*ਫੋਰਲੀ ਵਿਖੇ ਅਗਸਤ ਮਹੀਨੇ ਕਰਾਵਾਇਆ ਜਾਵੇਗਾ ਸਰਧਾਜਲੀ ਸਮਾਗਮ*…ਰੋਮ(ਇਟਲੀ)10 ਮਾਰਚ (ਕੈਂਥ) ਇਟਲੀ ਵਿੱਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦੀ ਹੋਏ ਸਿੱਖ ਫੌਜੀਆਂ ਦੀਆਂ ਇਟਲੀ ਭਰ ਵਿੱਚ ਯਾਦਗਾਰਾਂ ਸਥਾਪਿਤ ਕਰ ਰਹੀ ਇਟਲੀ ਦੀ ਇਕੋ-ਇੱਕ ਸੰਸਥਾ ਵਰਲੱਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ ਹੈ ਜਿਨਾ ਵਲੋ ਇਟਲੀ ਦੇ ਸ਼ਹਿਰ ਫੁਰਲੀ ਵਿਖੇ ਸਮੂਹ ਭਾਰਤੀ ਅਤੇ ਇਟਾਲੀਅਨ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਸਹੀਦ ਫੌਜੀਆ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਜਾਦਾ ਹੈ ਜਿਸ ਵਿੱਚ ਯੂਰਪ ਭਰ ਤੋਂ ਸਿੱਖ ਸੰਗਤਾਂ ਸਮੂਲੀਅਤ ਕਰਦੀਆ ਹਨ

ਵਰਲੱਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ ਦਾ ਮਕਸਦ ਇਟਲੀ ਵਿੱਚ ਪੈਦਾ ਹੋਣ ਵਾਲੀ ਭਾਰਤੀ ਪੀੜ੍ਹੀ ਨੂੰ ਦੱਸਣਾ ਕਿ ਸਿੱਖ ਕੌਮ ਬਹਾਦਰਾਂ ਅਤੇ ਸੂਰਵੀਰਾਂ ਦੀ ਕੌਮ ਹੈ ਜਿਸ ਨੇ ਇਟਲੀ ਦੀ ਆਜ਼ਾਦੀ ਦੀ ਲੜਾਈ ਵਿੱਚ ਵੀਰਗਤੀ ਪ੍ਰਾਪਤ ਕਰਕੇ ਸਮੁੱਚੇ ਵਿਸ਼ਵ ਲਈ ਇੱਕ ਵਿਸੇਸ ਰਿਕਾਰਡ ਬਣਾਇਆ

ਵਰਲੱਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ ਦੇ ਆਗੂ ਭਾਈ ਪ੍ਰਿਥੀਪਾਲ ਸਿੰਘ,ਭਾਈ ਸੇਵਾ ਸਿੰਘ,ਭਾਈ ਸਤਨਾਮ ਸਿੰਘ ਜਗਬੀਰ ਸਿੰਘ,ਰਵਿੰਦਰ ਸਿੰਘ ਭਾਊ ਨੇ ਇਟਲ¬ੀ ਦੇ ਉੱਚ ਅਧਿਕਾਰੀਆ ਨਾਲ ਇਕ ਵਿਸੇਸ ਮੀਟਿੰਗ ਕੀਤੀ ਗਈ ਜਿਸ ਵਿਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦੀ ਹੋਏ ਸਿੱਖ ਫੌਜੀਆਂ ਨੂੰ ਸਰਧਾਜਲੀ ਦੇਣ ਲਈ ਹਰ ਸਾਲ ਦੀ ਤਰਾ ਇਸ ਸਾਲ ਵੀ ਫੋਰਲੀ ਵਿਖੇ 3 ਅਗਸਤ ਦਿਨ ਸਨੀਵਾਰ ਨੂੰ ਸਰਧਾਜਲੀ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ

ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਸੱਜੇਗਾ ਇਸ ਮੌਕੇ ਇਟਾਲੀਅਨ ,ਸਵਿਟਜਰਲੈਡ ,ਜਰਮਨੀ ,ਫਰਾਸ ਦੇ ਸੇਵਾ ਮੁਕਤ ਹੋਏ ਫੋਜੀ ਵੀ ਸਿਰਕਤ ਕਰਨਗੇ ਜਿਕਰਯੋਗ ਹੈ ਕਿ ਵਰਲੱਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ ਨੇ ਫੋਰਲੀ ਵਿਖੇ ਸਿੱਖ ਫੌਜੀਆ ਦੇ ਬੁੱਤ ਲਗਾਏ ਹਨ

LEAVE A REPLY

Please enter your comment!
Please enter your name here