ਦੋਸਤੋ , ਪਿਤਾ ਨਾਂ ਖੌਫ਼ ਦਾ ਨਹੀਂ
ਪਿਤਾ ਤਾਂ ਨਾਂ ਉਸ ਰਹਿਬਰ ਦਾ ਹੈ
ਜੋ ਆਪਣੇ ਬੱਚਿਆਂ ਨੂੰ
ਆਪਣੇ ਤੋਂ ਵੱਡਿਆਂ ਦਾ
ਸਤਿਕਾਰ ਕਰਨਾ
ਅਤੇ ਜ਼ਿੰਦਗੀ ਦੇ ਔਝੜ ਰਾਹਾਂ ਤੇ
ਤੁਰਨਾ ਸਿਖਾਂਦਾ ਹੈ
ਉਨ੍ਹਾਂ ਨੂੰ ਗਲਤ ਰਾਹ
ਪਾਣ ਵਾਲੇ ਅਨਸਰਾਂ ਤੋਂ
ਸੁਚੇਤ ਕਰਦਾ ਹੈ
ਅਤੇ ਜੀਵਨ ’ਚ ਗਲਤ ਫੈਸਲੇ
ਲੈਣ ਤੋਂ ਰੋਕਦਾ ਹੈ
ਉਨ੍ਹਾਂ ਨੂੰ ਦਸਾਂ ਨਹੁੰਆਂ ਦੀ
ਕਿਰਤ ਕਰਨ ਦੀ ਪ੍ਰੇਰਨਾ ਦਿੰਦਾ ਹੈ
ਅਤੇ ਰੱਬ ਪਾਸੋਂ ਉਨ੍ਹਾਂ ਦੀ
ਸੁਖਾਵੀਂ ਜ਼ਿੰਦਗੀ ਦੀ
ਸਦਾ ਖ਼ੈਰ ਮੰਗਦਾ ਹੈ
ਦੋਸਤੋ , ਪਿਤਾ ਨਾਂ ਖੌਫ਼ ਦਾ ਨਹੀ

———-//————-

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

LEAVE A REPLY

Please enter your comment!
Please enter your name here