ਚੰਡੀਗੜ

ਪੰਜਾਬ ‘ਚ ਆਮ ਆਦਮੀ ਪਾਰਟੀ ‘ਚ ਮਚਿਆ ਘਮਾਸਾਨ ਨਵੀਂ ਪਾਰਟੀ ਨੂੰ ਜਨਮ ਦੇ ਸਕਦਾ ਹੈ। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਸਸਪੈਂਡ ਕਰਨ ਨਾਲ ਪੰਜਾਬ ‘ਚ ਤੀਜਾ ਫਰੰਟ ਉਭਰਨ ਦੀਆਂ ਸੰਭਾਵਨਾਵਾਂ ਤੇਜ਼ ਹੋ ਗਈਆਂ ਹਨ। ਸਿਆਸੀ ਹਲਕਿਆਂ ‘ਚ ਚਰਚਾ ਹੈ ਕਿ ਖਹਿਰਾ ਵਿਧਾਇਕੀ ਤੋਂ ਅਸਤੀਫਾ ਦੇ ਕੇ ਤੀਜੇ ਫਰੰਟ ਦੀ ਅਗਵਾਈ ਕਰ ਸਕਦੇ ਹਨ।ਬਾਗੀ ਧੜੇ ਨੇ ਸੋਮਵਾਰ ਨੂੰ ਆਪਣੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀ. ਏ. ਸੀ.) ਦੀ ਮੀਟਿੰਗ ਸੱਦੀ ਹੈ। ਇਸ ਮੀਟਿੰਗ ‘ਚ ਹੰਗਾਮੀ ਫੈਸਲੇ ਹੋਣ ਦੀ ਸੰਭਾਵਨਾ ਹੈ।

ਸੂਤਰਾਂ ਮੁਤਾਬਕ, ਪੰਜਾਬ ‘ਚ ਤੀਜਾ ਫਰੰਟ ਬਣਨ ਜਾ ਰਿਹਾ ਹੈ, ਜਿਸ ਦੀ ਰੂਪ-ਰੇਖਾ ਤਿਆਰ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਪੰਜਾਬ ਦੀ ਸਿਆਸਤ ‘ਚ ਨਵਾਂ ਭੂਚਾਲ ਲਿਆਉਣ ਲਈ ਇਹ ਤੀਜਾ ਫਰੰਟ ਸਾਹਮਣੇ ਆਉਣ ਵਾਲਾ ਹੈ।’ਆਪ’ ਦਾ ਬਾਗੀ ਧੜਾ ਤੀਜਾ ਸਿਆਸੀ ਫਰੰਟ ਉਸਾਰਨ ਲਈ ਪਹਿਲਾਂ ਹੀ ਯੂਨਾਈਟਿਡ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ ਪਾਰਟੀ ਅਤੇ ਕੁਝ ਹੋਰ ਸਿਆਸੀ ਧਿਰਾਂ ਨਾਲ ਬੈਠਕਾਂ ਕਰ ਚੁੱਕਾ ਹੈ ਅਤੇ ਉਸਾਰੂ ਢੰਗ ਨਾਲ ਗੱਲ ਅੱਗੇ ਵੱਧ ਰਹੀ ਹੈ।ਚਰਚਾ ਇਹ ਵੀ ਹੈ ਕਿ ਫਰੰਟ ਨੇ ਲੋਕ ਸਭਾ ਚੋਣਾਂ ਦੌਰਾਨ ਬਸਪਾ ਸੁਪਰੀਮੋ ਤੇ ਯੂ. ਪੀ. ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦੀ ਉਮੀਦਵਾਰ ਮੰਨਣ ਦੀ ਗੱਲ ਤੈਅ ਕਰ ਲਈ ਹੈ।

ਹੁਣ ਪੰਜਾਬ ‘ਚ ਨਵੇਂ ਫਰੰਟ ਦਾ ਲੀਡਰ ਖਹਿਰਾ ਨੂੰ ਮੰਨਣ ‘ਤੇ ਸਹਿਮਤੀ ਬਣ ਰਹੀ ਹੈ ਅਤੇ ਜੇਕਰ ਸਾਰੀਆਂ ਧਿਰਾਂ ਨੇ ਉਨ੍ਹਾਂ ਨੂੰ ਆਪਣਾ ਆਗੂ ਮੰਨ ਲਿਆ ਤਾਂ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਨੂੰ ਝਟਕਾ ਦੇ ਸਕਦੇ ਹਨ। ਡਾ. ਧਰਮਵੀਰ ਗਾਂਧੀ ਨੇ ਵੀ ਫਰੰਟ ਵਿਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ।ਜਾਣਕਾਰੀ ਮੁਤਾਬਕ ਅਕਾਲੀ ਦਲ ਤੋਂ ਬਗਾਵਤ ਕਰ ਰਹੇ ਕਈ ਟਕਸਾਲੀ ਆਗੂਆਂ ਨੂੰ ਵੀ ਫਰੰਟ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here