ਭਾਰਤ ਅਤੇ ਪਾਕਿਸਤਾਨ ਵਿਚਕਾਰ ਜਿੱਥੇ ਦੂਰੀਆਂ ਵੱਧ ਰਹੀਆਂ ਹਨ ਉੱਥੇ ਹੀ ਪਿਆਰ ਦੀ ਮਿਸਾਲ ਦਿੰਦੇ ਹੋਏ ਪਾਕਿਸਤਾਨ ਦੀ ਰਹਿਣ ਵਾਲੀ ਕਿਰਨ ਤੇ ਹਰਿਆਣਾ ਦੇ ਪਰਵਿੰਦਰ ਦੇ ਆਨੰਦ ਕਾਰਜ ਅੱਜ ਪਟਿਆਲਾ ਦੇ ਖੇਲ੍ਹ ਸਾਹਿਬ ਗੁਰਦਵਾਰੇ ਵਿਖੇ ਹੋਏ ਹਨ। ਇਸ ਮੌਕੇ ਦੋਵਾਂ ਨੇ ਦੋਵੇਂ ਦੇਸ਼ਾਂ ‘ਚ ਅਮਨ ਤੇ ਸ਼ਾਂਤੀ ਲਈ ਦੁਆ ਵੀ ਕੀਤੀ।

ਉੱਥੇ ਹੀ ਭਾਰਤ-ਪਾਕਿ ਦੇ ਵਿੱਚਲੀ ਤਕਰਾਰ ਨੂੰ ਖਤਮ ਕਰਨ ਲਈ ਇੱਕ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ,ਜਿਸ ਨੂੰ ਤੁਸੀ ਸਾਰੇ ਸਲਾਮ ਕਰੋਗੇ, ਬਹੁਤ ਸਾਰੇ ਲੋਕ ਇਸ ਕਦਮ ਦੀਆਂ ਤਾਰੀਫਾਂ ਵੀ ਕਰ ਰਹੇ ਹਨ ਅਤੇ ਤਨਾਅ ਵਿਚ ਸ਼ਾਂਤੀ ਦਾ ਸੁਨੇਹਾ ਦੇਣ ਲਈ ਮਿਸਾਲ ਵੀ ਦੇ ਰਹੇ ਹਨ। ਅੰਬਾਲਾ ਕੈਂਟ ਦੇ ਕੋਲ ਪੀਪਲਾ ਪਿੰਡ ਨਿਵਾਸੀ ਪਰਵਿੰਦਰ ਸਿੰਘ ਦਾ ਵਿਆਹ ਸੁਰਜੀਤ ਕਿਰਨ ਨਾਲ ਹੋਣਾ ਤੈਅ ਹੋਇਆ ਹੈ।

2014 ਵਿਚ ਕਿਰਨ ਭਾਰਤ ਆਈ ਸੀ ਤੱਦ ਦੋਨੋਂ ਪਹਿਲੀ ਵਾਰ ਮਿਲੇ ਸੀ। ਪਰਵਿੰਦਰ ਪ੍ਰਾਇਵੇਟ ਸੈਕਟਰ ‘ਚ ਨੌਕਰੀ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਰਨ ਦਾ ਪਰਵਾਰ ਵੰਡ ਦੇ ਦੌਰਾਨ ਪਾਕਿਸਤਾਨ ਚਲਾ ਗਿਆ ਸੀ। ਉਹ ਹੁਣ ਪਾਕਿਸਤਾਨ ਦੇ ਸਿਆਲਕੋਟ ਦੇ ਵਾਨ ਪਿੰਡ ਵਿਚ ਰਹਿੰਦੇ ਹਨ।

ਇਸ ਤੋਂ ਪਹਿਲਾਂ ਗੁਰਦਾਸਪੁਰ ਜਿਲ੍ਹੇ ਦੇ ਚੌਧਰੀ ਮਕਬੂਲ ਅਹਿਮਦ ਨੇ ਸੰਸਦ ‘ਤੇ ਹਮਲੇ ਤੋਂ ਬਾਅਦ 7 ਦਸੰਬਰ 2003 ਨੂੰ ਪਾਕਿਸਤਾਨੀ ਔਰਤ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਪਰਮਿੰਦਰ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਅਤੇ ਸਲਾਹ ਵੀ ਲਈ ਸੀ। ਮਕਬੂਲ ਨੇ ਦੱਸਿਆ, ਸਾਡਾ ਵਿਆਹ ਭਾਰਤੀ ਅਤੇ ਪਾਕਿਸਤਾਨ ਵਿਚ ਸੰਸਦ ‘ਤੇ ਹਮਲੇ ਤੋਂ ਬਾਅਦ ਹੋਣ ਵਾਲੀ ਪਹਿਲੀ ਵਿਆਹ

LEAVE A REPLY

Please enter your comment!
Please enter your name here