ਗਿਆਨ ਅਤੇ,ਕਰੁਣਾਂ ਦੇ
ਸਾਗਰ, ਸਤਿਗੁਰੂ,
ਪ੍ਰਭੂ ਵਾਲਮੀਕਿ ਜੀ ਦੇ,
ਪਾਵਨ ਪ੍ਰਗਟ ਦਿਵਸ ਦੀ,
ਸਮੂਹ ਦੇਸ਼ ਵਾਸੀਆਂ ਨੂੰ
ਲੱਖ-ਲੱਖ ਵਧਾਈ !!
——————————
ਬੁੱਧੀ ਵਾਲੇ ਤਰਕ ਲਗਾਕੇ,
ਝੂਠੇ ਅੰਧ-ਵਿਸ਼ਵਾਸ ਮਿਟਾਓ!!

ਸੋਚਾਂ ਵਿਗਿਆਨਕ ਅਪਣਾਕੇ,
ਉੱਚਾ-ਸੁੱਚਾ ਕਿਰਦਾਰ ਬਣਾਓ!!

ਹੱਥ ਪਕੜੀ,ਕਲਮ ਗੂਰਾਂ ਜਾਪੇ,
ਸਾਨੂੰ ਕਰਦੀ ਪਈ ਫੁਰਮਾਨ !!

ਛੱਡ ਝਾੜੂ ਪਰਾਂ ਵਗਾਹ ਮਾਰੋ,
ਪੜ੍ਹ- ਲਿਖ ਬਣਜੋ ਵਿਦਵਾਨ !!

ਝਗੜੇ ਧਰਮਾਂ ਵਾਲੇ ਮੁਕਾ ਕੇ,
ਜਾਤਾਂ ਵਾਲੇ ਫਰਕ ਮਿਟਾਣ !!

ਭੇਦ -ਭਾਵ ਸਭ ਵੈਰ ਮਿਟਾਕੇ,
ਇੱਕ ਕਰਨ ਲਈ ਇਨਸਾਨ !!

ਇੱਕ ਗ੍ਰੰਥ-ਰਮਾਇਣ ਬਣਾਕੇ,
ਕਰ ਮਰਿਆਦਾ ਦਾ ਵਖਿਆਨ !!

ਰਾਹ ਸਿੱਧੇ ਕੁੱਲ ਲੋਕਾਈ ਪਾਕੇ,
ਕਰਨ ਮਨੁੱਖਤਾ ਦਾ ਕਲਿਆਣ !!

ਹੋਏ ਪ੍ਰਗਟ “ਦਿਆਲ ਫਿਰੋਜ਼ਪੁਰੀ”
ਪ੍ਰਭੂ ਵਾਲਮੀਕਿ ਭਗਵਾਨ !!!

ਗੁਰੂ ਬਾਲਮੀਕਿ ਭਗਵਾਨ !!!
ਪ੍ਰਭੂ ਬਾਲਮੀਕਿ ਭਗਵਾਨ !!!

LEAVE A REPLY

Please enter your comment!
Please enter your name here