•  ਛਾਾ

ਨਿਊਯਾਰਕ, 28 ਜਨਵਰੀ (ਰਾਜ ਗੋਗਨਾ) – ਸਿੱਖਾਂ ਦੇ ਜ਼ਿਆਦਾਤਰ ਇਤਿਹਾਸਕ ਸਥਾਨ ਪਾਕਿਸਤਾਨ ਵਿੱਚ ਸਥਿਤ ਹਨ। ਜਿਸ ਸਬੰਧੀ ਨਾਨਕ ਨਾਮ ਲੇਵਾ ਸੰਗਤਾਂ ਵਿਛੜੇ ਗੁਰਧਾਮਾਂ ਦੇ ਖੁਲ੍ਹੇ ਦਰਸ਼ਨਾਂ ਸਬੰਧੀ ਰੋਜ਼ਾਨਾ ਅਰਦਾਸਾਂ ਕਰਦੀਆਂ ਹਨ। ਉਸੇ ਆਸ਼ੇ ਵਿੱਚ ਪੰਜਾ ਸਾਹਿਬ ਸਿੱਖਾਂ ਦਾ ਅਜਿਹਾ ਅਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਨੂੰ ਉਡੀਕਦੇ ਹਨ। ਸਵਾਸ ਪੂਰੇ ਹੋਣ ਤੋਂ ਪਹਿਲਾਂ ਪਹਿਲੇ ਪਾਤਸ਼ਾਹ ਦੇ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਆਪਣੇ ਕਰ ਕਮਲਾ ਦੀ ਛਾਪ ਬਾਬੇ ਨਾਨਕ ਦੇ ਪੰਜੇ ਵਿੱਚ ਪਾ ਕੇ ਆਪਣਾ ਜੀਵਨ ਸਫਲਾ ਕਰੀਏ।
ਇਸੇ ਆਸੇ ਦੇ ਅਧੀਨ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਅਤੇ ਬਲਜਿੰਦਰ ਸਿੰਘ ਸ਼ੰਮੀ ਸਾਬਕਾ ਚੇਅਰਮੈਨ  ਸਿੱਖਸ ਐਸੋਸ਼ੀਏਸ਼ਨ ਮੈਰੀਲੈਡ ਬਾਲਟੀਮੋਰ ਅਮਰੀਕਾ ਵੱਲੋਂ ਇਸ ਇਤਿਹਾਸਕ ਸਥਾਨ ਪੰਜਾ ਸਾਹਿਬ ਦੇ ਦਰਸ਼ਨ ਕੀਤੇ। ਜਿੱਥੇ ਭਾਈ ਰਮੇਸ਼ ਸਿੰਘ ਖਾਲਸਾ ਅਤੇ ਭਾਈ ਰਾਮ ਸਿੰਘ ਦੋਹਾਂ ਸਖਸ਼ੀਅਤਾਂ ਨੂੰ ਹੈੱਡ ਗ੍ਰੰਥੀ ਪਾਸੋਂ ਸਨਮਾਨਿਤ ਕਰਵਾਇਆ। ਡਾ. ਗਿੱਲ ਨੇ ਕਿਹਾ ਕਿ ਇਹ ਗੁਰੂ ਦੀ ਬਖਸ਼ਿਸ਼ ਸਦਕਾ ਹੀ ਇਸ ਸਥਾਨ ਦੇ ਦਰਸ਼ਨਾਂ ਦਾ ਸਬੱਬ ਬਣਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁੜ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੇ ਰਹਿਣਗੇ।
ਇੱਥੇ ਇਹ ਦੱਸਣਾ ਵਾਜਬ ਹੈ ਕਿ ਪਾਕਿਸਤਾਨ ਅਵਾਮ ਵਲੋਂ ਉਹਨਾਂ ਦਾ ਬਹੁਤ ਹੀ ਨਿੱਘਾ ਪਿਆਰ ਦੇ ਕੇ  ਸਤਿਕਾਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਸਕਿਓਰਿਟੀ ਕਰਮਚਾਰੀਆਂ ਨੇ ਵੀ ਯਾਦਗਾਰੀ ਤਸਵੀਰਾਂ ਖਿਚਵਾ ਕੇ ਆਪਣੇ ਪਿਆਰ ਦਾ ਸਬੂਤ ਦੇਣ ਬਾਰੇ ਵੀ ਅਮਰੀਕਾ ਤੋਂ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਗਏ ਸਿੱਖ ਆਗੂਆਂ ਨੇ ਸਾਂਝੀ ਕੀਤੀ।

LEAVE A REPLY

Please enter your comment!
Please enter your name here