ਪੈਰਿਸ

ਫ੍ਰਾਂਸ ਦੇ ਪੈਰਿਸ ਵਿਚ ਸਥਿਤ ਰਿਟਜ਼ ਪੈਰਿਸ ਹੋਟਲ ‘ਚੋਂ ਬੁੱਧਵਾਰ ਨੂੰ ਕੁੱਝ ਲੁਟੇਰਿਆਂ ਨੇ 50 ਲੱਖ ਡਾਲਰ ਤੋਂ ਜ਼ਿਆਦਾ ਦੀ ਕੀਮਤ ਦੇ ਗਹਿਣੇ ਲੁੱਟ ਲਏ। ਬੁੱਧਵਾਰ ਦੀ ਦੁਪਹਿਰ ਨੂੰ 5 ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਨ੍ਹਾਂ ਵਿਚੋਂ 3 ਦੋਸ਼ੀਆਂ ਨੂੰ ਫੜਿਆ ਜਾ ਚੁੱਕਾ ਹੈ, ਜਦੋਂ ਕਿ 2 ਦੋਸ਼ੀ ਦੌੜਨ ਵਿਚ ਸਫਲ ਰਹੇ। ਇਕ ਪੁਲਸ ਸੂਤਰ ਮੁਤਾਬਕ ਲੁੱਟ ਦੀ ਕੁੱਲ ਕੀਮਤ ਅਜੇ ਤੱਕ ਨਿਰਧਾਰਤ ਨਹੀਂ ਹੋ ਸਕੀ ਹੈ। ਇਕ ਹੋਰ ਸੂਤਰ ਮੁਤਾਬਕ 50 ਲੱਖ 38 ਹਜ਼ਾਰ ਡਾਲਰ ਦੀ ਲੁੱਟ ਹੋਈ ਹੈ । ਉਸ ਮੁਤਾਬਕ ਲੁੱਟ ਦੇ ਕੁੱਝ ਸਮਾਨ ਨਾਲ ਭਰੇ ਇਕ ਬੈਗ ਨੂੰ ਬਰਾਮਦ ਕੀਤਾ ਗਿਆ ਹੈ। ਪਹਿਲੀ ਵਾਰ 1898 ਵਿਚ ਖੁੱਲ੍ਹਿਆ ਇਹ ਹੋਟਲ ਪਹਿਲਾਂ ਪ੍ਰਸਿੱਧ ਡਿਜ਼ਾਇਨਰ ਕੋਕੋ ਚੈਨਲ ਅਤੇ ਲੇਖਕ ਮਾਰਸਲ ਪ੍ਰਾਊਸਟ ਦਾ ਘਰ ਰਿਹਾ ਹੈ। ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਅਕਸਰ ਇੱੱਥੇ ਆ ਕੇ ਸ਼ਰਾਬ ਪੀਂਦੇ ਸਨ। ਵੈਲਸ ਦੀ ਰਾਜਕੁਮਾਰੀ ਡਾਇਨਾ ਅਤੇ ਉਨ੍ਹਾਂ ਦੇ ਪ੍ਰੇਮੀ ਅਤੇ ਹੋਟਲ ਸਵਾਮੀ ਮੁਹੰਮਦ ਅਲ-ਫਯੀਦ ਦੇ ਬੇਟੇ ਦੋਦੀ ਫਯੀਦ 1977 ਵਿਚ ਕਾਰ ਹਾਦਸੇ ਵਿਚ ਮਰਨ ਤੋਂ ਪਹਿਲਾਂ ਆਖਰੀ ਦਿਨ ਇਥੇ ਹੀ ਰੁੱਕੇ ਸਨ। ਇਸ ਇਲਾਕੇ ਵਿਚ ਗਹਿਣਿਆਂ ਦੀਆਂ ਦੁਕਾਨਾਂ ‘ਤੇ ਅਕਸਰ ਲੁੱਟ ਜਾਂ ਚੋਰੀ ਹੋ ਜਾਂਦੀ ਹੈ।

NO COMMENTS

LEAVE A REPLY