ਰੱਬ ਨੇ ਹਰ ਕਿਸੇ ਨੂੰ ਕੋਈ ਨਾ ਕੋਈ ਕਲਾ ਜਰੂਰ ਬਖਸ਼ੀ ਹੁੰਦੀ, ਸਮੇਂ ਨਾਲ ਉਸ ਅੰਦਰੂਨੀ ਕਲਾ ਨੂੰ ਪਹਿਚਾਨਣ ਦੀ ਲੋੜ ਹੁੰਦੀ। ਪੰਜਾਬ ਦੇ ਜਿਲ੍ਹੇ ਲੁਧਿਆਣਾ ਚ’ ਮਾਛੀਵਾੜਾ ਸ਼ਹਿਰ ਦੀ ਜੰਮਪਲ ਗਾਇਕਾ ‘ਮਨਦੀਪ ਕੌਰ’ ਦਾ ਜਨਮ ਪਿਤਾ ਜੀ ਸਰਦਾਰ ਨਿਰੰਜਨ ਸਿੰਘ ਨੂਰ ਤੇ ਮਾਤਾ ਸ਼੍ਰੀ ਮਤੀ ਪ੍ਰਕਾਸ਼ ਕੌਰ ਜੀ ਦੇ ਘਰ ਹੋਇਆ। ਪੰਜ ਭੈਣ ਭਰਾਵਾਂ ਵਿਚੋਂ ਚਾਰ ਸੰਗੀਤ ਨਾਲ ਹੀ ਮੋਹ ਰੱਖਦੇ ਨੇ ਜਿਹਨਾਂ ਚੋਂ ਵੱਡਾ ਵੀਰ ਗੁਰਪ੍ਰੀਤ ਸਿੰਘ ਨੂਰ ਨੈਸ਼ਨਲ ਵਿਨਰ ਕਲਾਸੀਕਲ ਸੁਰੰਗੀ ਵਾਧਕ ਹੈ ਤੇ ਛੋਟੇ ਵੀਰ ਗੁਰਚੇਤਨ ਸਿੰਘ ਨੂੰ ਨੈਸ਼ਨਲ ਕਲਾਸੀਕਲ ਤਬਲਾ ਵਾਧਕ ਦਾ ਅਵਾਰਡ ਮਿਲ ਚੁੱਕਾ ਹੈ।ਘਰ ਚ ਹੀ ਸੰਗੀਤਕ ਮੋਹ ਹੋਣ ਕਰਕੇ ਮਨਦੀਪ ਨੂੰ ਵੀ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ। ਗੌਰਮਿੰਟ ਗਰਲਜ਼ ਸੀਨੀਅਰ ਸਕੈੰਡਰੀ ਸਕੂਲ ਮਾਛੀਵਾੜਾ ਤੋਂ ਬਾਅਦ ਰਾਮਗੜੀਆ ਗਰਲਜ਼ ਕਾਲਜ ਲੁਧਿਆਣਾ ਤੋਂ ਸੰਗੀਤ ਦੀ ਮਾਸਟਰ ਡਿਗਰੀ ਕੀਤੀ। ਪੰਜਾਬੀ ਯੂਨੀਵਰਸਿਟੀ ਤੋਂ ਫ਼ੋਕ ਅੈਂਡ ਸੂਫ਼ੀ ਮਿਊਜਿਕ ਦਾ ਡਿਪਲੋਮਾ ਕੀਤਾ। ਪਿਤਾ ਜੀ ਨੂੰ ਵੀ ਗਾਉਣ ਦਾ ਸ਼ੌਂਕ ਸੀ ਪਰਿਵਾਰਕ ਜਿੰਮੇਵਾਰੀਆਂ ਤੇ ਕੁਝ ਮਜਬੂਰੀਆਂ ਨੇ ਗਾਇਕੀ ਦਾ ਸ਼ੌਂਕ ਨਾ ਪੂਰਾ ਹੋਣ ਦਿੱਤਾ। ਪਰ ਉਹਨਾਂ ਆਪਣੀ ਧੀ ਦੇ ਸੁਪਨੇ ਸਾਕਾਰ ਕਰਨੇ ਨੂੰ ਦਿਨ ਰਾਤ ਅਣਥੱਕ ਮਿਹਨਤਾਂ ਕੀਤੀਅਾਂ। ਪਰਿਵਾਰ ਦਾ ਆਪਣਾ ਹੀ ਢਾਡੀ ਜਥਾ ਵੀ ਬਣਾ ਲਿਆ। ਤੜਕਸਾਰ ਰੋਜ਼ਾਨਾ ਰਿਆਜ ਕਰਨਾ। ਰੱਬ ਦੇ ਘਰੋਂ ਮਨਦੀਪ ਨੂੰ ਤੋਹਫ਼ੇ ਵਜੋਂ ਮਿਲੀ ਮਿੱਠੀ ਅਵਾਜ ਦਿਨੋ ਦਿਨ ਕਦੋਂ ਗੁਲਾਬਾਂ ਜਿਹੀ ਮਹਿਕ ਵੰਡਣ ਲਗ ਪਈ ਪਤਾ ਹੀ ਨਹੀਂ ਲੱਗਿਆ। ਸਕੂਲ ਕਾਲਜਾਂ ਦੇ ਸੰਗੀਤਕ ਮੁਕਾਬਲਿਆਂ ਚ ਹਰ ਵਾਰ ਵਿਜੇਤਾ ਰਹਿਣ ਵਾਲੀ “ਮਨਦੀਪ ਕੌਰ” ਨੇ ਜਦ ਟੀ ਵੀ ਚੈਨਲਾਂ ਤੇ ਚੱਲਣ ਵਾਲੇ ਰਿਆਲਿਟੀ ਸ਼ੋਆਂ ਚ ਹਿੱਸਾ ਲੈਣਾ ਸ਼ੁਰੂ ਕੀਤਾ ਤਾਂ ਆਪਣੀ ਕਾਮਯਾਬੀ ਦੇ ਉਥੇ ਵੀ ਝੰਡੇ ਗੱਡ ਦਿੱਤੇ। ਮਨਦੀਪ ਕੌਰ ਮਾਛੀਵਾੜਾ ਨੂੰ ਹੁਣ ਤੱਕ ਬਹੁਤ ਸਾਰੇ ਮਾਣ ਸਨਮਾਨ ਮਿਲ ਚੁੱਕੇ ਹਨ ਜਿਨਾਂ ਵਿੱਚ ਕੁਝ ਕੁ ਦਾ ਜਿਕਰ ਇਸ ਤਰਾਂ ਹੈ। ਫ਼ਸਟ ਰੱਨਰ ਅੱਪ ਪੰਜਾਬ ਦਾ ਸੁਪਰ ਸਟਾਰ ( ਜੀ ਪੰਜਾਬੀ 2006) ਫਸਟ ਰੱਨਰ ਅੱਪ ( ਪੀ ਟੀ ਸੀ ਪੰਜਾਬੀ 2010) ਡੀ ਡੀ ਪੰਜਾਬੀ ਤੇ “ਸੁਰ ਸਰਤਾਜ” ਦੀ ਪਹਿਲੀ ਵਿਜੇਤਾ ਅੈਲਾਨਿਆ ਗਿਆ। ਲੁਧਿਆਣਾ ਜਿਲ੍ਹੇ ਦੇ ਮਨਸੂਰਾਂ ਚ ਲਗਦੇ ਦੁਸਿਹਰੇ ਮੇਲੇ ਤੇ 2018 ਚ ਸੋਨੇ ਦੀ ਮੁੰਦਰੀ ਨਾਲ “ਧੀ ਪੰਜਾਬ ਦੀ ਸਨਮਾਨ” ਨਾਲ ਨਿਵਾਜਿਆ ਗਿਆ। ਪ੍ਰੋਫ਼ੈਸਰ ਮੋਹਣ ਸਿੰਘ ਮੇਲੇ ਤੇ “ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ” ਵਲੋਂ ਸੁਰ ਸ਼ਹਿਜਾਦੀ” ਸਨਮਾਨ ਮਿਲਿਆ। ਜਿਕਰਯੋਗ ਹੈ ਕਿ ਰੂਹ ਦੀ ਗਾਇਕੀ ਮਾਂ ਬੋਲੀ ਦੀ ਸੇਵਾਦਾਰ “ਮਨਦੀਪ ਕੌਰ ਮਾਛੀਵਾੜਾ” ਨੂੰ ਸਿਰ ਤੇ ਚੁੰਨੀ ਲੈ ਕੇ ਗਾਉਣ ਵਾਲੀ ਕੁੜੀ ਵੀ ਕਿਹਾ ਜਾਂਦਾ। ਮਨਦੀਪ ਨੂੰ ਬਹੁਤ ਸਾਰੀਆਂ ਨਾਮਵਾਰ ਕੰਪਨੀਆਂ ਕਈ ਵੱਡੇ ਵੱਡੇ ਆਫਰ ਹੁਣ ਤੱਕ ਕਰ ਚੁੱਕੀਆ ਨੇ, ਪਰ ਪਿਓ ਦਾਦਿਆਂ ਦੀ ਦਿੱਤੀ ਸਿੱਖਿਆ ਮੁਤਾਬਿਕ ਰੱਬ ਤੇ ਡੋਰਾਂ ਸਿੱਟ ਕੇ ਮਨਦੀਪ ਨੇ ਸਮੇਂ ਨਾਲ ਸਮਝੋਤਾ ਨਾ ਕੀਤਾ ਤੇ ਸਿਰ ਤੇ ਚੁੰਨੀ ਲੈ ਕੇ ਗਾਉਣ ਨਾਲ ਆਪਣੀ ਵੱਖਰੀ ਪਹਿਚਾਣ ਬਣਾਈ। ਵਿਸ਼ਵ ਪ੍ਰਸਿੱਧ ਨਾਮਵਾਰ ਸੰਗੀਤਕ ਕੰਪਨੀ ਵਿਰਸਾ ਰਿਕਾਰਡਜ਼ ਵਲੋਂ ਪਹਿਲਾ ਗੀਤ ‘ਖੂੰਡਾ’, ਰਿਲੀਜ ਕੀਤਾ ਗਿਆ। ਉਸ ਤੋਂ ਬਾਦ ਸਰੋਤਿਆਂ ਵਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਵੇਖਦੇ ਹੋਏ ਸਿਲਸੇਵਾਰ ਸਿੰਗਲ ਟਰੈਕ “ਚੰਨਾ ਮੇਰਿਆ” ਤੇ ਫਿਰ “ਭਗਤ ਸਿੰਘ” ਰਿਲੀਜ ਕੀਤਾ ਗਿਆ। ਦੁਨੀਆਂ ਭਰ ਚ ਵਸਦੇ ਸਰੋਤਿਆਂ ਵਲੋਂ “ਮਨਦੀਪ ਕੌਰ ਮਾਛੀਵਾੜਾ” ਨੂੰ ਮਿਲੇ ਅਥਾਹ ਪਿਆਰ ਦਾ ਸ਼ੁਕਰਾਨਾਂ ਕਰਦੀ ਨਹੀਂ ਥੱਕਦੀ। ਜਿੰਦਗੀ ਦੇ ਅਗਲੇ ਪੜਾਹ ਵੱਲ ਵਧਦੇ ਹੋਏ ਇਹਨੀਂ ਦਿਨੀਂ ਵਿਉਹਤਾ ਜਿੰਦਗੀ ਚ ਆਪਣੇ ਪਤੀ(ਅੈਮ ਬੀ ਏ ) ਸਰਦਾਰ ‘ਸੁਖਬੀਰ ਸਿੰਘ’ ਨਾਲ ਯੂਰਪੀ ਦੇਸ਼ “ਸਲੋਵੇਨੀਆ” ਵਿਖੇ ਰਹਿ ਰਹੀ ਹੈ। ਯੂਰਪ ਦੀ ਧਰਤੀ ਤੇ ਹੋਣ ਵਾਲੇ ਮੇਲਿਆਂ,ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਲਈ “ਮਨਦੀਪ ਕੌਰ ਮਾਛੀਵਾੜਾ” ਨੂੰ ਸੇਵਾ ਦਾ ਮੌਕਾ ਦੇਣ ਲਈ ਜਰਮਨ ਵਸਦੇ ਉੱਘੇ ਗੀਤਕਾਰ “ਬਿੰਦਰ ਨਵੇਂ ਪਿੰਡੀਆ” ਨਾਲ ਇਹਨਾਂ ਫੋਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ( 0049- 15238487758, ) (0038-668674625) ਮਾਂ ਬੋਲੀ ਪੰਜਾਬੀ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਆਪਣੀ ਮਿੱਠੀ ਅਵਾਜ ਰਾਂਹੀ ਪਹੁੰਚਾਉਣ ਵਾਲੀ ਗਾਇਕਾ ਪੰਜਾਬ ਦੀ ਧੀ “ਮਨਦੀਪ ਕੌਰ ਮਾਛੀਵਾੜਾ” ਹਮੇਸ਼ਾ ਬੁਲੰਧੀਆਂ ਹਾਸਲ ਕਰਦੀ ਰਹੇ। 

LEAVE A REPLY

Please enter your comment!
Please enter your name here