ਝੱਲਿਆ ਦਿਲਾ , ਵਟਸਐੱਪ ‘ਤੇ,
ਕੇਹੇ ਰਿਸ਼ਤੇ ਲੱਭਦਾ ਫ਼ਿਰਦਾ ਏਂ ?
ਜੱਗ ਦੇ ਜਾਲ਼ ‘ਚੋਂ ਛੁੱਟਿਆ ਨਾ,
ਕਿਉਂ ਨੈੱਟ ਵਿੱਚ ਫ਼ਸਦਾ ਫ਼ਿਰਦਾ ਏਂ ?
ਕਿਸੇ ਦੇ ਦਿਲ ਵਿੱਚ ਕੀ ਵਸਣਾ,
ਹੋਏ ਆਪਣੇ ਦਿਲ ‘ਚੋਂ ਵੀ ਬਾਹਰ
ਕਦੇ ਬਲੌਕ , ਐਡ ਕਦੇ ਅੱਡ ,
ਕਦੇ ਪ੍ਰਾਈਵੇਸੀ ਕਦੇ ਹੋਏ ਜ਼ਾਹਰ
ਲੋਕਾਂ ਦੇ ਲਾਸਟ ਸੀਨ ਵੇਖੇ,
ਆਪਣੇ ਅੰਦਰ ਕਦੇ ਝਾਕੇ ਹੀ ਨਹੀਂ
ਜ਼ੂਮ ਕਰੀਏ ਤਾਂ ਦੂਰ ਦੂਰ ਦਿਖੇ
ਘਰ ਰੁਲ਼ਦੇ ਦਿਸੇ ਮਾਪੇ ਵੀ ਨਹੀਂ
ਅਬਾਊਟ ਕਦੇ ਸਟੇਟਸ ਪਾ ਕੇ
ਦੱਸੀਏ ਕਿਸਨੂੰ ਦਿਲ ਦਾ ਹਾਲ ?
ਸੋਸ਼ਲ ਮੀਡੀਆ ਕਰ ਅਨਸੋਸ਼ਲ,
ਦੇ ਗਿਆ ਮੈਨੂੰ , ਮੇਰੀ ਭਾਲ਼ ।
ਪਿਆਰ ਦੇ ਮਸਲ਼ੇ ਫੁੱਲਾਂ ਵਾਲ਼ੀ,
ਮਹਿਕ ਨੈੱਟ ‘ਤੇ ਭੇਜ ਨਾ ਹੁੰਦੀ ।
ਸਿਗਨਕ ‘ਯੂਜ਼ਰ ਡਾਈਡ’ ਦੇ ਮਿਲ਼ਦੇ
ਸਿਵਿਆਂ ਵਿੱਚ ਪਰ ਰੇਂਜ ਨਾ ਹੁੰਦੀ ।
———–0000—————

 

NO COMMENTS

LEAVE A REPLY