ਮਿਲਾਨੋ ( ਪੰਜਾਬੀ ਸਾਂਝ)ਯੂਰਪ ਟੂਰ ਤੇ ਆਏ ਪ੍ਰਸਿੱਧ ਗਾਇਕ ‘ਲੇੰਹਬਰ ਹੂਸੈਨਪੁਰੀ’ ਨੇ ‘ਛੇਵਾਂ ਦਰਿਆ’ ਗੀਤ ਦਾ ਪੋਸਟਰ ਬੀਤੇ ਦਿਨੀਂ ਵਿਰੋਨਾ ( ਇਟਲੀ) ਵਿਖੇ ਜਾਰੀ ਕੀਤਾ।ਉਨਾਂ ਆਖਿਆ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਕੀਤੀ ਗਈ ਇਹ ਨਿੱਕੀ ਜਿਹੀ ਕੋਸ਼ਿਸ਼ ਹੋ ਸਕਦਾ ਕਈ ਘਰ ਤਬਾਹ ਹੋਣ ਤੋਂ ਬਚਾਅ ਸਕੇ। ਪੋਸਟਰ ਜਾਰੀ ਕਰਦੇ ਸਮੇਂ ਗਾਇਕ ‘ਲੇੰਹਬਰ ਹੂਸੈਨਪੁਰੀ’ ਨੇ ਕਿਹਾ ਕਿ ਚੰਗੇ ਸਮਾਜ ਨੂੰ ਸਿਰਜਣ ਲਈ ਚੰਗੇ ਵਿਸ਼ਿਆਂ ਤੇ ਲਿਖੇ ਤੇ ਗਾਏ ਗੀਤਾਂ ਦੀ ਅਯੋਕੇ ਸਮੇਂ ਦੀ ਲੋੜ ਹੈ, ਤਾਂ ਜੋ ਕਿਸੇ ਨੂੰ ਗੀਤਾਂ ਰਾਹੀ ਚੰਗੀ ਪ੍ਰੇਰਨਾ ਮਿਲ ਸਕੇ। ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਉੱਘੇ ਗੀਤਕਾਰ ਤੇ ਪੇਸ਼ਕਾਰ “ਹਰਵਿੰਦਰ ਉਹੜਪੁਰੀ” ਹੋਣਾਂ ਦੀ ਸਾਰੀ ਟੀਮ ਤੇ ਗਾਇਕ “ਬਬਲਾ ਧੂਰੀ” ਤੇ ਗੀਤਕਾਰ “ਸਿੱਕੀ ਝੱਜੀ ਪਿੰਡ ਵਾਲਾ” ਵਧਾਈ ਦੇ ਪਾਤਰ ਹਨ ਜੋ ਉਹਨਾਂ ਨੇ ਇਹੋ ਜਿਹਾ ਵਿਸ਼ਾ ਚੁਣਿਆ ਜਿਸ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਜਾ ਸਕੇ। ਯੂਕੇ ਦੀ ਨਾਮਵਾਰ ਕੰਪਨੀ ਨਮ ਰਿਕਾਰਡਜ਼ ਵਲੋਂ ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਨੂੰ ਸੰਗੀਤ ਪ੍ਰਸਿੱਧ ਸੰਗੀਤਕਾਰ ਕਰਨ ਪ੍ਰਿੰਸ ( ਹਾਰਟ ਹੈਕਰਜ਼) ਵਲੋਂ ਦਿੱਤਾ ਗਿਆ ਹੈ । ਯੂ ਟਿਊਬ ਸਰੋਤਿਆਂ ਨੂੰ ਇਹ ਗੀਤ ਸਰੋਤਿਆਂ ਨੂੰ ਜਲਦੀ ਹੀ ਸੁਣਨ ਨੂੰ ਮਿਲੇਗਾ। ਇਸ ਮੌਕੇ ਪੋਸਟਰ ਜਾਰੀ ਕਰਦੇ ਸਮੇਂ ਗਾਇਕ ਲੇੰਹਬਰ ਹੂਸੈਨਪੁਰੀ ਦੇ ਨਾਲ ਜਰਮਨੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਗੀਤਕਾਰ “ਬਿੰਦਰ ਨਵੇਂ ਪਿੰਡੀਅਾ” ਅਤੇ ਸੁਰ ਸਿਰਤਾਜ ਦੀ ਵਿਜੇਤਾ “ਮਨਦੀਪ ਕੌਰ ਮਾਛੀਵਾੜਾ” ਤੇ ਅਧਾਰਾ ਅਜੀਤ ਦੇ ਪੱਤਰਕਾਰ ਹਰਦੀਪ ਸਿੰਘ ਕੰਗ, ਹਾਜਿਰ ਸਨ ।

LEAVE A REPLY

Please enter your comment!
Please enter your name here