ਚੰਡੀਗੜ੍ਹ 

ਸ਼ਹਿਰ ‘ਚ ਪੀ. ਜੀ. ਆਈ. ਵਲੋਂ ਸੂਬੇ ਦੇ ਕਈ ਕਈ ਘਰਾਂ ‘ਚ ਕੀਤੇ ਗਏ ਸਰਵੇ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਬਾਰੇ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਸਰਵੇ ਦੇ ਮੁਤਾਬਕ ਸੂਬੇ ‘ਚ 31 ਲੱਖ ਪੁਰਸ਼ ਤੇ ਇਕ ਲੱਖ ਔਰਤਾਂ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ। ਔਰਤਾਂ ਨਸ਼ੇ ਦੇ ਤੌਰ ‘ਤੇ ਹੈਰੋਇਨ, ਸਮੈਕ, ਅਫੀਮ, ਪੋਸਤ ਅਤੇ ਭੁੱਕੀ ਦਾ ਇਸਤੇਮਾਲ ਕਰਨ ਲੱਗੀਆਂ ਹਨ। ਨਸ਼ੇ ਦੀ ਜੱਦ ‘ਚ ਘਰੇਲੂ, ਕੰਮਕਾਜੀ ਔਰਤਾਂ ਹੀ ਨਹੀਂ, ਸਗੋਂ ਸਕੂਲ-ਕਾਲਜ ‘ਚ ਪੜ੍ਹਨ ਵਾਲੀਆਂ ਲੜਕੀਆਂ ਵੀ ਹਨ। ਘਰੇਲੂ ਸਰਵੇ ‘ਚ ਕਿਹਾ ਗਿਆ ਹੈ ਕਿ ਪੰਜਾਬ ‘ਚ ਕਰੀਬ 41 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਨੇ ਜ਼ਿੰਦਗੀ ‘ਚ ਕਦੇ ਨਾ ਕਦੇ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਕੀਤਾ ਹੈ। ਨਸ਼ੇ ਦੇ ਆਦੀ ਹੋ ਚੁੱਕੇ 32 ਲੱਖ ਲੋਕਾਂ ‘ਚੋਂ ਕਰੀਬ ਇਕ ਲੱਖ ਔਰਤਾਂ ਹਨ। ਸਰਵੇ ‘ਚ ਸ਼ਰਾਬ ਤੇ ਤੰਬਾਕੂ ਨੂੰ ਗੈਰ ਕਾਨੂੰਨੀ ਨਸ਼ਾ ਨਹੀਂ ਕਰਾਰ ਦਿੱਤਾ ਗਿਆ ਹੈ। ਇਸ ‘ਚ ਦਰਦ ਦੀਆਂ ਦਵਾਈਆਂ, ਉਤੇਜਨਾ ਵਾਲੀਆਂ ਦਵਾਈਆਂ ਅਤੇ ਸ਼ਾਂਤ ਕਰਨ ਵਾਲੀਆਂ ਦਵਾਈਆਂ ਸ਼ਾਮਲ ਹਨ। 

LEAVE A REPLY

Please enter your comment!
Please enter your name here