ਲੁਧਿਆਣਾ, 12 ਜਨਵਰੀ (ਜਸਵਿੰਦਰ ਸਿੰਘ ਲਾਟੀ )
ਜਦੋਂ ਪੁਲਸ ਹੀ ਚੋਰੀ ਕੀਤੀਆਂ ਗੱਡੀਆਂ ਦੀ ਵਰਤੋਂ ਕਰਨ ਲੱਗ ਜਾਵੇ ਤਾਂ ਇਸ ਸੂਬੇ ਦਾ ਰੱਬ ਹੀ ਰਾਖਾ ਹੋ ਸਕਦਾ ਹੈ ਕਿਉਂਕਿ ਅਮ੍ਰਿਤਸਰ ਵਿੱਚ ਤੈਨਾਤ ਇੰਸਪੈਕਟਰ ਬਲਜੀਤ ਸਿੰਘ ਅਤੇ ਤਰਨਤਾਰਨ ਜਿਲੇ ਵਿੱਚ ਤੈਨਾਤ ਹੈਡ ਕਾਂਸਟੇਬਲ ਪ੍ਰਭਜੀਤ ਸਿੰਘ ਨੂੰ ਮੇਰੇ ਪਤੀ ਕਾਰਜ ਸਿੰਘ ਨੇ ਭੋਪਾਲ ਤੋਂ ਇਨੋਵਾ ਗੱਡੀਆਂ ਚੋਰੀ ਕਰਕੇ ਦਿੱਤੀਆਂ ਹਨ ਜੋ ਇਹ ਦੋਨੋਂ ਹੀ ਆਪਣੇ ਲਈ ਪ੍ਰਯੋਗ ਕਰ ਰਹੇ ਹਨ। ਇਸ ਤੋਂ ਇਲਾਵਾ ਮੇਰਾ ਪਤੀ ਮੈਨੂੰ ਹੱਥਕੜੀਆਂ ਬੰਨ ਕੇ ਕੁੱਟਦਾ ਮਾਰਦਾ ਸੀ ਅਤੇ ਕੱਲ ਹੀ ਮੈਨੂੰ ਚੋਰੀ ਦੇ ਝੂਠੇ ਮਾਮਲੇ ਵਿੱਚ ਫਸਾ ਦਿੱਤਾ ਗਿਆ। ਉਕਤ ਦੋਸ਼ ਮਨਦੀਪ ਕੌਰ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਹਾਜਰੀ ਵਿੱਚ ਭੋਪਾਲ ਰਹਿੰਦੇ ਆਪਣੇ ਟਰਾਂਸਪੋਰਟਰ ਪਤੀ ਕਾਰਜ ਸਿੰਘ ਅਤੇ ਪੁਲਸ ਅਧਿਕਾਰੀਆਂ ਤੇ ਲਗਾਏ। ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਹੁਣ ਤੋਂ ਬਾਅਦ ਮਨਦੀਪ ਕੌਰ ਨਾਲ ਕਿਸੇ ਤਰਾਂ ਦੀ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾÎ।
Ñਲੋਕ ਇਨਸਾਫ ਪਾਰਟੀ ਦੇ ਮੁੱਖ ਦਫਤਰ ਕੋਟ ਮੰਗਲ ਸਿੰਘ ਨਗਰ ਵਿੱਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਨਦੀਪ ਕੌਰ ਨੇ ਦੱਸਿਆ ਕਿ ਉਸ ਦੀਆਂ ਪਹਿਲੇ ਵਿਆਹ ਤੋਂ ਦੋ ਬੇਟੀਆਂ ਸਨ ਅਤੇ ਉਸ ਨੇ ਭੋਪਾਲ ਦੇ ਰਹਿਣ ਵਾਲੇ ਟਰਾਂਸਪੋਰਟਰ ਕਾਰਜ ਸਿੰਘ ਨਾਲ ਦੂਸਰਾ ਵਿਆਹ 15-11-2013 ਨੂੰ ਕਰਵਾਇਆ ਸੀ ਪਰ ਵਿਆਹ ਤੋਂ ਤੁਰੰਤ ਬਾਅਦ ਹੀ ਕਾਰਜ ਸਿੰਘ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗਾ ਅਤੇ ਇਸ ਦੌਰਾਨ ਕਾਰਜ ਸਿੰਘ ਹੱਥਕੜੀ ਲਗਾ ਕੇ ਮਨਦੀਪ ਕੌਰ ਨਾਲ ਕੁੱਟਮਾਰ ਕਰਦਾ ਸੀ। ਮਨਦੀਪ ਕੌਰ ਨੇ ਕਿਹਾ ਕਿ ਕਾਰਜ ਸਿੰਘ ਭੋਪਾਲ ਤੋਂ ਇਨੋਵਾ ਗੱਡੀਆਂ ਚੋਰੀ ਕਰਕੇ ਪੰਜਾਬ ਵਿੱਚ ਵੇਚਣ ਦਾ ਧੰਦਾ ਕਰਦਾ ਹੈ ਅਤੇ ਇਸ ਤੋਂ ਇਲਾਵਾ ਭੋਪਾਲ ਤੋਂ ਹੀ ਵੱਡੇ ਵੱਡੇ ਟਰਾਲੇ ਚੋਰੀ ਕਰਕੇ ਉਨ•ਾਂ ਦੀ ਚੈਸਿਸ ਨੰਬਰ ਬਦਲ ਕੇ ਨਵੀਆਂ ਰਜਿਸਟ੍ਰੇਸ਼ਨ ਬਣਾ ਕੇ ਟਰਾਂਸਪੋਰਟ ਦੇ ਧੰਦੇ ਵਿੱਚ ਲਗਾ ਲੈਂਦਾ ਹੈ ਜਿਸ ਨਾਲ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਚੂਨਾ ਲਗਾਉਂਦਾ ਹੈ। ਮਨਦੀਪ ਕੌਰ ਨੇ ਇਹ ਵੀ ਕਿਹਾ ਕਿ ਕਾਰਜ ਸਿੰਘ ਨੇ ਦੋ ਇਨੋਵਾ ਗੱਡੀਆਂ ਭੋਪਾਲ ਤੋਂ ਚੋਰੀ ਕਰਕੇ ਅਮ੍ਰਿਤਸਰ ਦੇ ਇੰਸਪੈਕਟਰ ਬਲਜੀਤ ਸਿੰਘ ਅਤੇ ਤਰਨਤਾਰਨ ਦੇ ਹੌਲਦਾਰ ਪ੍ਰਭਜੀਤ ਸਿੰਘ ਨੂੰ ਦਿੱਤੀਆਂ ਹੋਈਆਂ ਹਨ। ਮਨਦੀਪ ਕੌਰ ਨੇ ਦੋਸ਼ ਲਾਇਆ ਕਿ ਪੁਲਸ ਨਾਲ ਮਿਲੀ ਭੁਗਤ ਕਰਕੇ ਹੀ ਉਸ ਦੇ ਪਤੀ ਕਾਰਜ ਸਿੰਘ ਨੇ ਬੁੱਧਵਾਰ 9 ਜਨਵਰੀ ਨੂੰ ਜਦੋਂ ਉਹ ਘਰ ਤੋਂ ਨੌਕਰੀ ਤੇ ਜਾ ਰਹੀ ਸੀ ਤਾਂ ਚੁੱਕ ਲਿਆ। ਪੁਲਸ ਉਸ ਨੂੰ ਸੀਆਈਏ ਸਟਾਫ ਤਰਨਤਾਰਨ ਲੈ ਗਈ। ਇਸ ਦੌਰਾਨ ਕਿਸੇ ਤਰਾਂ ਨਾਲ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮੇਰੇ ਬਾਰੇ ਪਤਾ ਲੱਗਾ ਤਾਂ ਉਨ•ਾਂ ਪਹਿਲਾਂ ਪੁਲਸ ਕਮਿਸ਼ਨਰ ਲੁਧਿਆਣਾ ਅਤੇ ਫਿਰ ਐਸਐਸਪੀ ਤਰਨਤਾਰਨ ਨਾਲ ਗੱਲਬਾਤ ਕੀਤੀ ਅਤੇ ਮੈਨੂੰ ਉਸ ਤੋਂ ਬਾਅਦ ਹੀ ਤਰਨਤਾਰਨ ਦੀ ਪੁਲਸ ਨੇ ਛੱਡਿਆ। ਮਨਦੀਪ ਕੌਰ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਕਾਰਜ ਸਿੰਘ ਉਸ ਦੀਆਂ ਬੇਟੀਆਂ ਤੇ ਵੀ ਬੁਰੀ ਨਜਰ ਰੱਖਦਾ ਹੈ। ਮਨਦੀਪ ਕੌਰ ਨੇ ਕਾਰਜ ਸਿੰਘ ਵਲੋਂ ਵੱਖ ਵੱਖ ਨਾਵਾਂ ਤੇ ਬਣਾਏ ਹੋਏ 3 ਪੈਨ ਕਾਰਡ, ਪੰਜ ਵੋਟਰ ਕਾਰਡ ਅਤੇ ਕਾਰਜ ਸਿੰਘ ਵਲੋਂ ਆਪਣੇ ਬੇਟੇ ਦੇ ਨਾਮ ਤੇ ਬਣਾਏ ਹੋਏ 2 ਪੈਨ ਕਾਰਡ ਅਤੇ 3 ਵੋਟਰ ਕਾਰਡ ਵੀ ਦਿਖਾਏ। ਇਸ ਦੌਰਾਨ ਮਨਦੀਪ ਕੌਰ ਨੇ ਡੀਜੀਪੀ ਪੰਜਾਬ, ਪੁਲਸ ਕਮਿਸ਼ਨਰ ਲੁਧਿਆਣਾ ਸਮੇਤ ਹੋਰਨਾਂ ਪੁਲਸ ਦੇ ਉੱਚ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਕਾਰਜ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੇ ਜੇਲ ਵਿੱਚ ਸੁੱਟਿਆ ਜਾਵੇ। ਇਸ ਤੋਂ ਇਲਾਵਾ ਇੰਸਪੈਕਟਰ ਬਲਜੀਤ ਸਿੰਘ ( ਅਮ੍ਰਿਤਸਰ) ਅਤੇ ਹੌਲਦਾਰ ਪ੍ਰਭਜੀਤ ਸਿੰਘ (ਤਰਨਤਾਰਨ) ਵਲੋਂ ਪ੍ਰਯੋਗ ਕੀਤੀਆਂ ਜਾ ਰਹੀਆਂ ਇਨੋਵਾ ਗੱਡੀਆਂ ਦੀ ਵੀ ਜਾਂਚ ਕੀਤੀ ਜਾਵੇ। ਮਨਦੀਪ ਕੌਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਹ ਵੀ ਮੰਗ ਕੀਤੀ ਕਿ ਉਸ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਕਿਉਂਕਿ ਕਾਰਜ ਸਿੰਘ ਪੁਲਸ ਨਾਲ ਮਿਲੀਭੁਗਤ ਕਰਕੇ ਮੈਨੂੰ ਕਿਸੇ ਵੀ ਹੋਰ ਝੂਠੇ ਮਾਮਲੇ ਵਿੱਚ ਫਸਾ ਸਕਦਾ ਹੈ। ਇਸ ਮੌਕੇ ਤੇ ਜਸਵਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਜਨਕਪੁਰੀ, ਪਵਨਦੀਪ ਸਿੰਘ ਮਦਾਨ, ਭੁਪਿੰਦਰ ਸਿੰਘ ਤੇ ਹੋਰ ਵੀ ਹਾਜਰ ਸਨ।

ਕਿਸੇ ਤਰਾਂ ਦੀ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਮਨਦੀਪ ਨਾਲ :ਬੈਂਸ
ਇਸ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਮਨਦੀਪ ਕੌਰ ਆਪਣੀਆਂ ਬੱਚੀਆਂ ਨਾਲ ਪਿਛਲੇ ਡੇਢ ਮਹੀਨੇ ਤੋਂ ਹੀ ਲੁਧਿਆਣਾ ਵਿੱਖੇ ਉਨ•ਾਂ ਦੇ ਹੀ ਕਿਸੇ ਵਿਅਕਤੀ ਦੇ ਮਕਾਨ ਵਿੱਚ ਕਿਰਾਏ ਤੇ ਰਹਿ ਰਹੀ ਹੈ ਅਤੇ ਨੌਕਰੀ ਕਰਕੇ ਆਪਣਾ ਗੁਜਾਰਾ ਕਰ ਰਹੀ ਹੈ। ਉਨ•ਾਂ ਦੱਸਿਆ ਕਿ ਜਦੋਂ ਬੁੱਧਵਾਰ ਦੁਪਿਹਰ ਨੂੰ ਉਨ•ਾਂ ਨੂੰ ਪਤਾ ਲੱਗਿਆ ਕਿ ਮਨਦੀਪ ਕੌਰ ਨੂੰ ਪੁਲਸ ਗ੍ਰਿਫਤਾਰ ਕਰਕੇ ਲੈ ਗਈ ਹੈ ਤਾਂ ਉਨ•ਾਂ ਤੁਰੰਤ ਲੁਧਿਆਣਾ ਦੇ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ ਪਰ ਪੁਲਸ ਕਮਿਸ਼ਨਰ ਨੂੰ ਕੁਝ ਵੀ ਪਤਾ ਨਹੀਂ ਸੀ ਅਤੇ 15 ਮਿੰਟਾ ਬਾਅਦ ਹੀ ਪੁਲਸ ਕਮਿਸ਼ਨਰ ਲੁਧਿਆਣਾ ਨੇ ਜਾਣਕਾਰੀ ਦਿੱਤੀ ਕਿ ਉਸ ਨੂੰ ਤਰਨਤਾਰਨ ਪੁਲਸ ਲੈ ਗਈ ਹੈ। ਬੈਂਸ ਨੇ ਕਿਹਾ ਕਿ ਉਨ•ਾਂ ਐਸਐਸਪੀ ਤਰਨਤਾਰਨ ਦਰਸ਼ਨ ਸਿੰਘ ਮਾਨ ਨਾਲ ਪੂਰੀ ਗੱਲ ਕੀਤੀ ਤਾਂ ਪਹਿਲਾਂ ਉਨ•ਾਂ ਵੀ ਮਨਦੀਪ ਕੌਰ ਬਾਰੇ ਕੁਝ ਨਹੀਂ ਦੱਸਿਆ ਅਤੇ 15 ਮਿੰਟ ਤੋਂ ਬਾਅਦ ਉਨ•ਾਂ ਜਾਣਕਾਰੀ ਦਿੱਤੀ ਕਿ ਮਨਦੀਪ ਕੌਰ ਨੂੰ ਚੋਹਲਾ ਸਾਹਿਬ ਦੀ ਪੁਲਸ ਵਲੋਂ ਚੋਰੀ ਦੇ ਮਾਮਲੇ ਵਿੱਚ ਫੜਿਆ ਗਿਆ ਹੈ। ਬੈਂਸ ਨੇ ਦੱਸਿਆ ਕਿ ਮੈਂ ਐਸਐਸਪੀ ਤਰਨਤਾਰਨ ਨੂੰ ਮਨਦੀਪ ਕੌਰ ਅਤੇ ਉਸ ਦੇ ਪਤੀ ਸਮੇਤ ਪੁਲਸ ਅਧਿਕਾਰੀਆਂ ਸਬੰਧੀ ਜਾਣਕਾਰੀ ਦਿੱਤਾ ਤਾਂ ਐਸਐਸਪੀ ਤਰਨਤਾਰਨ ਨੇ ਤੁੰਰਤ ਮਨਦੀਪ ਕੌਰ ਨੂੰ ਛੱਡਣ ਦੀ ਗੱਲ ਕੀਤੀ ਅਤੇ ਕਿਹਾ ਕਿ ਉਹ ਆਪਣੇ ਕਿਸੇ ਜਾਣਕਾਰ ਨੂੰ ਭੇਜ ਕੇ ਮਨਦੀਪ ਕੌਰ ਨੂੰ ਲੈ ਆਉਣ। ਵਿਧਾਇਕ ਬੈਂਸ ਨੇ ਐਸਐਸਪੀ ਤਰਨਤਾਰਨ ਦਰਸ਼ਨ ਸਿੰਘ ਮਾਨ ਵਲੋਂ ਨਿਭਾਈ ਗਈ ਜਿੰਮੇਵਾਰੀ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਿੱਥੇ ਮਨਦੀਪ ਕੌਰ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ, ਉੱਥੇ ਕਾਰਜ ਸਿੰਘ ਵਲੋਂ ਚਲਾਏ ਗਏ ਗੋਰਖਧੰਦੇ ਦੀ ਵੀ ਜਾਂਚ ਕਰਕੇ ਕਾਰਜ ਸਿੰਘ ਖਿਲਾਫ ਸਖਤ ਕਾਰਵਾਈ ਕਰਨ ਦੇ ਨਾਲ ਨਾਲ ਅਮ੍ਰਿਤਸਰ ਦੇ ਇੰਸਪੈਕਟਰ ਬਲਜੀਤ ਸਿੰਘ ਅਤੇ ਤਰਨਤਾਰਨ ਦੇ ਹੌਲਦਾਰ ਪ੍ਰਭਜੀਤ ਸਿੰਘ ਵਲੋਂ ਵਰਤੀਆਂ ਜਾ ਰਹੀਆਂ ਇਨੋਵਾ ਗੱਡੀਆਂ ਦੀ ਵੀ ਜਾਂਚ ਕੀਤੀ ਜਾਵੇ।

LEAVE A REPLY

Please enter your comment!
Please enter your name here