ਮਿਲਾਨੋ ਸਿੱਕੀ ਝੱਜੀ ਪਿੰਡ ਵਾਲਾ ( ਇਟਲੀ) ਇਟਲੀ ਅਤੇ ਜਰਮਨ ਦੀ ਧਰਤੀ ਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ 642 ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਚ ਹਾਜਰੀ ਭਰਨ ਲਈ ਆਏ ਗਾਇਕ ਲੇੰਹਬਰ ਹੂਸੈਨਪੁਰੀ ਦਾ ‘ਇਟਲੀ’ (ਵਿਰੋਨਾ) ਵਿਖੇ ਬਾਬਾ ਰਾਮ ਚੰਦ ਟਰਸਟ ਯੂਰਪ ਵਲੋਂ ਉਨ੍ਹਾਂ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਹਿੰਦੀ ਅਤੇ ਪੰਜਾਬੀ ਫ਼ਿਲਮਾਂ ਚ ਲੇੰਹਬਰ ਹੂਸੈਨਪੁਰੀ ਦੇ ਗੀਤਾਂ ਨੂੰ ਹੁਣ ਤੱਕ ਬਹੁਤ ਪਿਆਰ ਮਿਲਿਆ ਜਿਨ੍ਹਾਂ ਵਿਚੋਂ ਫ਼ਿਲਮ ਤੰਨੂ ਵੇਡਸ ਮੰਨੂ (ਸਾਡੀ ਗਲੀ) ਵਿੱਚ ਪ੍ਰਦੇਸਾਂ ਮੇਰਾ ਦਿਲ ਨਾ ਨੀ ਲੱਗੇ ਮਾਏ, ਦੱਸਜਾ 2, ਫ਼ੋਨ ਮੇਰਾ,ਸਤਿਕਾਰ ਪੰਜਾਬੀਆਂ ਦਾ,ਖੁੱਲੇ ਬੂਹੇ ਮਿੱਤਰਾਂ ਦੇ, ਵਿੱਚ ਪਿੜਾਂ ਦੇ, ਜਾਂ ਠੇਕੇ ਜਾਂ ਠਾਣੇ, ਹੋਰ ਵੀ ਅਨੇਕਾਂ ਗੀਤ ਜੋ ਬੱਚੇ ਬੱਚੇ ਦੀ ਜੁਬਾਨ ਤੇ ਰਹਿੰਦੇ ਨੇ । ਸਨਮਾਨ ਮੌਕੇ ਟੇਕ ਚੰਦ ਜਗਤਪੁਰ, ਹੈਪੀ ਲੈਰਾ, ਹਰਦੀਪ ਕੰਗ , ਜਰਮਨ ਦੀ ਧਰਤੀ ਤੋਂ ਪਹੁੰਚੇ ਗੀਤਕਾਰ ਬਿੰਦਰ ਨਵੇਂ ਪਿੰਡੀਆ,ਅਤੇ ਸੁਰ ਸਰਤਾਜ ਤੇ ਵੋਆਇਸ ਆਫ਼ ਪੰਜਾਬ ਜਿਹੇ ਮੁਕਾਬਲੇ ਜਿੱਤਣ ਵਾਲੀ ਸੁਰਾਂ ਦੀ ਸ਼ਹਿਜਾਦੀ ਮਨਦੀਪ ਕੌਰ ਮਾਛੀਵਾੜਾ ਵੀ ਹਾਜਿਰ ਸਨ।

LEAVE A REPLY

Please enter your comment!
Please enter your name here