ਦੁਸਾਂਝ ਕਲਾਂ, 27 ਨਵੰਬਰ (ਅਜੈ ਸਿੰਘ ਨਾਗੀ)- ਹਲਕਾ ਫਿਲੌਰ ਦੇ ਪਿੰਡ ਦੁਸਾਂਝ ਕਲਾਂ ਵਿੱਚ ‘ਦੁਸਾਂਝ ਵੈਲਫੇਅਰ ਸੁਸਾਇਟੀ ਦੁਸਾਂਝ ਕਲਾਂ’ ਵੱਲੋਂ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦਾਂ ਸਿੰਘਾਂ ਤੋਂ ਬਾਬਾ ਬਾਲਕ ਨਾਥ ਮੰਦਿਰ ਤੱਕ ਦੇ ਰਸਤੇ ਵਿੱਚ ਇੰਟਰਲਾਕ ਟਾਈਲਾਂ ਲਵਾਉਣ ਦਾ ਕੰਮ ਚੱਲ ਰਿਹਾ ਹੈ। ਜਿਸ ਦੀ ਸ਼ੁਰੂਆਤ ਮਨਜੀਤ ਸਿੰਘ ਯੂ.ਕੇ. ਅਤੇ ਗੁਰਦੇਵ ਸਿੰਘ ਯੂ.ਕੇ. ਦੇ ਪਰਿਵਾਰਾਂ ਅਤੇ ਦਾਨੀ ਸੱਜਣਾਂ ਵੱਲੋਂ ਕੀਤੀ ਗਈ। ਜਿਨ੍ਹਾਂ ਨੇ ਸਹਾਇਤਾ ਰਾਸ਼ੀ ਦੀ ਦੂਸਰੀ ਕਿਸ਼ਤ ਇੱਕ ਲੱਖ ਰੁਪਏ ਦੁਸਾਂਝ ਵੈਲਫੇਅਰ ਸੁਸਾਇਟੀ ਦੁਸਾਂਝ ਕਲਾਂ ਨੂੰ ਭੇਟ ਕੀਤੀ। ਇਸ ਮੌਕੇ ਸਰਪ੍ਰਸਤ ਕੁਲਵਿੰਦਰ ਸਿੰਘ, ਅਜੈ ਕੁਮਾਰ ਬਿੱਲਾ ਪ੍ਰਧਾਨ, ਨਰਿੰਦਰ ਦੁਸਾਂਝ ਮੀਤ ਪ੍ਰਧਾਨ, ਸੁੱਖਾ ਦੁਸਾਂਝ, ਸਰਬਜੋਤ ਸਿੰਘ, ਤਜਿੰਦਰ ਮਾਨ, ਅਮਰੀਕ ਮੀਕਾ, ਜਸਵੰਤ ਭੁੱਟਾ ਅਤੇ ਦੁਸਾਂਝ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ ।

 

 

LEAVE A REPLY

Please enter your comment!
Please enter your name here