ਨਵੀਂ ਦਿੱਲੀ/ਇਸਲਾਮਾਬਾਦ

ਭਾਰਤ ਨੇ ਪਾਕਿਸਤਾਨ ਵਿਚ ਸਿੱਖ ਸ਼ਰਧਾਲੂਆਂ ਦੀ ਯਾਤਰਾ ਦੌਰਾਨ ਖਾਲਿਸਤਾਨ ਮੁੱਦਾ ਚੁੱਕਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਸਖਤ ਵਿਰੋਧ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਪਾਕਿਸਤਾਨ ਨੂੰ ਤੁਰੰਤ ਉਨ੍ਹਾਂ ਗਤੀਵਿਧੀਆਂ ‘ਤੇ ਰੋਕ ਲਾਉਣ ਲਈ ਕਿਹਾ ਗਿਆ, ਜਿਨ੍ਹਾਂ ਦਾ ਟੀਚਾ ਭਾਰਤ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਨੂੰ ਘਟਾਉਣ ਅਤੇ ਦੇਸ਼ ਵਿਚ ਆਪਸੀ ਪਿਆਰ ਨੂੰ ਵਿਗਾੜਨਾ ਹੈ। ਮੰਤਰਾਲੇ ਨੇ ਕਿਹਾ, ”ਭਾਰਤ ਤੋਂ ਪਾਕਿਸਤਾਨ ਗਏ ਸਿੱਖਾਂ ਦੀ ਮੌਜੂਦਾ ਯਾਤਰਾ ਦੌਰਾਨ ਪਾਕਿਸਤਾਨ ਵਿਚ ਭੜਕਾਊ ਬਿਆਨ ਦੇ ਕੇ ਪਾਕਿਸਤਾਨ ਗਏ ਸਿੱਖਾਂ ਦੀ ਮੌਜੂਦਾ ਯਾਤਰਾ ਦੌਰਾਨ ਵੱਖ-ਵੱਖ ਪੜਾਵਾਂ ‘ਤੇ ਪੋਸਟਰ ਲਾ ਕੇ ਖਾਲਿਸਤਾਨ ਦਾ ਮੁੱਦਾ ਚੁੱਕਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਸਖਤ ਵਿਰੋਧ ਜਤਾਇਆ ਗਿਆ । ਮੰਤਰਾਲੇ ਨੇ ਇਸ ਦੇ ਨਾਲ ਹੀ ਕਿਹਾ ਕਿ ਭਾਰਤੀ ਸ਼ਰਧਾਲੂਆਂ ਦੀ ਯਾਤਰਾ ਦੌਰਾਨ ਹੋ ਰਹੀ ਇਸ ਤਰ੍ਹਾਂ ਦੀ ਘਟਨਾਵਾਂ ਦੋਹਾਂ ਦੇਸ਼ਾਂ ਦਰਮਿਆਨ ਸ਼ਰਧਾਲੂਆਂ ਦੀ ਯਾਤਰਾ ਦੇ ਆਦਾਨ-ਪ੍ਰਦਾਨ ਨਾਲ ਜੁੜੇ 1974 ਦੇ ਦੁਵੱਲੇ ਪ੍ਰੋਟੋਕੋਲ ਸਮਝੌਤੇ ਦਾ ਉਲੰਘਣ ਹੈ। ਇਸ ਤੋਂ ਪਹਿਲਾਂ ਕੱਲ ਭਾਵ ਸੋਮਵਾਰ ਨੂੰ ਭਾਰਤ ਨੇ ਪਾਕਿਸਤਾਨ ਦੀ ਯਾਤਰਾ ਕਰ ਰਹੇ ਸ਼ਰਧਾਲੂਆਂ ਦੇ ਭਾਰਤੀ ਡਿਪਲੋਮੈਟਾਂ ਨੂੰ ਮਿਲਣ ‘ਚ ਅੜਚਨ ਪੈਦਾ ਕਰਨ ਨੂੰ ਲੈ ਕੇ ਪਾਕਿਸਤਾਨ ਦੇ ਸਾਹਮਣੇ ਸਖਤ ਵਿਰੋਧ ਜਤਾਇਆ ਸੀ। ਦੱਸਣਯੋਗ ਹੈ ਕਿ 12 ਅਪ੍ਰੈਲ ਨੂੰ ਵਿਸਾਖੀ ਮੌਕੇ 1800 ਦੇ ਕਰੀਬ ਸਿੱਖ ਸ਼ਰਧਾਲੂ ਪਾਕਿਸਤਾਨ ਦੀ ਯਾਤਰਾ ‘ਤੇ ਗਏ ਸਨ । ਵਿਦੇਸ਼ ਮੰਤਰਾਲੇ ਮੁਤਾਬਕ ਪਾਕਿਸਤਾਨ ਦਾ ਇਹ ਕਦਮ 1961 ਦੀ ਵਿਆਨਾ ਸੰਧੀ ਦੇ ਨਾਲ-ਨਾਲ 1974 ਦੀ ਧਾਰਮਿਕ ਥਾਵਾਂ ਦੀ ਯਾਤਰਾ ਸੰਬੰਧੀ ਦੁਵੱਲੇ ਪ੍ਰੋਟੋਕੋਲ ਅਤੇ 1992 ਦੀ ਉਸ ਚੋਣ ਜ਼ਾਬਤਾ ਦਾ ਸਪੱਸ਼ਟ ਉਲੰਘਣ ਹੈ, ਜੋ ਭਾਰਤ ਅਤੇ ਪਾਕਿਸਤਾਨ ਵਿਚ ਡਿਪਲੋਮੈਟ/ਵਣਜ ਦੂਤਘਰ ਕਰਮਚਾਰੀਆਂ ਨਾਲ ਵਰਤਾਅ ਨੂੰ ਲੈ ਕੇ ਹੈ ਅਤੇ ਦੋਹਾਂ ਦੇਸ਼ਾਂ ਨੇ ਹਾਲ ਹੀ ਵਿਚ ਇਸ ਦੀ ਇਕ ਵਾਰ ਫਿਰ ਪੁਸ਼ਟੀ ਕੀਤੀ ਹੈ।

LEAVE A REPLY

Please enter your comment!
Please enter your name here