ਸਾਧੂ ਕਹੇ, ਕਿੱਥੇ ਹੈ ਪਾਰਸ ਰਵਿਦਾਸ ਜੀ,
ਹਾਲੇ ਵੀ ਝੌਂਪੜੀ ‘ਚ ਕਿਉਂ ਹੈ ਆਪ ਦਾ ਵਾਸ ਜੀ?
ਹਾਲੇ ਵੀ ਤੁਸੀਂ ਸਾਦਾ ਜੀਵਨ ਬਤੀਤ ਕਰਦੇ,
ਨਵੇਂ ਜੋੜੇ ਬਣਾਂਦੇ, ਪੁਰਾਣਿਆਂ ਨੂੰ ਗੰਢਦੇ,
ਮਿੱਟੀ ‘ਚ ਮਿਲਾ ਦਿੱਤੀ ਤੁਸੀਂ ਮੇਰੀ ਆਸ ਜੀ।
ਸਾਧੂ ਕਹੇ,…………………………।
ਗੁਰੁ ਕਹੇ, ਕਿਸੇ ਪਾਰਸ ਦਾ ਮੈਨੂੰ ਚੇਤਾ ਨਾ,
ਇਕ ਪੱਥਰ ਤੋਂ ਬਿਨਾਂ ਤੁਸੀਂ ਹੋਰ ਕੁਝ ਕੀਤਾ ਭੇਟਾ ਨਾ,
ਮੈਂ ਉੱਨੇ ਨਾਲ ਖੁਸ਼ ਹਾਂ, ਜਿੰਨਾ ਹੈ ਮੇਰੇ ਪਾਸ ਜੀ।
ਸਾਧੂ ਕਹੇ,…………………………।
ਮੈਨੂੰ ਤਾਂ ਕੀਲਿਆ ਸੀ ਤੁਹਾਡੇ ਪਿਆਰ ਨੇ,
ਪਾਰਸ ਦੁਆਇਆ ਮੈਂਥੋਂ ਤੁਹਾਡੇ ਸਤਿਕਾਰ ਨੇ,
ਸੱਚ ਦੱਸਾਂ ਹੋਰ ਕੋਈ ਨਹੀਂ ਸੀ ਗੱਲ ਖਾਸ ਜੀ।
ਸਾਧੂ ਕਹੇ,…………………………।
ਗੁਰੂ ਕਹੇ, ਅਹੁ ਸਾਮ੍ਹਣੇ ਛੱਤ ਵੱਲ ਤੱਕੋ ਜ਼ਰਾ,
ਇਸ ਵਿੱਚ ਟੰਗਿਆ ਪੱਥਰ ਚੁੱਕੋ ਜ਼ਰਾ,
ਇਹ ਮੇਰੇ ਕਿਸੇ ਕੰਮ ਨਾ, ਇਸ ਨੂੰ ਰੱਖੋ ਪਾਸ ਜੀ।
ਸਾਧੂ ਕਹੇ,…………………………।

LEAVE A REPLY

Please enter your comment!
Please enter your name here