1

ਦਿੱਲੀ ਲੁੱਟ ਕੇ

ਪੰਜਾਬ ਵੇਖੋ ! ਖਾ ਗਈ

ਦਿੱਲੀ ਲੁੱਟ ਕੇ ,

ਲੁੱਟ ਕੇ ਪੰਜਾਬ ਵੇਖੋ ! ਖਾ ਗਈ

ਦਿਲ ਦੀ ਇਹ ਬਹੁਤ ਖੋਟੀ ਹੈ

ਲੋਕੋ !

ਲੋਕੋ  !!

ਇਹਦੀਆਂ ਵਧੀਕੀਆਂ ਨੂੰ

ਹੁਣ    ਰੋਕੋ   ।

…………………………………..……………………………………………

2

ਦਿੱਲੀ ਕਰਦੀ

ਪੰਜਾਬ ਨਾਲ ਧੋਖਾ

ਦਿੱਲੀ ਕਰਦੀ ,

ਕਰਦੀ ਪੰਜਾਬ ਨਾਲ ਧੋਖਾ

ਕਰ ਕਰ ਵਾਅਦੇ ਮੁੱਕਰੇ

ਸਾਰੇ !

ਸਾਰੇ  ! !

ਹੱਕ ਸਾਡੇ ਪਾਣੀਆਂ ਦੇ

ਇਹਨੇ ਮਾਰੇ  ।

…………………………………………………………………………………….

3

ਇਸ ਦਿੱਲੀ ਨੇ

ਕਿਸਾਨ ਅੰਨ-ਦੇਵਤਾ

ਇਸ ਦਿੱਲੀ ਨੇ ,

ਦਿੱਲੀ ਨੇ ਕਿਸਾਨ ਅੰਨ ਦੇਵਤਾ

ਕਰ ਕੇ ਤਬਾਹ ਛੱਡਣਾ

ਲੋਕੋ !

ਲੋਕੋ !!

ਇਹਦੇ ਕਫ਼ਨ ਵਿਚ

ਹੁਣ ਕਿੱਲ ਠੋਕੋ  ।

………………………………………………

4

ਸਾਮਰਾਜ ਦਾ

ਮਸਤਿਆ ਹਾਥੀ

ਸਾਮਰਾਜ ਦਾ ,

ਰਾਜ ਦਾ ਮਸਤਿਆ ਹਾਥੀ

ਲੋਕ-ਲਹਿਰਾਂ ਮਿਧਦਾ ਪਿਆ

ਜੱਗ ‘ਤੇ

ਜੱਗ ‘ਤੇ

ਛੁਰੀ ਇਹਦੀ ਫੇਰ ਦਿਓ ਸ਼ਾਹਰਗ ‘ਤੇ  ।

………………………………………..

5

ਚੰਦ ਚੜ੍ਹਨਾ

ਲੋਕਾਈ ਖੁਸ਼ ਹੋਣੀ

ਚੰਦ ਚੜ੍ਹਨਾ ,

ਚੜ੍ਹਨਾ ਲੋਕਾਈ ਖੁਸ਼ ਹੋਣੀ

ਲੋਕ-ਲਹਿਰਾਂ ਰੰਗ ਫੜਨਾ

ਸਾਰੇ

ਸਾਰੇ

ਹੌਸਲੇ ਲੋਕਾਂ ਨੇ

ਨਹੀਓਂ ਹਾਰੇ  ।

………………………………………..…………………………….

LEAVE A REPLY

Please enter your comment!
Please enter your name here