ਉੜਾਪੜ(ਬੱਗਾ ਸੇਲਕੀਆਣਾ) ਪਿੰਡ ਦੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਨ ਲਈ ਪਿੰਡ ਦੇ ਸੂਝਵਾਨ ਲੋਕ ਵੋਟਾਂ ਸਬੰਧੀ ਵਿਚਾਰ ਵਟਾਂਦਰਾ ਕਰਕੇ ੩੦ ਦਸੰਬਰ ਨੂ ਹੋ ਰਹੀਆਂ ਪੰਚਾਇਤੀ ਚੋਣਾ ਸਰਵਸੰਮਤੀ ਨਾਲ ਬਣਾ ਕੇ ਇੱਕ ਮਿਸਾਲ ਪੈਦਾ ਕਰ ਸਕਦੇ ਹਨ ਕਿਉਕਿ ਸਰਵਸੰਮਤੀ ਨਾਲ ਜਿਥੇ ਸਮਾਂ ਖਰਾਬ ਹੋਣ ਦੇ ਨਾਲ ਨਾਲ ਪੈਸੇ ਦੀ ਬਰਬਾਦੀ ਹੈ ਇਸ ਲਈ ਸਰਵਸੰਮਤੀ ਸਭ ਤੋਂ ਚੰਗਾ ਤਰੀਕਾ ਹੈ ਇਨਾ ਵਿਚਾਰਾਂ ਦਾ ਪ੍ਰਗਟਾਵਾ ਸਤਵੀਰ ਸਿੰਘ ਪੱਲੀ ਝਿੱਕੀ ਜਿਲਾ ਪ੍ਰਧਾਨ ਕਾਂਗਰਸ ਕਮੇਟੀ ਨੇ ਪਿੰਡ ਬਖਲੋਰ ਵਿਖੇ ਧਾਰਮਿਕ ਪ੍ਰੋਗਰਾਮ ਤੋਂ ਬਾਦ ਪੱਤਰਕਾਰ ਨਾਲ ਨਾਲ ਸਾਂਝਾਂ ਕੀਤਾ ਪੱਲੀ ਝਿੱਕੀ ਨੇ ਆਖਿਆ ਕਿ ਸਰਵਸੰਮਤੀ ਕਰਨ ਨਾਲ ਧੜੇ ਬੰਦੀ ਤੋਂ ਪਿੰਡ ਬਚਿਆ ਰਹਿੰਦਾ ਹੈ ਤੇ ਲੜਾਈ ਝਗੜੇ ਦਾ ਕੋਈ ਡਰ ਨਹੀਂ ਰਹਿੰਦਾ ਇਸ ਲਈ ਸਰਵਸੰਮਤੀ ਨਾਲ ਪਿੰਡ ਦਾ ਵਿਕਾਸ ਪਹਿਲ ਦੇ ਅਧਾਰ ਤੇ ਹੁੰਦਾ ਹੈ ਤੇ ਸਰਵਸੰਮਤੀ ਨਾਲ ਚੁਣੀ ਪੰਚਾਇਤ ਨੂੰ ਸਰਕਾਰ ਤੋਂ ਵੀ ਗ੍ਰਾਂਟ ਮਿਲ ਸਕਦੀ ਹੈ ਇਸ ਮੋਕੇ ਸੋਖੀ ਰਾਮ ਬੱਜੋਂ ਜਿਲਾ ਪ੍ਰਧਾਨ ਐਸ ਸੀ ਵਿੰਗ, ਰਾਣਾ ਗੁਰਦੀਪ ਸਿੰਘ,ਰਾਣਾ ਸਰਿੰਦਰ ਸਿੰਘ,ਮਲਕੀਤ ਸਿੰਘ ਬਾਹੜੌਵਾਲ, ਮਨੋਹਰ ਸਿੰਘ,   ਦਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜਰ ਸਨ।

ਕੈਪਸ਼ਨ—-ਪਿੰਡ ਬਖਲੋਰ ਵਿਖੇ ਗੱਲਬਾਤ ਕਰਦੇ ਹੋਏ ਸਤਵੀਰ ਸਿੰਘ ਪੱਲੀ ਝਿੱਕੀ ਤੇ ਹੋਰ।
,

LEAVE A REPLY

Please enter your comment!
Please enter your name here