ਜਵਾਨੀ ਵਿੱਚ ਦੁੱਖਣ ਲੱਗ ਪਏ ਗੋਡੇ ਅਤੇ ਮੋਢੇ ਕੰਧਾ ਤੇ ਲੱਗੀਆ
ਪੁਰਾਣੇ ਬਾਬਿਆ ਦੀਆ ਤਸਵੀਰਾ ਏਹ ਦੇਖ ਬਹੁਤ ਰੋਈਆ।

ਪੁੱਤ ਮਰਦੇ ਗੱਭਰੂ ਮਾਂਵਾ ਦੇ ਚੰਦਰੇ ਨਸ਼ਿਆ ਨਾਲ
ਅੱਜ ਪੰਜਾਬ ਦੀਆ ਤਕਦੀਰਾ ਸੱਚਮੁੱਚ ਬਹੁਤ ਰੋਈਆ।

ਗੱਭਰੂ ਪੁੱਤ ਦੀ ਅਰਥੀ ਨੂੰ ਮੋਢਾ ਲਾ ਕੇ
ਬੁੱਢੇ ਬਾਪ ਦੇ ਮੱਥੇ ਦੀਆ ਲਕੀਰਾ ਬਹੁਤ ਰੋਈਆ।

ਬਹੁਤ ਸਾੜੀਆ ਦਾਜ ਦੇ ਲੋਭੀਆ ਤੇ ਕੁੱਝ ਹਵਸ ਦੇ ਭੁੱਖੇ ਸ਼ਿਕਾਰੀਆ ਦੀ ਭੇਟ ਚੜੀਆ

ਏਹ ਦੇਖ ਧੀਆ ਕੁੱਖਾ ਵਿੱਚ ਵੀ ਬਹੁਤ ਮੋਈਆ।

ਪਿੱਪਲ ਹੋਏ ਸੁੰਨੇ ਅੱਜ ਪੀਘਾਂ ਬਾਜੋ
ਟਹਿਣੀਆ ਆਪਸ ਵਿੱਚ ਘੱਤ ਵਹੀਰਾ ਬਹੁਤ ਰੋਈਆ।

ਢਿੱਡ ਆਪਣੇ ਦਿਆ ਸਕਿਆਂ ਖੂਬ ਲੁੱਟਿਆ ਦੇਸ਼ ਮੇਰਾ
ਗਰੀਬ ਦੇ ਤਨ ਤੇ ਪਾਏ ਪਾਟੇ ਕੱਪੜਿਆ ਦੀਆ ਲੀਰਾ ਬਹੁਤ ਰੋਈਆ।

47 ਅਤੇ  84 ਵਿੱਚ ਜਦ ਜਾਲਮਾ ਕੀਤੀਆ ਆਪ ਹੁਦਰੀਆ
ਪੰਜਾਬ ਸਿਆ ਤੇਰੇ ਪੁੱਤਾ ਦੀਆ ਲਾਸ਼ਾ ਧਰਤੀ ਨੇ ਬਹੁਤ ਢੋਈਆ।

ਲੰਮਾ ਸੰਘਰਸ਼ ਕਰਨ ਤੋ ਪਿੱਛੋ ਜਦ ਵੀ ਸਿੱਖਾ ਦੀ ਹਾਰ ਹੋਈ
ਅੰਦਰ ਤੱਕ ਦੁੱਖ ਹੋਇਆ ਸੱਚਮੁੱਚ ਜਾਗਦੀਆ ਜਮੀਰਾ ਬਹੁਤ ਰੋਈਆ।

ਕਾਗਜਾ ਤੇ ਹਰਫ ਲਿਖਦੀ ਲਿਖਦੀ ਬਲਤੇਜ ਸੰਧੂ ਦੀ ਕਲਮ ਬਹੁਤ ਰੋਈ

ਜਦ ਵੀ ਹੋਈਆ ਪੰਜਾਬ ਨਾਲ ਬਹੁਤ ਹੋਈਆ ਜਦ ਵੀ ਹੋਈਆ ਜਦ ਵੀ ਹੋਈਆ

ਪੰਜਾਬ ਨਾਲ ਬੁਰਜ ਵਾਲਿਆ ਧੱਕੇ ਸਾਹੀਆ ਬਹੁਤ ਹੋਈਆ।
ਬਲਤੇਜ ਸੰਧੂ “ਬੁਰਜ ਲੱਧਾ”
(ਬਠਿੰਡਾ)
9465818158

LEAVE A REPLY

Please enter your comment!
Please enter your name here