ਇਸਲਾਮਾਬਾਦ

ਪਾਕਿਸਤਾਨ ਦੀ ਚੋਣ ਕਮਿਸ਼ਨ ਨੇ ਪਾਕਿਸਤਾਨ ਤਹਿਰੀਕ-ਏ-ਇੰਸਾਫ ਦੇ ਪ੍ਰਧਾਨ ਅਤੇ ਸੰਭਾਵਿਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਲਈ ਲਿਖਤੀ ਰੂਪ ਵਿਚ ਮੁਆਫੀ ਮੰਗਣ ਲਈ ਕਿਹਾ ਹੈ। 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਦੌਰਾਨ ਵੋਟ ਪਾਉਣ ਸਮੇਂ ਉਨ੍ਹਾਂ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲੱਗੇ ਸਨ। ਐਨ.ਏ.53 ਇਸਲਾਮਬਾਦ ਸੰਸਦੀ ਖੇਤਰ ਵਿਚ ਜਨਤਕ ਤੌਰ ‘ਤੇ ਵੋਟ ਪੇਪਰ ‘ਤੇ ਸਟਾਂਪਿੰਗ ਕਰਦੇ ਪਾਏ ਜਾਣ ਤੋਂ ਬਾਅਦ ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਇਸ ਦਾ ਨੋਟਿਸ ਲਿਆ। ਇਸ ਤੋਂ ਬਾਅਦ ਮੁੱਖ ਚੋਣ ਕਮਿਸ਼ਨ ਦੀ ਪ੍ਰਧਾਨਗੀ ਵਾਲੀ ਚਾਰ ਸੰਸਦੀ ਬੈਂਚ ਨੇ ਖਾਨ ਖਿਲਾਫ ਮਾਮਲੇ ਦੀ ਸੁਣਵਾਈ ਕੀਤੀ। ਜੀਓ ਨਿਊਜ਼ ਨੇ ਖਬਰ ਦਿੱਤੀ ਕਿ ਕ੍ਰਿਕਟਰ ਤੋਂ ਨੇਤਾ ਬਣੇ ਖਾਨ ਦੇ ਵਕੀਲ ਬਾਬਰ ਅਵਾਨ ਅੱਜ ਈ.ਸੀ.ਪੀ. ਸਾਹਮਣੇ ਪੇਸ਼ ਹੋਏ ਅਤੇ ਲਿਖਤੀ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੇ ਜਾਣ ਬੁਝ ਕੇ ਜਨਤਕ ਤੌਰ ਵੋਟ ਨਹੀਂ ਪਾਈ। ਜਵਾਬ ਮੁਤਾਬਕ ਇਮਰਾਨ ਦੇ ਵੋਟ ਪੇਪਰ ਦੀ ਫੋਟੋ ਉਨ੍ਹਾਂ ਦੀ ਇਜਾਜ਼ਤ ਤੋਂ ਬਗੈਰ ਲਈ ਗਈ। ਪ੍ਰਾਇਵੇਸੀ ਵਰਤਣ ਲਈ ਵੋਟ ਪਾਉਣ ਵਾਲੇ ਸਥਾਨ ਦੇ ਨੇੜੇ ਲਗਾਏ ਗਏ ਪਰਦੇ ਪੋਲਿੰਗ ਬੂਥ ਦੇ ਅੰਦਰ ਭੀੜ ਹੋਣ ਕਾਰਨ ਹੇਠਾਂ ਡਿੱਗ ਗਏ। ਦਿ ਨਿਊਜ਼ ਮੁਤਾਬਕ ਅਵਾਨ ਨੇ ਬੈਂਚ ਨੂੰ ਦੱਸਿਆ ਕਿ ਭੀੜ ਕਾਰਨ ਪੋਲਿੰਗ ਬੂਥ ‘ਤੇ ਡਿਵਾਈਡਰ ਨੂੰ ਹਟਾ ਦਿੱਤਾ ਗਿਆ। ਖਾਨ ਨੇ ਜਦੋਂ ਮੁਲਾਜ਼ਮਾਂ ਤੋਂ ਨਿਰਦੇਸ਼ ਦੱਸਣ ਲਈ ਕਿਹਾ ਤਾਂ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਵੋਟ ਪਾਈਏ। ਅਵਾਨ ਨੇ ਮਾਮਲੇ ਨੂੰ ਖਤਮ ਕਰਨ ਦੀ ਮੰਗ ਕੀਤੀ ਅਤੇ ਈ.ਸੀ.ਪੀ. ਤੋਂ ਅਪੀਲ ਕੀਤੀ ਕਿ ਐਨ.ਏ 53 ਇਸਲਾਮਾਬਾਦ ਤੋਂ ਇਮਰਾਨ ਦੀ ਜਿੱਤ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫਿਲਹਾਲ ਈ.ਸੀ.ਪੀ. ਨੇ ਅਵਾਨ ਵਲੋਂ ਦਾਇਰ ਜਵਾਬ ਨੂੰ ਰੱਦ ਕਰ ਦਿੱਤਾ ਅਤੇ ਖਾਨ ਨੂੰ ਹਲਫਨਾਮਾ ਦਾਇਰ ਕਰਨ ਲਈ ਕਿਹਾ, ਜਿਸ ਵਿਚ ਉਹ ਆਪਣੇ ਹਸਤਾਖਰ ਕਾਰਨ ਵਿਵਾਦਪੂਰਨ ਤਰੀਕੇ ਨਾਲ ਵੋਟ ਪਾਉਣ ਲਈ ਮੁਆਫੀ ਮੰਗੇ। ਇਸ ਤੋਂ ਬਾਅਦ ਕਮਿਸ਼ਨ ਨੇ ਕਲ ਤੱਕ ਲਈ ਸੁਣਵਾਈ ਟਾਲ ਦਿੱਤੀ।

ਇਸ ਦੌਰਾਨ ਈ.ਸੀ.ਪੀ. ਨੇ ਖਾਨ, ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਸਰਦਾਰ ਅਯਾਜ਼ ਸਾਦਿਕ ਖੈਬਰ ਪਖਤੂਨਖਵਾ ਦੇ ਸਾਬਕਾ ਮੁੱਖ ਮੰਤਰੀ ਪਰਵੇਜ਼ ਖਟਕ ਅਤੇ ਮੁੱਤਾਹਿਦਾ ਮਜਲਿਸ ਏ ਅਮਲ (ਐਮ.ਐਮ.ਏ.) ਦੇ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਵਲੋਂ ਚੋਣ ਪ੍ਰਚਾਰ ਦੌਰਾਨ ਮੰਦੀ ਭਾਸ਼ਾ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਦਾਇਰ ਮਾਫੀਨਾਮੇ ਨੂੰ ਕਬੂਲ ਕਰ ਲਿਆ। ਮੁੱਖ ਚੋਣ ਕਮਿਸ਼ਨਰ ਦੀ ਪ੍ਰਧਾਨਗੀ ਵਿਚ ਈ.ਸੀ.ਪੀ. ਦੀ ਚਾਰ ਮੈਂਬਰੀ ਬੈਂਚ ਨੇ ਮੁਆਫੀਨਾਮਾ ਕਬੂਲਦੇ ਹੋਏ ਨੇਤਾਵਾਂ ਨੂੰ ਚਿਤਾਵਨੀ ਦਿੱਤੀ, ਭਵਿੱਖ ਵਿਚ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਨਾ ਕੀਤੀ ਜਾਵੇ। ਇਮਰਾਨ ਨੇ ਐਨ.ਏ-53 ਇਸਲਾਮਾਬਾਦ ਸੰਸਦੀ ਸੀਟ ਤੋਂ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਨੇਤਾ ਸ਼ਾਹਿਦ ਖਾਕਾਨ ਅੱਬਾਸੀ ਨੂੰ 48,577 ਵੋਟਾਂ ਨਾਲ ਹਰਾ ਦਿੱਤਾ ਸੀ।

LEAVE A REPLY

Please enter your comment!
Please enter your name here