* ਸਿੱਖ ਮਸਲਿਆਂ, ਗੁਰਧਾਮਾਂ ਦੀ ਯਾਤਰਾ ਸਬੰਧੀ ਹੋਈਆਂ ਵਿਚਾਰਾਂ 
ਵਾਸ਼ਿੰਗਟਨ ਡੀ. ਸੀ  5’ਮਾਰਚ  (ਰਾਜ ਗੋਗਨਾ) – ਪਾਕਿਸਤਾਨ ਸਿੱਖ ਕੌਂਸਲ ਦੇ ਪੈਟਰਨ-ਇਨ-ਚੀਫ ਨੇ ਇੱਕ ਅਹਿਮ ਮੀਟਿੰਗ ਡਾ. ਆਸਦ ਮਜ਼ੀਦ ਖਾਨ ਅੰਬੈਸਡਰ ਪਾਕਿਸਤਾਨ ਨਾਲ ਵਾਸ਼ਿੰਗਟਨ ਡੀ. ਸੀ. ਸਥਿਤ ਆਫਿਸ ਵਿੱਚ ਕੀਤੀ। ਜਿੱਥੇ ਸਿੱਖ ਮਸਲਿਆਂ, ਗੁਰਧਾਮਾਂ ਦੀ ਯਾਤਰਾ ਤੇ ਹੋਰ ਅਹਿਮ ਮੁੱਦਿਆਂ ਤੇ ਵਿਚਾਰਾਂ ਹੋਈਆਂ, ਉੱਥੇ ਪਾਕਿਸਤਾਨ ਅੰਬੈਸੀ ਵਿੱਚ ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਮਨਾਉਣ ਸਬੰਧੀ ਵਿਚਾਰਾਂ ਵੀ ਕੀਤੀਆਂ ਗਈਆਂ। ਜਿਸ ਨੂੰ ਪ੍ਰਵਾਨ ਕਰਦਿਆਂ ਅੰਬੈਸਡਰ ਸਾਹਿਬ ਨੇ ਜਲਦੀ ਹੀ ਇੱਕ ਕਮੇਟੀ ਗਠਿਤ ਕਰਨ ਦਾ ਜ਼ਿਕਰ ਕੀਤਾ। ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਵਿਦੇਸ਼ੀ ਸਿੱਖਾਂ ਵਿੱਚ ਕਾਫੀ ਉਤਸ਼ਾਹ ਹੈ ।ਉਹ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਲਗਾਤਾਰ ਪਾਕਿਸਤਾਨ ਜਾਣਾ ਚਹੰਦੇ ਹਨ।ਜਿਸ ਲਈ ਵੀਜ਼ਾ ਅਵਧੀ ਵਿੱਚ ਵਾਧਾ ਕਰਨਾ ਚਾਹੀਦਾ ਹੈ ਤਾਂ ਜੋ ਸ਼ਰਧਾਲੂਆਂ ਨੂੰ ਬਾਰ-ਬਾਰ ਵੀਜ਼ਾ ਲੈਣਾ ਨਾ ਪਵੇ। ਕਿਉਂਕਿ ਹਾਲ ਦੀ ਘੜੀ ਵੀਜ਼ਾ ਕੇਵਲ ਤਿੰਨ ਜਾਂ ਛੇ ਮਹੀਨੇ ਦਾ ਦਿੱਤਾ ਜਾਂਦਾ ਹੈ। ਪਹੁੰਚ ਵੀਜ਼ੇ ਨੂੰ ਵੀ ਜਲਦੀ ਲਾਗੂ ਕਰਨ ਦੀ ਬੇਨਤੀ ਕੀਤੀ ਗਈ ਹੈ।
ਡਾ. ਆਸਦ ਮਜ਼ੀਦ ਖਾਨ ਨੇ ਬਹੁਤ ਹੀ ਠਰੰਮੇ ਨਾਲ ਸਾਰੇ ਮਸਲਿਆਂ ਨੂੰ ਸੁਣਿਆ ਅਤੇ ਕਿਹਾ ਕਿ ਵਿਸਾਖੀ ਅਤੇ 550ਵੇਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਧੂਮਧਾਮ ਨਾਲ ਮਨਾਇਆ ਜਾਵੇਗਾ।ਜਿਸ ਲਈ ਪਾਕਿਸਤਾਨ ਦੇ ਕੀਰਤਨੀ ਜੱਥਿਆਂ ਨੂੰ ਨਿਮੰਤ੍ਰਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਵੀਜ਼ੇ ਦਿੱਤੇ ਜਾਣਗੇ ਤਾਂ ਜੋ ਉਹ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ। ਉੁਨ੍ਹਾਂ ਭਾਰਤ-ਪਾਕਿ ਸੰਬੰਧਾਂ  ਨੂੰ ਸੁਧਾਰਨ ਅਤੇ ਸ਼ਾਂਤੀ ਦਾ ਮਹੌਲ ਸਿਰਜਣ ਲਈ ਵੀ ਜ਼ਿਕਰ ਕੀਤਾ ਤਾਂ ਜੋ ਗਵਾਂਢੀ ਬਿਹਤਰੀ ਵੱਲ ਕਦਮ ਵਧਾ ਸਕਣ। ਉਨ੍ਹਾਂ ਕਿਹਾ ਕਿ ਹਿੰਦ-ਪਾਕਿ ਦੁਨੀਆਂ ਦੀ ਸੁਪਰ ਪਾਵਰ ਬਣ ਸਕਦੇ ਹਨ ਜੇਕਰ ਭਾਰਤ ਪਹਿਲ ਕਦਮੀਕਰੇ। ਜਿਸ ਲਈ ਪ੍ਰਵਾਸੀਆਂ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ।
ਰਮੇਸ਼ ਸਿੰਘ ਖਾਲਸਾ ਪੈਟਰਨ-ਇਨ-ਚੀਫ ਨੇ ਅੰਬੈਸਡਰ ਡਾ. ਆਸਦ ਮਜ਼ੀਦ ਖਾਨ ਨੂੰ ਸਿੰਧ ਦੀ ਬਣੀ ਸ਼ਾਲ ਅਤੇ ਸਿਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਰਮੇਸ਼ ਸਿੰਘ ਖਾਲਸਾ ਨੂੰ ਹਰ ਪੱਖੋਂ ਮਦਦ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਪ੍ਰਵਾਸੀ ਸੰਗਤਾਂ ਨੂੰ ਉਤਸ਼ਾਹਿਤ ਕਰਕੇ ਗੁਰਧਾਮਾਂ ਦੇ ਦਰਸ਼ਨਾਂ ਲਈ ਪ੍ਰੇਰਿਤ ਕਰਨ ਤਾਂ ਜੋ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਮਿਠਾਸ ਭਰ ਸਕੇ।

LEAVE A REPLY

Please enter your comment!
Please enter your name here