ਕੁਲਦੀਪ ਬੰਗਾ
ਮੁਕੰਦਪੁਰ – ਸਮਾਜ ਸੇਵੀ ਸੰਸਥਾ ਪੁਕਾਰ ਫਾਊਂਡੇਸ਼ਨ ਦੀ ਇੱਕ ਅਹਿਮ ਬੈਠਕ ਬੰਗਾ ਦੇ ਰੈਸਰੋਰੈਂਟ ਵਿਖੇ ਗੁਰਵਿੰਦਰ ਸਿੰਘ ਸੈਣੀ ਰਾਸ਼ਟਰੀ ਚੇਅਰਮੈਨ ਤੇ ਅਵਤਾਰ ਸਿੰਘ ਵਾਲੀਆ ਪ੍ਰੈਜ਼ੀਡੈਂਟ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਬੰਗਾ ਬਲਾਕ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਚੇਅਰਮੈਨ ਗੁਰਵਿੰਦਰ ਸਿੰਘ ਸੈਣੀ ਨੇ ਕਿਹਾ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ, ਸਮਾਜ ਸੇਵਾ ਵਿੱਚ ਆਪਾਂ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 8 ਮਾਰਚ ਅੰਤਰ¸ਰਾਸ਼ਟਰੀ ਮਹਿਲਾ ਦਿਵਸ ‘ਤੇ ਮੋਹਾਲੀ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮਾਜ ਅੰਦਰ ਵੱਖ-ਵੱਖ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ 21 ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬਜੀਤ ਕੌਰ ਪ੍ਰਧਾਨ ਵੁਮੈਨ ਸੈਲ ਸ਼ਹੀਦ ਭਗਤ ਸਿੰਘ ਨਗਰ, ਰਣਬੀਰ ਸਿੰਘ ਅਤੇ ਗੁਰਜਿੰਦਰ ਸਿੰਘ ਚੇਅਰਮੈਨ ਐਡਵਾਈਜ਼ਰੀ ਕਮੇਟੀ ਖਾਸ ਤੌਰ ‘ਤੇ ਸ਼ਾਮਿਲ ਹੋਏ ਤੇ ਨਵੇਂ ਜੁੜੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ਗੁਰਦੀਪ ਸਿੰਘ ਸੈਣੀ ਨੂੰ ਚੇਅਰਮੈਨ ਬਲਾਕ ਬੰਗਾ ਨਿਯੁਕਤ ਕੀਤਾ ਗਿਆ ਅਤੇ ਹੋਰ ਮੈਂਬਰ ਗੁਰਪ੍ਰੀਤ ਸਿੰਘ, ਕੁਲਦੀਪ ਗਹਿਲ ਮਜ਼ਾਰੀ, ਤਲਵਿੰਦਰ ਸਿੰਘ, ਰੋਹਿਤ ਕੁਮਾਰ, ਜਗਦੀਪ ਸਿੰਘ, ਸਤਨਾਮ ਅਰੋੜਾ, ਗੁਲਸ਼ਨ ਕੁਮਾਰ ਅਤੇ ਰਣਬੀਰ ਸਿੰਘ ਬਾਹੜਾ ਆਦਿ ਨੂੰ ਵੀ ਅਹੁਦੇਦਾਰੀ ਵਜੋਂ ਨਿਯੁਕਤੀ ਕਾਰਡ ਦਿੱਤੇ ਗਏ ਤੇ ਹੋਰ ਨਵੀਆਂ ਨਿਯੁਕਤੀਆਂ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਅੰਤ ਵਿੱਚ ਬੰਗਾ ਬਲਾਕ ਦੇ ਉਪ ਚੇਅਰਮੈਨ ਜਗਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਯੂਥ ਵਿੰਗ ਨੂੰ ਸਮਾਜ ਸੇਵੀ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here