‘‘ ਬੱਸ ਉਂਝ ਈ ਤੁਰ ਗਿਆ  ….. ਜਾਂਦਾ ਹੋਇਆ ਦੱਸ ਕੇ ਵੀ ਨੀ ਗਿਆ ….ਪਾਸਾ ਪਰਤ ਮਾਂ ਨੇ ਮੇਰੇ ਵੱਲ ਪਿੱਠ ਕਰ ਲਈ
ਉਹ ਬਾਪੂ ਦੀ ਗੱਲ ਕਰ ਰਹੀ ਸੀ। ਆਖਿਰ ਉਹ ਕਿੱਧਰ ਚਲਿਆ ਗਿਆ ?
ਮੈਂ ਸੋਚੀ ਪੈ ਗਿਆ ।
ਮਾਂ ਤਾਂ ਕਹਿੰਦੀ ਸੀ ਕਿ ਮਰ ਗਿਆ। ਮਰਿਆ ਨਹੀਂ ਮਾਰਿਆ ਗਿਆ। ਉਹ ਮੈਨੂੰ ਉਹਦਾ ਕਾਤਿਲ ਮਿੱਥਦੀ। ਕਹਿੰਦੀ ਮੈਂ ਉਸ ਨੂੰ ਮਾਰਨ ਲਈ ਮਜਬੂਰ ਕੀਤਾ। ਪਰ ਨਹੀਂ। ਬਾਪੂ ਐਨੀ ਕੱਚੀ ਮਿੱਟੀ ਦਾ ਨਹੀਂ ਸੀ। ਉਹਦੀ ਤਾਂ ਗੱਲ ਹੀ ਹੋਰ ਸੀ। ਜਿਸ ਵਕਤ ਲੜਾਈ ਪੈਂਦੀ। ਉਹ ਉਚੀ_ਉਚੀ ਬੋਲਣ ਲੱਗ ਪੈਂਦਾ, “ਬੱਸ ਆਹੀ ਸਾਲ ਆਂ  … ਅਗਲੇ ਸਾਲ ਮੈਂ ਕਿਤੇ ਦੂਰ ਚਲਿਆ ਜਾਣਾ … ਮੁੜ ਕੇ ਕਿਸੇ ਨੂੰ ਨੀ ਮਿਲਣਾ ……
ਉਹ ਘਰ ਕਿਉਂ ਛੱਡਣਾ ਚਾਹੁੰਦਾ ਸੀ? ਮੁੜ ਕੇ ਸਾਨੂੰ ਮਿਲਣਾ ਕਿਉਂ ਨਹੀਂ ਚਾਹੁੰਦਾ ਸੀ? ਕਿਹੜੀ ਦੂਰੀ ਉਸ ਨੂੰ ਕਿਤੇ ਦੂਰ ਲੈ ਜਾਣਾ ਚਾਹੁੰਦੀ ਸੀ? ਮਾਂ ਕਦੇ ਵੀ ਇੰਨ੍ਹਾਂ ਸਵਾਲਾਂ ਨੂੰ ਸਮਝ ਨਾ ਸਕੀ। ਨਾ ਮੈਂ ਸਮਝ ਸਕਿਆ। ਜੇਕਰ ਸਮਝ ਜਾਂਦਾ। ਨਾ ਮਾਂ ਤੜਪਦੀ। ਨਾ ਬਾਪੂ ਜਾਂਦਾ। ਨਾ ਮੈਂ …..
“ਮੈਂ ਤਾਂ ਗਿਆ ਈ ਸੀ …. ਤੂੰ ਦੱਸ ਕਿਉਂ ਚਲਿਆ ਗਿਆ …? ਮੈਨੂੰ ਮਾਂ ਦੇ ਸਿਰਹਾਣੇ ਖੜ੍ਹਾ ਬਾਪੂ ਦਿਖਾਈ ਦਿੱਤਾ।
ਉਹ ਮੈਨੂੰ ਕੁੱਝ ਪੁੱਛ ਰਿਹਾ ਸੀ। ਉਹਦੀ ਪੁੱਛ ਵਿਚ ਕੋਈ ਡੂੰਘੀ ਰਮਜa ਸੀ।
ਪਰ ਮੈਂ ਕੁੱਝ ਨਾ ਬੋਲਿਆ। ਉਹ ਤਾਂ ਕਦੋਂ ਦਾ …..ੱ ਉਹ ਮੈਨੂੰ ਕਿੰਝ ਪੁੱਛ ਸਕਦਾ ਸੀੱ
ਮੈਂ ਮਾਂ ਵਾਂਗ ਪਾਸਾ ਪਰਤ ਲਿਆ।
“ਪਾਸਾ ਪਰਤਣ ਨਾਲ ਕੋਈ ਪਰਤਦਾ ਨੀ ਹੁੰਦਾ …. ਬਾਪੂ ਫਿਰ ਦਿਸਣ ਲੱਗ ਪਿਆ
ਮੈਂ ਗਹੁ ਨਾਲ ਵੇਖਿਆ। ਕੁੱਝ ਵੀ ਨਹੀਂ। ਮੇਰਾ ਭਰਮ ਸੀ।
“ ਕਈ ਭਰਮ ਬੜੇ ਖੂਬਸੂਰਤ ਹੁੰਦੇ ਨੇ ….. ਆਵਾਜ ਸੁਣ ਮੈਂ ਬੈਠਾ ਹੋ ਗਿਆ।
ਬੈਠਕ ਵਿਚ ਜaੀਰੋ ਵਾਟ ਦੇ ਬੱਲਬ ਦਾ ਚਾਨਣ ਸੀ। ਬੈਸ਼ੱਡ ਦੇ ਪਰਲੇ ਸਿਰੇ ਮਨੀ ਸੁੱਤੀ ਪਈ ਸੀ। ਵਿਚਕਾਰ ਬੱਚੇ ਪਏ ਸਨ। ਪਰ੍ਹਾਂ ਦਰਾਂ ਕੋਲ ਮੰਜਾ ਡਾਹੀਂ ਮਾਂ ਪਈ ਸੀ।
ਬਾਪੂ ਕਿੱਥੇ ਸੀੱ
ਸaਾਇਦ ਉਹ ਬਾਹਰ ਨਹੀਂ ਮੇਰੇ ਅੰਦਰ ਸੀ।
ਜਿੰਨ੍ਹਾਂ ਚਿਰ ਉਹ ਘਰ ਸੀ। ਉਹਦੀ ਹਰ ਗੱਲ ਜਹਿਰ ਵਰਗੀ ਲੱਗਦੀ। ਪਰ ਜਦੋਂ ਦਾ ਉਹ ਗਿਆ। ਉਹਦੀ ਹਰ ਗੱਲ ਧੂਹ ਪਾਉਂਦੀ ਸੀ।
“ਜਾਣ ਵਾਲੇ ਦੀ ਹਰ ਗੱਲ ਚੰਗੀ ਲੱਗਦੀ ਹੁੰਦੀ ਐ ….. ਖਿਆਲਾਂ ਵਿਚ ਉਲਝੀ ਮਾਂ ਹਵਾਂ ਨਾਲ ਗੱਲਾਂ ਕਰ ਰਹੀ ਸੀ।
ਉਸ ਵੱਲ ਵੇਖ ਮੇਰਾ ਦਿਲ ਬੈਠਣ ਲੱਗ ਪਿਆ। ਸੁਰਤੀ ਬਾਪੂ ਨਾਲ ਜੁੜਨ ਲੱਗ ਪਈ। ਮੈਨੂੰ ਮੋਰਨੀ ਵਾਲਾ ਸੀਨ ਦਿਸਣ ਲੱਗ ਪਿਆੱ
ਜਿਉਂ ਹੀ ਮੋਰਨੀ ਪੈਲਾਂ ਪਾ ਰਹੇ ਮੋਰ ਵੱਲ ਨੂੰ ਸਰਕਣ ਲੱਗੀ।
ਸਾਹਮਣੀ ਕੋਠੀ ਦਾ ਗੇਟ ਖੁੱਲ੍ਹਿਆ।
ਹੱਥ ਵਿਚ ਰਾਇਫਲ ਚੁੱਕੀਂ ਕਾਲਾ ਬਾਹਰ ਨਿੱਕਲਿਆ।
ਬੀਹੀ ਵਿਚ ਆ ਉਹਦੀ ਸਿਕਾਰੀ ਅੱਖ ਘੁੰਮੀ। ਉਹ ਪਰ੍ਹਾਂ ਖਾਲੀ ਪਲਾਟ ਵਿਚ ਜਾ ਖੜ੍ਹਿਆ।
ਮੋਰ ਦੀ ਪੈਲ ਹੋਰ ਫੈਲ ਗਈ। ਮੋਰਨੀ ਨੱਚ ਉਠੀ। ਕਾਲਾ ਸੁਲਗ ਉਠਿਆ। ਰਾਇਫਲ ਦਾ ਬੱਟ ਮੋਢੇ ਨਾਲ ਜਾ ਲੱਗਿਆ। ਉਹਨੇ ਸਿਸਤ ਬੰਨ੍ਹੀ। ਤੇ ਘੋੜਾ ਨੱਪ ਦਿੱਤਾ ….
‘ਠਾਹ … ਹ …. ਹ … ਹ
“ਹਾਏ ਓਏ ਮਾਰਤਾ ….. ਸੱਜਾ ਪੱਟ ਫੜੀਂ ਬਾਪੂ ਦੂਹਰਾ ਹੋ ਗਿਆ।
ਮੈਂ ਚੋਰ ਅੱਖ ਨਾਲ ਵੇਖਿਆ। ਉਹ ਆਪਣਾ ਪੱਟ ਵੇਖ ਰਿਹਾ ਸੀ। ਉਹਦੀ ਨਜaਰ ਉਸ਼ੱਥੇ ਟਿਕੀ ਹੋਈ ਸੀ ਜਿੱਥੇ ਕਦੇ ਮੋਰਨੀ ਵਾਹੀ ਹੁੰਦੀ ਸੀ। ਪਰ ਹੁਣ ਉਸ਼ੱਥੇ ਗੋਲੀ ਦਾ ਨਿਸaਾਨ ਸੀ।
“ਨਿਸaਾਨ ਨੀ ਮਿਟਦਾ ਹੁੰਦਾ ….. ਕਿਤੇ ਦੂਰ ਵੇਖਦਾ ਹੋਇਆ ਬਾਪੂ ਸਿਰ ਮਾਰ ਰਿਹਾ ਸੀ
ਜਵਾਨੀ ਪਹਿਰੇ ਵਾਪਰੀ ਘਟਨਾ ਉਹਦਾ ਪਿੱਛਾ ਨਹੀਂ ਛੱਡਦੀ ਸੀ।
ਜਿਸ ਵਕਤ ਉਹ ਯਾਦ ਆਉਂਦੀ। ਬਾਪੂ ਨੂੰ ਗੋਲੀ ਚਲਾਉਂਦਾ ਕਾਲਾ ਦਿਸਣ ਲੱਗ ਪੈਂਦਾ। ਇਕ ਰੰਗ ਆਉਂਦਾ ਇਕ ਜਾਂਦਾ। ਉਸ ਦੀਆਂ ਅੱਖਾਂ ਵਿਚ ਖੂਨ ਉੱਤਰ ਆਉਂਦਾ। ਹੌਲੀ_ਹੌਲੀ ਉਹਦਾ ਸਾਰਾ ਸਰੀਰ ਗੱਚ ਹੁੰਦਾ ਚਲਿਆ ਜਾਂਦਾ। ਜਦੋਂ ਕੋਈ ਪੇਸa ਨਾ ਜਾਂਦੀ। ਉਹ ਸੱਜਾ ਪੱਟ ਫੜ੍ਹੀ ਦੂਹਰਾ ਹੋ ਜਾਂਦਾ, “ਉਹ ਮੇਰੀ ਮੋਰਨੀ ਸੀ….ੱਂ
“ਬਾਪੂ ….ਖ਼ਂ ਮੇਰਾ ਦਿਲ ਕਰਦਾ ਕਿ ਉਹਦਾ ਖਿਆਲ ਤੋੜ ਦੇਵਾਂ
ਪਰ ਅਗਲਾ ਹੀ ਪਲ ਮੈਨੂੰ ਰੋਕ ਦਿੰਦਾ। ਬਾਪੂ ਕੋਲ ਹੁਣ ਖਿਆਲਾਂ ਤੋਂ ਬਿਨ੍ਹਾਂ ਹੈ ਹੀ ਕੀ ਸੀ ੱ
“ਬੜ੍ਹਾ ਕੁਸa ਐ….ੱਂ ਆਵਾਜa ਸੁਣ ਮੈਂ ਦਹਿਲ ਗਿਆ
ਉਹੀ ਨਖਰਾ। ਉਹੀ ਲਹਿਜaਾ। ਤੇ ਉਹੀ ਅੱਖ ੱ
ਮੇਰੀ ਸੁਰਤੀ ਵਿਚ ਅੜਿਆ ਖੜ੍ਹਾ ਬਾਪੂ ਮਾਂ ਵੱਲ ਵੇਖ ਰਿਹਾ ਸੀ।
ਉਸ ਵੱਲ ਵੇਖ ਮੈਂ ਉਹਦਾ ‘ਛੋਟਾ ਜਿਹਾ ਇਤਿਹਾਸa ਫਰੋਲਣ ਲੱਗ ਪਿਆ।
“ਜਿਮੇ ਇਕ ਕੌਮ ਦਾ ਇਤਿਹਾਸ ਹੁੰਦਾੱ …. ਉਮੇ ਇਕ ਬੰਦੇ ਦਾ ਵੀ ਇਤਿਹਾਸ ਹੁੰਦਾੱ ….. ਭਾਵੇਂ ਉਹ ਛੋਟਾ ਜਿਹਾ ਹੀ ਕਿਉਂ ਨਾ ਹੋਵੇ …..ੱਂ ਕਈ ਵਾਰ ਫੌਜੀ ਮੂਡ ਵਿਚ ਆਇਆ ਬਾਪੂ ਮੇਰੇ ਵੱਲ ਦੁਸaਮਣ ਵਾਂਗ ਵੇਖਣ ਲੱਗਦਾ।
ਉਹਦਾ ਇਤਿਹਾਸ ਘਰ ਤੋਂ ਫੌਜ ਤੱਕ। ਫੌਜ ਤੋਂ ਪਿੰਡ ਤੱਕ। ਤੇ ਪਿੰਡ ਵਿਚ ਮੋਰਨੀ ਤੋਂ ਲੈ ਕੇ ਜਾਫੀ ਦੀ ਘਰਆਲੀ ਤੱਕ ਫੈਲਿਆ ਹੋਇਆ ਸੀ।
ਮੈਂ ਉਹਦੇ ਇਸ ਫੈਲਾਅ ਵਿਚ ਵੱਢ ਮਾਰਨਾ ਚਾਹੁੰਦਾ ਸੀ।
“ਕੋਈ ਨੀ ਪੁੱਤੱ ਤੂੰ ਵੀ ਇਕ ਦਿਨ ਮੇਰੇ ਵਾਂਗ ਈ ਫੈਲਣਾ …. ਜਦੋਂ ਉਹ ਆਖਦਾ, ਮੈਨੂੰ ਅੱਗ ਲੱਗ ਜਾਂਦੀ, “ਵੇਖਦਾ ਜਾ ਤੇਰਾ ਕਰਦਾ ਕੀ ਆਂ …..
ਮੈਂ ਬਾਪੂ ਨੂੰ ਰੋਕਣਾ ਚਾਹੁੰਦਾ ਸੀ ਜਾਂ ਫਿਰ ਆਪਣੇ ਆਪ ਨੂੰ ?
ਅਜੀਬ ਸਵਾਲ ਨਾਲ ਖੌਝਲਦਾ ਹੋਇਆ ਮੈਂ ਅੱਖਾਂ ਬੰਦ ਕਰਨ ਲੱਗ ਪਿਆ।
ਕੁੱਝ ਪਲ ਚੁੱਪ ਚਾਪ ਪਿਆ ਰਿਹਾ। ਪਰ ਅਗਲਾ ਹੀ ਪਲ ਮੈਨੂੰ ਧੁਰ ਤੱਕ ਝੰਜੋੜ ਗਿਆ।
ਵਿਹੜੇ ਵਿਚ ਤੁਰੀ ਆਉਂਦੀ ਮਾਂ ਬੁੜ_ਬੁੜ ਕਰ ਰਹੀ ਸੀ, “ਪਤਾ ਨੀ ਬੁੜੇ ਵਾਰੇ ਇਹਦੀ ਕੀ ਜਵਾਰ ਨਿੱਸਰਦੀ ਤੀ ….ੱਂ
ਸaਾਇਦ ਉਹ ਪਿਸaਾਬ ਕਰਕੇ ਪਰਤ ਰਹੀ ਸੀ।
ਮੈਂ ਸਮਝ ਗਿਆ। ਉਹਨੇ ਵਰਾਂਢੇ ਵਿਚ ਕੰਧ ‘ਤੇ ਟੰਗੀ ਮੋਰਨੀ ਵਾਲੀ ਫੋਟੋ ਵੇਖ ਲਈ ਸੀ। ਉਹ ਜਦ ਵੀ ਇਸ ਫੋਟੋ ਵੱਲ ਵੇਖਦੀ। ਉਸ ਅੰਦਰ ਅੱਗ ਮੱਚ ਉਸ਼ੱਠਦੀ। ਉਹ ਕਿੰਨਾ ਹੀ ਚਿਰ ਤੱਤਾ_ਠੰਡਾ ਬੋਲਦੀ ਰਹਿੰਦੀ।
“ਆਹ ਫੋਟੋ ਵੀ ਹੁਣ ਨਾਲ ਈ ਲੈ ਜਾਂਦਾ….1ਂ ਫੜਾਕ ਦੇਣੀ ਦਰਵਾਜaਾ ਬੰਦ ਕਰ ਉਹ ਮੰਜੇ ਉਸ਼ੱਪਰ ਜਾ ਡਿੱਗੀ।
ਬਾਪੂ ਦੀ ਮਾਰੀ ਉਹ ਰੋਗਣ ਹੋਈ ਪਈ ਸੀ।
“ਰੋਗੀ ਤਾਂ ਮੈਂ ਹੋਇਆ ਪਿਆਂ ….ੱਂ ਸaਰਾਬ ਪੀਤੀ ਵਿਚ ਬਾਪੂ ਦਿਲ ਉਪਰ ਹੱਥ ਰੱਖ ਲੈਂਦਾ ਸੀ
ਮੈਂ ਮਾਂ ਵੱਲ ਨਿਗਾਹ ਮਾਰੀ। ਉਹ ਢਿੱਡ ਉਸ਼ੱਪਰ ਹੱਥ ਰੱਖੀਂ ਛੱਤ ਵੱਲ ਝਾਕ ਰਹੀ ਸੀ।
ਬਾਪੂ ਉਹਦਾ ਨਾ ਟੁੱਟਣ ਵਾਲਾ ਰੋਗ ਸੀ। ਉਹਦਾ ਕਿੰਨਾ ਹੀ ਕੁੱਝ ਮਾਂ ਦੇ ਢਿੱਡ ਵਿਚ ਵੜ ਗਿਆ ਸੀ।
ਜਿਸ ਵਕਤ ਉਹਦੀ ਗੱਲ ਤੁਰਦੀ। ਮਾਂ ਰੋਣ ਲੱਗ ਪੈਂਦੀ, “ਜਿੱਦਣ ਦੀ ਇਹਦੇ ਘਰੇ ਆਈ ਆਂ  … ਇਕ ਦਿਨ ਵੀ ਸੁਖ ਦਾ ਨੀ ਦੇਖਿਆ … ਕੋਈ ਰਾਇ ਨੀ … ਕੋਈ ਪਿਆਰ ਦੀ ਗੱਲ ਨੀ …. ਇਹਦੇ ਤਾਂ ਸਾਰੀ ਉਮਰ ਇਸਨੇ_ਬਿਸਨੇ ਈ ਲੋਟ ਨੀ ਆਏ…
ਮੈਂ ਬਾਪੂ ਦੇ ਇਸਨੇ_ਬਿਸਨਿਆਂ ਬਾਰੇ ਸੋਚਣ ਲੱਗ ਪਿਆ। ਉਹ ਗੱਲਾਂ ਹੀ ਕੁੱਝ ਐਸੀਆਂ ਸਨ। ਮੈਨੂੰ ਵੀ ਉਨ੍ਹਾਂ ਉਸ਼ੱਪਰ ਇਤਰਾਜa ਸੀ।
“ਜੇ ਇਤਰਾਜ ਤੀ ਫੇਰ ਤੇਰੀ ਮੱਤ ਕਿਉਂ ਮਾਰੀ ਗਈ …? ਮਾਂ ਨਹੀਂ ਯਾਨੀ ਉਹਦਾ ਢਿੱਡ ਬੋਲਿਆ, “ਜਿਹੜੀਆਂ ਥੋਡੇ ਪਿਉ_ਪੁੱਤਾਂ ਦੇ ਢਿੱਡ ‘ਚ ਨੇ .. ਉਹ ਮੇਰੇ ਨੌਹਾਂ ‘ਚ ਨੇ ….
ਮੈਂ ਮਾਂ ਵੱਲ ਵੇਖਣ ਲੱਗ ਪਿਆ। ਉਹਦੇ ਨੌਹਾਂ ਵਿਚ ਕੀ ਸੀ? ਮੈਂ ਡਰ ਗਿਆ। ਬਾਪੂ ਦੀ ਤਾਂ ਉਹ ਰਗ_ਰਗ ਜਾਣਦੀ ਸੀ। ਪਰ ਉਸ ਨੂੰ ਮੇਰਾ ਕਿਵੇਂ ਪਤਾ ਲੱਗ ਗਿਆ। ਜਿਸ ਨੂੰ ਪਤਾ ਲੱਗਣ ਦਾ ਡਰ ਸੀ। ਉਹ ਤਾਂ ਸੁੱਤੀ ਪਈ ਸੀ। ਮੈਂ ਮਨੀ ਦਾ ਹੱਥ ਚੁੰਮ ਲਿਆ। ਉਹ ਥੋੜਾ ਜਿਹਾ ਬੱਚਿਆਂ ਵੱਲ ਨੂੰ ਸਰਕੀ। ਪਾਸਾ ਪਰਤ ਫਿਰ ਪੈ ਗਈ।
“ਚੱਲ ਪੈ ਜਾ ਹੁਣ …. ਬਥੇਰੀ ਹੋਗੀ …. ਮਾਂ ਮੈਨੂੰ ਕਹਿ ਰਹੀ ਸੀ ਕਿ ਆਪਣੇ ਆਪ ਨੂੰ
ਪੱਕ ਕਰਨ ਲਈ ਮੈਂ ਪੁੱਛ ਲਿਆ, “ਕੀਹਨੂੰ ਕਹਿੰਨੀ ਐ ਮਾਂ …?
“ਕਹਿੰਨੀ ਆਂ ਤੇਰੇ ਪਿਉ ਨੂੰ  …. ਪਹਿਲਾਂ ਤਾਂ ਉਹਦੇ ਮਗਰ ਪਿਆ ਰਿਹਾ ੱ… ਕਹਿੰਦਾ ਅਖੇ ਬੁੜਾ ਮੁੰਡਿਆਂ ਆਲੀਆਂ ਗੱਲਾਂ ਕਰਦਾ ੱ … ਇਹ ਤੀਮੀਆਂ ਕੋਲ ਜਾਂਦਾੱ .. ਜਿੰਨ੍ਹਾਂ ਚਿਰ ਉਹ ਮਰਿਆ ਨੀ ੱ …. ਇਹ ਪਿਉ ਦਾ ਪੁੱਤ ਹਟਿਆ ਨੀ ੱ …. ਹੁਣ ਅੱਧੀ_ਅੱਧੀ ਰਾਤ ਬੈਠਾ ਖਵਨੀ ਕੀ ਸੋਚੀਂ ਜਾਂਦਾ ….ਖ਼ਂ ਮੇਰਾ ਸਵਾਲ ਸੁਣ ਉਹ ਅੱਗ ਵਾਂਗ ਭੜਕ ਉਸ਼ੱਠੀ
ਮੈਂ ਚੁੱਪ ਕਰ ਗਿਆ। ਉਹ ਮੇਰੇ ਵੱਲ ਝਾਕੀ। ਮੈਨੂੰ ਉਸ ਦੀਆਂ ਅੱਖਾਂ ਵਿਚ ਕਿੰਨਾ ਹੀ ਕੁੱਝ ਸੜਦਾ ਨਜaਰ ਆਇਆ। ਉਹ ਰਾਖ ਨਾਲ ਭਰੀ ਪਈ ਸੀ। ਬਾਪੂ ਉਹਦੀ ਬੇਰੁਖੀ ਨਾਲ ਭਰਿਆ ਪਿਆ ਸੀ। ਜਾਣ ਤੋਂ ਪਹਿਲਾਂ ਉਹ ਇਕ ਵਾਰੀ ਕਹਿੰਦਾ ਸੀ, “ਨਾਲੇ ਤੇਰੀ ਮਾਂ ਨੇ ੱ… ਨਾਲੇ ਇਸ ਘਰ ਨੇ ੱ … ਮੈਨੂੰ ਦਿੱਤਾ ਈ ਕੀ ਐ ੱ … ਮੈਂ ਤਾਂ ਜਿਹਾ ਜਿਆ ਆਇਆ ਸੀ ੱ … ਇਕ ਦਿਨ ਉਹਾ ਜਿਆ ਈ ਭਰਿਆ_ਭਰਾਇਆ ਚਲਿਆ ਜਾਣਾ ….. ੱਂ
ਉਹ ਕਿੱਧਰ ਚਲਿਆ ਗਿਆ ਸੀ? ਉਸ ਨੂੰ ਲੱਭਦੀ_ਲੱਭਦੀ ਮਾਂ ਕਿਤੇ ਡੂੰਘੀ ਗਵਾਚ ਗਈ।
ਉਹਨੇ ਖੇਸ ਨਾਲ ਮੂੰਹ ਢਕ ਲਿਆ। ਮੈਂ ਖਾਸਾ ਚਿਰ ਉਸ ਵੱਲ ਵੇਖਦਾ ਰਿਹਾ।
ਉਹ ਸਿੱਧੀ_ਸਤੌਲ ਪਈ ਸੀ। ਨਿਰਜਿੰਦ। ਸੁੰਨ_ਮਸਾਣ।
ਸਵੇਰ ਹੋਣ ਤੱਕ ਉਹਨੇ ਹੁਣ ਕੁੱਝ ਨਹੀਂ ਬੋਲਣਾ ਸੀ। ਜਿਸ ਦਿਨ ਦਾ ਬਾਪੂ ਗਿਆ। ਸਾਡਾ ਰੋਜa ਦਾ ਹੀ ਕਿੱਤਾ ਸੀ। ਮਨੀ ਬੱਚਿਆਂ ਨਾਲ ਸੌਂ ਜਾਂਦੀ। ਮਾਂ ਮੈਨੂੰ ਅੱਧੀ_ਰਾਤ ਤੱਕ ਬਾਪੂ ਦਾ ਕਾਤਿਲ ਆਖਦੀ ਰਹਿੰਦੀ। ਪਹਿਲਾਂ ਤਾਂ ਮੈਂ ਬੜ੍ਹਾ ਵਿਰੋਧ ਕਰਦਾ ਸੀ। ਮਾਂ ਨਾਲ ਬਹਿਸਦਾ ਰਹਿੰਦਾ। ਪਰ ‘ਉਸ ਰਾਤ ਵਾਲੀ ਘਟਨਾਂa ਤੋਂ ਬਾਅਦ ਮੈਂ ਗਹਿਰੀ ਸੋਚ ਵਿਚ ਡੁੱਬ ਗਿਆ ਸੀ। ਮਾਂ ਬੋਲਦੀ ਰਹਿੰਦੀ। ਮੈਂ ਚੁੱਪ_ਚਾਪ ਬਾਪੂ ਦਾ ਉਹ ਇਤਿਹਾਸ ਫਰੋਲਦਾ ਰਹਿੰਦਾ, ਜਿਹੜਾ ਉਸ ਤੋਂ ਲੈ ਕੇ ਮੇਰੇ ਤੱਕ ਫੈਲ ਗਿਆ ਸੀ….ੱ
“ਹੁਣ ਇਸ ਫੈਲਾਅ ‘ਚ ਵੱਢ ਮਾਰ ਪੁੱਤ …ਖ਼ਂ ਬਾਪੂ ਮੈਨੂੰ ਫਿਰ ਦਿਸਣ ਲੱਗ ਪਿਆ
ਉਹਦੀ ਆਵਾਜa ਮੇਰਾ ਅੰਦਰ ਵੱਢਣ ਲੱਗ ਪਈ।
ਮੈਂ ਉਹਦੀ ਜਿੰਦਗੀ ਦੀ ਇਕ_ਇਕ ਘਟਨਾ ਯਾਦ ਕਰਨ ਲੱਗ ਪਿਆ।
“ਜੀਹਦੇ ਨਾਲ ਬੀਤੀ ਹੋਵੇ ਪੁੱਤ ੱ…. ਉਹਨੂੰ ਕੁਸa ਯਾਦ ਕਰਨ ਦੀ ਲੋੜ ਨਹੀਂ ਹੁੰਦੀ ੱ… ਸਾਰਾ ਕੁਸa ਅੰਦਰ_ਬਾਹਰ ਖੁਣਿਆ ਪਿਆ ਹੁੰਦਾ ੱ…. ਜਿਵੇਂ ਮੇਰੇ ਅੰਦਰ ਮੋਰਨੀ ਖੁਣੀ ….ਖ਼ਂ ਬਿੱਲੂ ਦੀ ਦੁਕਾਨ ‘ਤੇ ਬੈਠਾ ਉਹ ਅਕਸਰ ਦੱਸਦਾ ਹੁੰਦਾ ਸੀ।
ਕਈ ਵਾਰ ਜਦੋਂ ਜਿaਆਦਾ ਪੀਤੀ ਹੁੰਦੀ। ਉਹ ਸਾਰੀਆਂ ਹੱਦਾਂ_ਸਰਹੱਦਾਂ ਟੱਪ ਜਾਂਦਾ। ਮੈਂ ਕੌਣ ਸੀ ? ਉਹ ਇਹ ਗੱਲ ਭੁੱਲ ਜਾਂਦਾ। ਮੈਂ ਉਹਦਾ ਦੁੱਖ ਸੁਣਨ ਵਾਲਾ ਯਾਰ ਬਣ ਜਾਂਦਾ।
ਉਹ ਦੱਸਣ ਲੱਗ ਪੈਂਦਾਂ, “ ਉਸ ਵਕਤ ਮੈਂ ਕਿਤੇ ਸਕੂਲ ਪੜ੍ਹਦਾ ਸੀ ੱ… ਵੇਖ ਲੈ ਫੇਰ …ਖ਼ਂ
ਜਿਸ ਵਕਤ ਉਹ ‘ਵੇਖ ਲੈ ਫੇਰ’ ਆਖਦਾ। ਮੈਨੂੰ ਲਾਂਗੜੀਆਂ ਵਾਲਾ ਪੈਟਰੋਲ_ਪੰਪ ਦਿਸਣ ਲੱਗ ਪੈਂਦਾ।
ਬਾਪੂ ਉਸ਼ੱਥੋਂ ਬਾਹਮਣਾ ਦੇ ਪ੍ਰਕਾਸa ਨਾਲ ਡੀਜaਲ ਲੈਣ ਗਿਆ ਸੀ।
ਲਾਈਨ ਬੜੀ ਲੰਬੀ ਸੀ। ਉਨ੍ਹਾਂ ਢੋਲੀਆਂ ਲਾਈਨ ਵਿਚ ਰੱਖ ਦਿੱਤੀਆਂ।
ਜਦੋਂ ਵਾਰੀ ਆਈ। ਉਦੋਂ ਤੱਕ ਪ੍ਰਕਾਸa ਦੀ ਬਾਪੂ ਨਾਲ ਕੋਈ ਗੱਠ_ਤੁੱਪ ਹੋ ਚੁੱਕੀ ਸੀ।
ਉਹ ਭਰੀਆਂ ਹੋਈਆਂ ਢੋਲੀਆਂ ਭੂਰੇ ਕੇ ਸੀਤਰ ਨੂੰ ਸੰਭਾਲ ਨਾਭੇ ਵਾਲੀ ਬਸ ਚੜ੍ਹ ਗਏ।
ਉਸ਼ੱਥੇ ਫੌਜੀ ਭਰਤੀ ਸੀ। ਦੋਵਾਂ ਦੇ ਸਰੀਰ ਝੋਟਿਆਂ ਵਰਗੇ ਸਨ। ਕੋਈ ਵਾਪਿਸ ਨਾ ਪਰਤਿਆ। ਦੋਵਾਂ ਨੂੰ ਰੱਖ ਲਿਆ। ਫੋਜa ਵਿਚ ਮੁੰਡਿਆਂ ਦੀ ਸਖਤ ਲੋੜ ਸੀ। ਉਸ਼ੱਧਰ ਦੀ ਉਸ਼ੱਧਰ ਹੀ ਟ੍ਰੇਨਿੰਗ ਲਈ ਭੇਜ ਦਿੱਤਾ। ਬਾਪੂ ਚਲਿਆ ਤਾਂ ਗਿਆ। ਪਰ ਉਹਦੀ ਸੁਰਤੀ ਘਰ ਵਿਚ ਰਹਿ ਗਈ। ਘਰ ਵਿਚਲੀ ਉਹ ਬੈਠਕ ਉਸ ਨੂੰ ਤੰਗ ਕਰਨ ਲੱਗ ਪਈ, ਜਿਸ ਵਿਚ ਪਹਿਲੀ ਵਾਰ ਲਾਲੀ ਮਿਲੀ ਸੀ।
“ਉਹ ਮੋਰਨੀ ਵਾਂਗ ਤੁਰਦੀ ਸੀ …. ਦੱਸਦਾ ਹੋਇਆ ਬਾਪੂ ਭੀਲੋਆਲ ਦੇ ਮੇਲੇ ਵਾਲੀ ਘਟਨਾ ਸੁਨਾਉਣ ਲੱਗ ਪੈਂਦਾ, “ਜਦੋਂ ਮੈਂ ਟ੍ਰੇਨਿੰਗ ਪੂਰੀ ਕਰਕੇ ਪਿੰਡ ਪਰਤਿਆ … ਮਸਾਂ ਰਾਤ ਹੋਈ .. ਮੈਂ ਲਾਲੀ ਨੂੰ ਲਾਂਘੇ ਆਲੇ ਦਰਵਾਜੇ ਵਿਚ ਸੱਦ ਲਿਆ … ਉਹ ਆ ਗਈ .. ਮੈਂ ਕਿੰਨਾ ਹੀ ਚਿਰ ਉਹਦੇ ਗਲ ਲੱਗ ਰੋਂਦਾ ਰਿਹਾ …. ਉਹ ਮੋਰਨੀ ਵਾਂਗ ਮੇਰੇ ਹੰਝੂ ਪੀਂਦੀ ਰਹੀ … ਸਾਰਾ ਪਿੰਡ ਸੁੱਤਾ ਪਿਆ ਸੀ …. ਅਸੀਂ ਜਾਗ ਰਹੇ ਸਾਂ … ਜਦੋਂ ਪਿੰਡ ਜਾਗਿਆ .. ਆਪੋ ਆਪਣੇ ਘਰੀਂ ਪਰਤ ਅਸੀਂ ਸੌ ਗਏ ਸਾਂ ….
ਜਿਸ ਵਕਤ ਉਹ ਆਪਣੀ ਪ੍ਰੇਮ_ਕਥਾ ਛੋਹ ਲੈਂਦਾ। ਫਿਰ ਸੌਂਦਾ ਨਹੀਂ ਸੀ। ਸਾਰੀ ਰਾਤ ਆਪਣੇ ਪੱਟ ਦਾ ਉਹ ਹਿੱਸਾ ਚੁੰਮੀ ਜਾਂਦਾ ਜਿੱਥੇ ਮੋਰਨੀ ਵਾਹੀ ਹੁੰਦੀ ਸੀ।
“ਨਾ ਉਹ ਮੋਰਨੀ ਵਹਾਉਣ ਵਾਲੀ ਗੱਲ ਦੱਸ …ੱਂ ਮੇਰੇ ਅੰਦਰ ਫਸੀ ਕੋਈ ਗੱਲ ਉਸ ਦੀਆਂ ਗੱਲਾਂ ਵਿਚ ਵਹਿ ਤੁਰਦੀ
ਬਾਪੂ ਫਿਰ ਭੀਲੋਆਲ ਦਾ ਮੇਲਾ ਸੁਨਾਉਣ ਲੱਗ ਪੈਂਣਾ, “ਅਸੀਂ ਅੱਗੜ_ਪਿੱਛੜ ਸਕੀਮ ਬਣਾ ਕੇ ਮੇਲੇ ਗਏ ਸੀ ੱ… ਪਹਿਲਾਂ ਇਕ ਖਤਾਨ ਜਿਹੇ ‘ਚ ਬਣੀ ਦੁਕਾਨ ‘ਤੇ ਗਏ ੱ.. ਉਸ਼ੱਥੇ ਪੱਲੀਆਂ ਵਿਛੀਆਂ ਹੋਈਆਂ ਸਨ ੱ…. ਉਨ੍ਹਾਂ ਉਸ਼ੱਪਰ ਬਹਿ ਅਸੀਂ ਜਲੇਬੀਆਂ_ਪਕੌੜੇ ਖਾਧੇ ੱ… ਫਿਰ ਮੈਂ ਇਕ ਦੁਕਾਨ ਤੋਂ ਲਾਲੀ ਨੂੰ ਚੂੜੀਆਂ, ਗਾਨੀ ਤੇ ਇਕ ਮਿੱਟੀ ਦਾ ਮੋਰ ਲੈ ਕੇ ਦਿੱਤਾ … ੱ… ਜਾਂਦੀ_ਜਾਂਦੀ ਉਹ ਜਿਹੜੀ ਗੱਲ ਕਹਿ ਕੇ ਗਈ ੱ… ਬੱਸ ਮੇਰੀ ਜਾਨ ਈ ਕੱਢ ਕੇ ਲੈ ਗਈ…ੱਂ
“ਉਹ ਕੀ ਕਹਿ ਕੇ ਗਈ ਸੀ…?ਂ ਮੇਰਾ ਸਵਾਲ ਸੁਣ ਬਾਪੂ ਪੱਟ ਉਸ਼ੱਪਰ ਥਾਪੀ ਮਾਰਦਾ, “ਕਹਿੰਦੀ ਤੇਰਾ ਪੱਟ ਬੜਾ ਸੋਹਣਾ ੱ… ਇਹਦੇ ‘ਤੇ ਮੋਰਨੀ ਪਵਾ ਲੈ ੱ… ਜਦੋਂ ਮੈਂ ਯਾਦ ਆਈ ੱ… ਇਹਨੂੰ ਵੇਖ ਲਿਆ ਕਰੀਂ ….ੱਂ
“ਦੇਖ ਸaਰਮ ਨੀ ਆਉਂਦੀ ਦੋਹਾਂ ਨੂੰ …ਖ਼ਂ ਜਿਸ ਵਕਤ ਬਾਪੂ ਮੋਰਨੀ ਵਹਾਉਣ ਵਾਲੀ ਗੱਲ ਦੱਸ ਰਿਹਾ ਹੁੰਦਾ
ਮਾਂ ਗਾਲਾਂ ਕੱਢਣ ਲੱਗ ਪੈਂਦੀ। ਉਹਦੀ ਟੁੱਕੀ ਗੱਲ ਬਾਪੂ ਦਾ ਅੰਦਰ ਵੱਢ ਜਾਂਦੀ।
ਉਹ ਕਿੰਨਾਂ ਹੀ ਚਿਰ ਵਰਾਂਢੇ ਦੀ ਕੰਧ ‘ਤੇ ਟੰਗੀ ਮੋਰਨੀ ਵਾਲੀ ਫੋਟੋ ਵੱਲ ਵੇਖਦਾ ਰਹਿੰਦਾ।
“ਵੇ ਇਹ ਤਾਂ ਕੰਜਰ ਹੈ ਈ ਇਹਾ ਜਿਆ ੱ… ਭਲਾਂ ਤੇਰੀ ਸaਰਮ ਕਿਉਂ ਜਲਗੀ….?ਂ ਮਾਂ ਦੀ ਗੱਲ ਸੁਣ ਮੈਂ ਸੋਚੀਂ ਪੈ ਜਾਂਦਾ
ਮੈਂ ਤਾਂ ਮਨੀ ਨਾਲ ਲਵ_ਮੈਰਿਜa ਕਰਵਾਈ ਸੀ। ਫਿਰ ਕਿਹੜੀ ਗੱਠ ਸੀ, ਜਿਸ ਨੂੰ ਖੋਲਣ ਲਈ ਮੈਂ ਬਾਪੂ ਦੀ ਪ੍ਰੇਮ ਕਥਾ ਸੁਣਨ ਲੱਗ ਪੈਂਦਾ? ਮਾਂ ਦੇ ਕਹਿਣ ਵਾਂਗ ਉਹ ਤਾਂ ਕੰਜਰ ਸੀ। ਕੀ ਮੇਰੇ ਅੰਦਰ ਵੀ ਕੋਈ ਕੰਜਰ ਬੈਠਾ ਸੀ ?
ਸੋਚ ਕੇ ਮੈਂ ਡਰ ਗਿਆ। ਮੈਨੂੰ ਆਪਣੇ ਆਪ ਤੋਂ ਹੀ ਭੈਅ ਜਿਹਾ ਆਇਆ।
“ਜੇਕਰ ਮਨੀ ਨੂੰ ਪਤਾ ਲੱਗਾ ਗਿਆ ਕਿ ਉਹ ‘ਕੰਜਰ ਦੇ ਪੁੱਤ’ ਨੂੰ ਵਿਆਹੀ ਗਈ ਫਿਰ ….?ਂ ਖਤਰਨਾਕ ਖਿਆਲ ਉਸ਼ੱਪਰ ਕਾਟੀ ਮਾਰ ਮੈਂ ਮਨੀ ਵੱਲ ਪਿੱਠ ਕਰ ਲਈ।
“ਵੇਖੀਂ ਪਿੱਠ ਨਾ ਦਿਖਾਈਂ ਪੁੱਤ…ੱਂ ਬਾਪੂ ਮੇਰੀ ਪਿੱਠ ਥਾਪੜਨ ਲੱਗ ਪਿਆ
ਮੇਰੀ ਸੁਰਤੀ ਵਿਚ  ਉਹ ‘ਕੰਜਰਾਂ ਦੇ ਅੱਡੇ’ ਵੱਲ ਨੂੰ ਤੁਰਿਆ ਜਾ ਰਿਹਾ ਸੀ।
ਬਿੱਲੂ ਦੀ ਦੁਕਾਨ ਨੂੰ ਮਾਂ ‘ਕੰਜਰਾਂ ਦਾ ਅੱਡਾ’ ਆਖਦੀ ਹੁੰਦੀ। ਉਹ ਕੀ ਸਾਰਾ ਪਿੰਡ ਹੀ ਆਖਦਾ ਸੀ। ਜਿਹੜਾ ਵੀ ਦੁਕਾਨ ਮੂਹਰਦੀ ਲੰਘਦਾ। ਉਹਦੀ ਨਿਗਾਹ ਸਾਹਮਣੀ ਕੰਧ ਨਾਲ ਜਾ ਟਕਰਾਉਂਦੀ। ਉਸ ‘ਤੇ ਕੋਈ ਲਾਲ ਰੰਗ ਨਾਲ ਲਿਖ ਗਿਆ ਸੀ, “ਬਹੁਤੇ ਵਿਆਹਾਂ ਦੇ ਸaੌਕੀਨ ੱ …. ਬਿੱਲੂ ਨੂੰ ਮਿਲੋ ….ੱਂ
“ਕੰਧਾਂ ਉਸ਼ੱਪਰ ਲਿਖੀਆਂ ਗੱਲਾਂ ਦਾ ਵੀ ਆਪਣਾ ਈ ਸਵਾਦ ਹੁੰਦਾ …ਖ਼ਂ ਲਿਖਿਆ ਮੇਟਣ ਦੀ ਥਾਂ ਬਿੱਲੂ ਮਾਣ ਨਾਲ ਆਖਦਾ
ਉਹਦੀ ਦੁਕਾਨ ਉਸ਼ੱਪਰ ਬਾਪੂ ਵਰਗੇ ਬੁੜਿਆਂ ਦੀ ਟੋਲੀ ਬੈਠਦੀ ਸੀ।
ਉਂਝ ਤਾਂ ਪੰਚਾਇਤ ਨੇ ‘ਸੀਨੀਅਰ ਸਿਟੀਜaਨ ਹੋਮ’ ਵੀ ਬਣਾਇਆ ਹੋਇਆ ਸੀ।
ਪਰ ਬਾਪੂ ਦੀ ਕਿਸੇ ਨਾਲ ਸੁਰ ਨਾ ਮਿਲੀ। ਉਸ਼ੱਥੇ ਬਹੁਤੇ ‘ਰਿਟਾਇਰ ਬੰਦੇ’ ਬੈਠਦੇ ਸਨ। ਕੋਈ ਤਾਸa ਖੇਡਦਾ। ਕੋਈ ਟੀ.ਵੀ. ਵੇਖਦਾ। ਕੋਈ ਅਖਬਾਰ ਜਾਂ ਕਿਤਾਬ ਪੜ੍ਹਦਾ। ਤੇ ਕੋਈ ਗੱਲਾਂ ਹੀ ਮਾਰੀਂ ਜਾਂਦਾ। ਬਾਪੂ ਨੂੰ ਉਨ੍ਹਾਂ ਦਾ ਕੁੱਝ ਵੀ ਫਿੱਟ ਨਾ ਆਇਆ। ਕਿਸੇ ਬੇਚੈਨੀ ਦਾ ਮਾਰਿਆ ਉਹ ਹਵਾ ਵਾਂਗ ਘੁੰਮਣ ਲੱਗ ਪਿਆ। ਘੁੰਮਦਾ_ਫਿਰਦਾ ਇਕ ਦਿਨ ਬਿੱਲੂ ਦੀ ਦੁਕਾਨ ‘ਤੇ ਜਾ ਰਿਹਾ। ਉਸ਼ੱਥੇ ਅੱਠ_ਦਸ ਬੁੜੇ ਬੈਠੇ ਕਮਾਲ ਦੀਆਂ ਗੱਲਾਂ ਕਰ ਰਹੇ ਸਨ। ਕੋਈ ਸaਰਾਬ ਦੀ ਗੱਲ ਕਰਦਾ। ਕੋਈ ਲੁਕਵੀਆਂ ਗੱਲਾਂ ਦੀ ਕਥਾ ਛੇੜਦਾ। ਤੇ ਕੋਈ ਪੁਰਾਣੇ ਇਸaਕ_ਮੁਸaਕ ਦੀ ਗੱਲ ਤੋਰਦਾ।
ਬਾਪੂ ਨੂੰ ਉਨ੍ਹਾਂ ਵਿਚੋਂ ਆਪਣਾ ਆਪਾ ਨਜaਰ ਆਇਆ। ਉਸ ਅੰਦਰ ਦੱਬੀ ਅੱਗ ਸੁਲਗ ਉਸ਼ੱਠੀ। ਜਿਉਂ ਹੀ ਸੂਰਜ ਦੀ ਟਿੱਕੀ ਚੜ੍ਹਦੀ। ਉਹ ਬਿੱਲੂ ਦੀ ਦੁਕਾਨ ਵੱਲ ਨੂੰ ਤੁਰ ਪੈਂਦਾ। ਜਿਸ ਦਿਨ ਉਹਨੇ ਗੱਲ ਛੇੜੀ, “ਲਾਲੀ ਮੇਰੀ ਮੋਰਨੀ ਸੀ …..ਖ਼ਂ
“ਹਈ ਸaਾਵਾ ੱ…… ਇਹ ਵੀ ਮੁੰਡਾ ਈ ਨਿੱਕਲਿਆ …ਖ਼ਂ ਬੁੜਿਆਂ ਵਿਚ ਹਾਸੜ ਮੱਚ ਗਈ।
ਬਾਪੂ ਨੂੰ ਉਨ੍ਹਾਂ ਦਾ ਹਾਸਾ ਬੁਰਾ ਲੱਗਿਆ। ਉਹ ਘਰ ਆ ਕੇ ਅੱਧੀ ਰਾਤ ਤੱਕ ਬੁੜ_ਬੁੜ ਕਰਦਾ ਰਿਹਾ, “ਸਾਲੇ ਸਾਰੇ ਈ ਬਾਰਾਂ ਮੁੱਠੀ ਦੇ ਕਲੰਨ ਨੇ ੱ …. ਮੈਂ ਕੁਸa ਹੋਰ ਦੱਸਦਾਂ ੱ … ਉਹ ਕੁਸa ਹੋਰ ਸਮਝੀ ਜਾਂਦੇ ਨੇ….ਖ਼ਂ
“ਲਿਆ ਮੈਨੂੰ ਸਮਝਾ….ੱਂ ਉਹਦੀ ਬੇਵਸੀ ਵੇਖ ਮੇਰਾ ਦਿਲ ਬੈਠਣ ਲੱਗ ਪਿਆ
“ਜਿੱਥੇ ਲਾਲੀ ਬੈਠਦੀ ਹੁੰਦੀ ਸੀ ੱ… ਫਿਰ ਮੈਂ ਦੋਵੇਂ ਕੁੱਜੀਆਂ ਉਸ਼ੱਥੇ ਰੱਖ ਆਇਆ….ੱਂ ਅ_ਕਥਾ ਬਣੀ ਪ੍ਰੇਮ_ਕਥਾ ਦੱਸਦਿਆਂ ਬਾਪੂ ਦੀਆਂ ਅੱਖਾਂ ਭਿੱਜ ਜਾਂਦੀਆਂ ਸਨ।
ਜਿਸ ਸਾਲ ਲਾਲੀ ਦਾ ਵਿਆਹ ਹੋਇਆ। ਉਹ ਸਾਲ ਬਾਪੂ ਲਈ ਪਰਲੋਂ ਸੀ। ਉਸ ਨੂੰ ਪਿੰਡ ਵੜਨ ਸਾਰ ਹੀ ਪਤਾ ਲੱਗ ਗਿਆ। ਉਹ ਘਰ ਤੱਕ ਮਸਾਂ ਪਹੁੰਚਿਆ। ਮਸਾਂ ਰਾਤ ਹੋਈ। ਜਦੋਂ ਟਿਕ_ਟਿਕਾਅ ਹੋ ਗਿਆ।ਬਾਪੂ ਨੇ ਫੌਜੀ ਟਰੰਕ ਵਿਚੋਂ ਰਸਗੁੱਲਿਆਂ  ਦੀਆ ਦੋ ਕੁੱਜੀਆਂ ਕੱਢ ਲਈਆਂ। ਉਹ ਦਿੱਲੀ ਤੋਂ ਲਾਲੀ ਲਈ ਲਿਆਇਆ ਸੀ। ਇਕੱਲਾ ਕਿੰਝ ਖਾਂਦਾ। ਉਦਾਸ ਮਨ ਨਾਲ ਲਾਂਘੇ ਵਾਲੇ ਦਰਵਾਜੇ ਵੱਲ ਨੂੰ ਤੁਰ ਪਿਆ। ਰਾਹ ਵਿਚ ਕਈ ਬੰਦਿਆਂ ਨੇ ਬੁਲਾਇਆ ਵੀ। ਪਰ ਉਹ ਕੁੱਝ ਨਾ ਬੋਲਿਆ। ਉਹ ਉਸ ਥਾਂ ਜਾ ਬੈਠਿਆ, ਜਿੱਥੇ ਲਾਲੀ ਬਹਿੰਦੀ ਹੁੰਦੀ।ਉਸ ਥਾਂ ਵਿਚ ਕੋਈ ਗੁੱਝਾ ਅਸਰ ਸੀ। ਬੈਠਣ ਸਾਰ ਬਾਪੂ ਭੁੱਬੀਂ ਰੋਣ ਲੱਗ ਪਿਆ। ਪਰ ਉਹਦੇ ਹੰਝੂ ਪੀਣ ਵਾਲੀ ਮੋਰਨੀ ਕਿਤੇ ਨਹੀਂ ਸੀ।
ਜਦੋਂ ਮਨ ਭਰ ਗਿਆ। ਉਹ ਉਸ਼ੱਠਿਆ। ਰਸਗੁੱਲਿਆਂ ਵਾਲੀਆਂ ਕੁੱਜੀਆਂ ਲਾਲੀ ਦੇ ਬੈਠਣ ਵਾਲੀ ਥਾਂ ਰੱਖ ਘਰ ਨੂੰ ਪਰਤ ਪਿਆ।
“ਰਾਤ ਆਹ ਟੂਣਾਂ ਪਤਾ ਨੀਂ ਕਿਹੜਾ ਕਰ ਗਿਆ ….ਖ਼ਂ ਸਵੇਰ ਹੋਣ ਸਾਰ ਲੋਕ ਗੱਲਾਂ ਕਰ ਰਹੇ ਸਨ।
ਕਈਆਂ ਦੀ ਰਾਇ ਸੀ, “ਫੌਜੀ ਤਾਂ ਐਂ ਲੱਗਦਾ ਜਿਮੇ ਕਿਸੇ ਟੂਣੇ ਤੋਂ ਦੀ ਟੱਪ ਗਿਆ ਹੁੰਦਾ ….ੱਂ
ਪਰ ਬਾਪੂ ਉਸ਼ੱਪਰ ਕਿਸੇ ਦਾ ਅਸਰ ਨਹੀਂ ਸੀ। ਕੋਈ ਡੂੰਘੀ ਚੁੱਪ ਉਹਦੇ ਅੰਦਰ ਲਹਿ ਗਈ ਸੀ। ਉਹ ਚੁੱਪ_ਚਾਪ ਘਰਾਂ ਦੀਆਂ ਕੰਧਾਂ ਵੱਲ ਵੇਖਦਾ ਫਿਰੀਂ ਜਾਂਦਾ। ਜਿੱਧਰ ਵੀ ਵੇਖਦਾ। ਉਸ ਨੂੰ ਅਲੀਪੁਰ ਵਾਲੇ ਸਰਦਾਰਾਂ ਦਾ ਕਾਲਾ ਦਿਸਦਾ ਰਹਿੰਦਾ।
ਉਹ ਲਾਲੀ ਨੂੰ ਵਿਆਹ ਕੇ ਲੈ ਗਿਆ ਸੀ। ਬਾਪੂ ਦੀ ਮੋਰਨੀ ਉਹਦੀ ਕੋਠੀ ਵਿਚ ਕੈਦ ਸੀ।
ਉਹਦੀ ਕੋਠੀ ਵਿਚ ਹੋਰ ਵੀ ਬੜਾ ਕੁੱਝ ਕੈਦ ਸੀ।
ਕੰਧ ‘ਤੇ ਟੰਗੀ ਰਾਇਫਲ। ਮੋਰਾਂ ਦੇ ਖੰਭ। ਖੱਲ੍ਹ ਵਿਚ ਤੂੜੀ ਭਰਵਾ ਕੇ ਥਾਂ_ਥਾਂ ਰੱਖੀਆਂ ਮੋਰਨੀਆਂ।
ਉਹ ਮੋਰਨੀਆਂ ਦਾ ਸਿaਕਾਰੀ ਸੀ।
ਜਿਸ ਵਕਤ ਕੋਈ ਪੈਲਾਂ ਪਾ ਰਹੀ ਜੋੜੀ ਦਿਖਾਈ ਦਿੰਦੀ। ਉਹ ਸਭ ਤੋਂ ਪਹਿਲਾਂ ਮੋਰਨੀ ਦਾ ਨਿਸaਾਨਾ ਬੰਨ੍ਹਦਾ ਸੀ।
“ਨੀ ਉਸ਼ੱਡ ਜਾ ਮੋਰਨੀਏ…. ਤੇਰੇ ਮਗਰ ਬੰਦੂਕਾਂ ਵਾਲੇ….ਖ਼ਂ ਜਿਸ ਦਿਨ ਬਾਪੂ ਦੀ ਚੁੱਪ ਟੁੱਟਦੀ
ਉਸ ਰਾਤ ਉਹਦੀਆਂ ਸੋਚਾਂ ਵਿਚ ਖੰਭ ਘੁੰਮਦੇ ਰਹਿੰਦੇ ਸਨ।
ਇਸ ਵਕਤ ਉਹ ਪਤਾ ਨਹੀਂ ਕਿੱਥੇ ਘੁੰਮ ਰਿਹਾ ਸੀ?
ਉਹਦੀ ਇਹੋ ਗੱਲ ਮਾਂ ਨੂੰ ਮਾਰ ਗਈ। ਨਹੀਂ ਮਾਂ ਕਿਤੇ ਡਿੱਗਣ ਵਾਲੀ ਸੀ।
ਜਦੋਂ ਉਹ ਨਵੀਂ ਵਿਆਹੀ ਆਈ। ਉਹਨੇ ਡਿੱਗ ਰਹੇ ਬਾਪੂ ਨੂੰ ਸਾਂਭਿਆ। ਗੁੜ ਖਾਣਿਆਂ ਦੀ ਬੁੜੀ ਦੱਸਦੀ ਹੁੰਦੀ। ਕਹਿੰਦੀ ਮਾਂ ਬੜੀ ਸੁਨੱਖੀ ਸੀ। ਉਹਨੇ ਆ ਕੇ ਹਾਰ ਰਹੇ ਬਾਪੂ ਨੂੰ ਜਿੱਤ ਲਿਆ। ਜਦੋਂ ਉਹ ਛੁੱਟੀ ਆਉਂਦਾ। ਮਾਂ ਉਹਦੀ ਮੋਰਨੀ ਬਣਨ ਦੀ ਕੋਸਿaਸa ਕਰਦੀ। ਬਾਪੂ ਉਸ ਨਾਲ ਰੱਜ ਕੇ ਜਿਉਂਦਾ। ਜਦੋਂ ਵਾਪਿਸ ਜਾਂਦਾ। ਮਾਂ ਨੂੰ ਛੱਡ ਕੇ ਜਾਣ ਦਾ ਖਿਆਲ ਉਸ ਨੂੰ ਉਦਾਸ ਕਰ ਜਾਂਦਾ।
“ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ ….ਖ਼ਂ ਮੈਨੂੰ ਬਾਪੂ ਦੀ ਤੁਕ ਯਾਦ ਆ ਗਈ।
ਉਦਾਸੀ ਕੱਟਣ ਲਈ ਉਹ ਬਿੱਲੂ ਦੀ ਦੁਕਾਨ ਵੱਲ ਨੂੰ ਸਿੱਧਾ ਹੋ ਲੈਂਦਾ ਸੀ।
“ਆਪਾਂ ਐਥੇ ਉਦਾਸੀ ਕੱਟਣ ਨੂੰ ਈ ਬੈਠੇ ਆਂ ਫੌਜੀਆਂ ੱ …. ਲਿਆ ਕੱਢ ਪੰਜ ਸੌ … ਤੇ ਬੋਲ ਵਾਹਿਗੁਰੂ ….ਖ਼ਂ ਬਿੱਲੂ ਦੀ ਗੱਲ ਸੁਣ ਬਾਪੂ ਜੇਬ ਵਿਚ ਹੱਥ ਪਾ ਲੈਂਦਾ
ਉਹਦੀ ਦੁਕਾਨ ‘ਤੇ ਬੈਠਣ ਵਾਲੇ ਬੁੜਿਆਂ ਦੀ ਟੋਲੀ ਦਾ ਦਸਤੂਰ ਜੱਗ ਤੋਂ ਵੱਖਰਾ ਸੀ।
ਪਿੰਡ ਦੀਆਂ ਨਜaਰਾਂ ਵਿਚ ਉਨ੍ਹਾਂ ਦੀ ਟੋਲੀ ‘ਨੌਜਵਾਨ ਕਲੱਬ’ ਸੀ। ਬੁੜ੍ਹੇ ਉਸ ਦੇ ਮੈਂਬਰ ਸਨ।
ਮੈਂਬਰਸਿaਪ ਫੀਸ ਪੰਜ ਸੌ ਰੁਪਈਆ ਮਹੀਨਾ ਸੀ।
ਜਿਸ ਦਿਨ ਬਾਪੂ ਨੂੰ ਪੈਨਸaਨ ਮਿਲਦੀ। ਉਹ ਸਭ ਤੋਂ ਪਹਿਲਾਂ ਫੀਸ ਜਮ੍ਹਾਂ ਕਰਵਾ ਕੇ ਆਉਂਦਾ।
ਬਿੱਲੂ ਉਨ੍ਹਾਂ ਦਾ ਖਜaਾਨਚੀ ਤੋਂ ਲੈ ਕੇ ਸਭ ਕੁੱਝ ਸੀ। ਉਹ ਬੁੜ੍ਹਿਆਂ ਦੀ ਰੂਹ ਰਾਜੀ ਕਰਨ ਵਾਲਾ ਮਸੀਹਾ ਸੀ। ਸaਰਾਬ ਵਾਲੇ ਨੂੰ ਸaਰਾਬ ਲਿਆਉਣੀ। ਸaਬਾਬ ਵਾਲੇ ਲਈ ਤੀਵੀਂ ਲਿਆਉਣੀ। ਤੇ ਜਿਹੜਾ ਜੋ ਵੀ ਆਖਦਾ ਉਹਦੇ ਦਿਲ ਲੱਗਦੀ ਗੱਲ ਕਰਨੀ।
ਬਿੱਲੂ ਸਭ ਨੂੰ ਜਿੱਤ ਲੈਂਦਾ ਸੀ। ਪਰ ਬਾਪੂ ਉਸ ਤੋਂ ਕਾਬੂ ਨਾ ਆਉਂਦਾ। ਉਹ ਸaਰਾਬ ਪੀਤੀ ਵਿਚ ਇਕ ਹੀ ਗੱਲ ਆਖੀ ਜਾਂਦਾ, “ਕਿਤੋਂ ਮੇਰੀ ਮੋਰਨੀ ਲੱਭ ਕੇ ਲਿਆ ਦੇ…ਖ਼ਂ
ਬਿੱਲੂ ਕਿੱਥੋਂ ਲਿਆਉਂਦਾ? ਉਹ ਤਾਂ ਬਾਪੂ ਨੂੰ ਮਾਂ ਵਿਚੋਂ ਵੀ ਨਹੀਂ ਲੱਭੀ ਸੀ।
“ਇਕ ਵਾਰੀ ਤਾਂ ਲੱਭ ਪਈ ਸੀ ੱ… ਪਰ ਪਿੱਛੋਂ ਸਾਲਾ ਜੰਗ ਖੋਹ ਕੇ ਲੈ ਗਿਆ ੱ… ਅਲੀਪੁਰ ਆਲਾ ਕਾਲਾ ਨਾ ਹੋਵੇ ਸਾਲਾ ਕੁੱਤਾ ….ਖ਼ਂ ਜਿੰਨ੍ਹਾਂ ਪਲਾਂ ਵਿਚ ਬਾਪੂ ਅੰਦਰ ਖੋਹ ਪੈਂਦੀ
ਉਹ ਜੰਗ ਚਾਚੇ ਦੀ ਮਾਂ_ਭੈਣ ਇਕ ਕਰ ਦਿੰਦਾ। ਗਾਲਾਂ ਕੱਢਣਾ ਹੋਇਆ ਉਹ ਸਕੇ ਭਾਈਆਂ ਵਾਲਾ ਵਰਕਾ ਹੀ ਪਾੜ ਕੇ ਸਿੱਟ ਦਿੰਦਾ।
“ਉਹ ਮੇਰਾ ਭਾਈ ਨੀ ੱ…. ਮੇਰੀ ਮੋਰਨੀ ਦਾ ਚੋਰ ਐ ੱ … ਮੈਂ ਉਸ਼ੱਥੇ ਸਰਹੰਦਾਂ ‘ਤੇ ਲੱਭਦਾ ਫਿਰੀਂ ਜਾਨਾ ੱ… ਦੁਸaਮਣ ਤਾਂ ਸਾਲਾ ਘਰੇ ਫਿਰਦਾ ….ਖ਼ਂ ਛੁੱਟੀ ਆਇਆ ਬਾਪੂ ਜaਹਿਰ ਨਾਲ ਭਰ ਜਾਂਦਾ
ਜੰਗ ਚਾਚਾ ਉਹਦੀ ਪਿੱਠ ਦਾ ਜaਖਮ ਸੀ।
“ਮੇਰੇ ਪਿਛੋਂ ਇਹ ਕੀ ਕਰਦੇ ਨੇ ੱ.. ਮੈਨੂੰ ਸਭ ਪਤਾ ਚਾਚੀ …ਖ਼ਂ ਜਾਣ ਤੋਂ ਪਹਿਲਾਂ ਬਾਪੂ ਗੁੜ ਖਾਣਿਆਂ ਦੀ ਬੁੜ੍ਹੀ ਕੋਲ ਦੁੱਖ ਫਰੋਲਦਾ ਹੁੰਦਾ ਸੀ।
ਉਹਦਾ ਇਤਹਾਸ ਫਰੋਲਦਾ ਹੋਇਆ ਜਿਸ ਦਿਨ ਮੈਂ ਉਸ ਕੋਲ ਜਾਂਦਾ। ਉਹ ਮੈਨੂੰ ਸਭ ਕੁੱਝ ਦੱਸ ਦਿੰਦੀ। ਉਹ ਸਾਰੇ ਪਿੰਡ ਦੀ ਖਬਰ ਰੱਖਦੀ ਸੀ।
ਬਾਪੂ ਨੂੰ ਉਸ ਤੋਂ ਸਭ ਕੁੱਝ ਪਤਾ ਲੱਗ ਗਿਆ ਸੀ।
ਛੁੱਟੀ ਆਇਆ ਜਦੋਂ ਉਹ ਮੇਰੇ ਨਾਨਕੀਂ ਜਾਂਦਾ। ਸਕੂਟਰ ਨਹਿਰ ਦੀ ਪਟੜੀ ਪਾ ਲੈਂਦਾ। ਮਾਂ ਉਹਦੇ ਪਿੱਛੇ ਬੈਠੀ ਹੁੰਦੀ। ਬਾਪੂ ਪਿਆਰ ਦੀ ਗੱਲ ਛੇੜ ਲੈਂਦਾ। ਉਹ ਹੁੰਗਾਰਾ ਭਰਨ ਲੱਗਦੀ। ਜਦੋਂ ਬਾਪੂ ਖਿੜ ਜਾਂਦਾ। ਉਹਦੇ ਦਿਮਾਗ ਵਿਚ ਜੰਗ ਚਾਚਾ ਆ ਵੜਦਾ। ਉਹ ਸੁਆਹ ਹੋ ਜਾਂਦਾ। ਜਦੋਂ ਮਾਂ ਪੁੱਛਦੀ, “ਕਿਉਂ ਕੀ ਹੋ ਗਿਆ ….?ਂ
“ਜੰਗ ਮਗਰ ਵੀ ਐਵੀਂ ਬੈਠਦੀ ਹੋਵੇਗੀ …ਖ਼ਂ ਖੂਨ ਦਾ ਘੁੱਟ ਭਰ ਉਹ ਸਕੂਟਰ ਦੀ ਰੇਸ ਵਧਾ ਦਿੰਦਾ।
“ਤੇਰੇ ਨਾਨਕੀਂ ਜਾ ਕੇ ਵੀ ਉਹਨੂੰ ਟੇਕ ਨਹੀਂ ਆਉਂਦੀ ਸੀ ….ੱਂ ਮੇਰੇ ਪੁੱਛਣ ‘ਤੇ ਗੁੜ ਖਾਣਿਆਂ ਦੀ ਬੁੜ੍ਹੀ ਅਗਲੀ ਪਰਤ ਖੋਲ੍ਹਦੀ।
ਉਹ ਕਹਿੰਦੀ ਮੇਰੇ ਨਾਨਕੀਂ ਜਾ ਕੇ ਬਾਪੂ ਬੁੱਜ ਜਿਹਾ ਹੋ ਜਾਂਦਾ ਸੀ।ਆਂਢ_ਗੁਆਂਢ ਦੀਆਂ ਕੁੜੀਆਂ ਉਸ ਨੂੰ ਟਿੱਚਰਾਂ_ਮਖੌਲ ਕਰਦੀਆਂ। ਪਰ ਉਹ ਗੁੰਮ_ਸੁੰਮ ਹੋਇਆ ਬੈਠਾ ਰਹਿੰਦਾ। ਜਦੋਂ ਰਾਤ ਪੈਂਦੀ। ਮੰਜੇ ਕੋਠੇ ‘ਤੇ ਚੜ੍ਹਾ ਲੈਂਦੇ। ਸਭ ਦੀਆਂ ਕੰਧਾਂ ਸਾਂਝੀਆਂ ਸਨ। ਅੱਧੀ_ਅੱਧੀ ਰਾਤ ਤੱਕ ਗੱਲਾਂ ਚੱਲਦੀਆਂ। ਕੁੜੀਆਂ ਵਿਚ ਪਈ ਮਾਂ ਦਾ ਹਾਸਾ ਗੂੰਜਦਾ। ਬੰਦਿਆਂ ਵਿਚ ਪਿਆ ਜੁਆਲਾ ਪਟਵਾਰੀ ਸਭ ਤੋਂ ਉਸ਼ੱਚੀ ਹੱਸਦਾ। ਬਾਪੂ ਨੂੰ ਉਹ ਚੰਗਾ ਨਾ ਲੱਗਦਾ। ਹਨ੍ਹੇਰੇ ਵਿਚ ਪਿਆ ਉਹ ਫਸੀ ਗਟਾਰ ਵਾਂਗ ਝਾਕੀਂ ਜਾਂਦਾ। ਜਦੋਂ ਗੋJ੍ਹੀਆਂ ਦਾ ਨਛੱਤਰ ਪੁੱਛਦਾ, “ਕਿਉਂ ਪ੍ਰਹੁਣਿਆ ੱ … ਹੈ ਕਿ ਨਹੀਂ …..ਖ਼ਂ
“ਹਾਂ ਮਾਸੜਾ ੱ… ਗੱਲ ਤਾਂ ਥੋਡੀ ਠੀਕ ਐ ….ਖ਼ਂ ਆਖਣ ਨੂੰ ਤਾਂ ਬਾਪੂ ਆਖ ਜਾਂਦਾ
ਪਰ ਉਸ ਨੂੰ ਕੁੱਝ ਵੀ ਠੀਕ ਨਾ ਲੱਗਦਾ। ਕਿੰਨੀਆਂ ਹੀ ਸaਕਲਾਂ ਉਸ ਅੰਦਰ ਖਲਤ_ਮਲਤ ਹੋ ਜਾਂਦੀਆਂ।
ਸਵੇਰ ਹੋਣ ਤੱਕ ਉਹ ਜaਹਿਰ ਨਾਲ ਭਰ ਜਾਂਦਾ ਸੀ।
ਵਾਪਸੀ ਵਕਤ ਸਕੂਟਰ ਤਾਂ ਉਹ ਚਲਾ ਰਿਹਾ ਹੁੰਦਾ। ਪਰ ਉਸ ਨੂੰ ਸਾਰੇ ਰਾਹ ਜੰਗ ਚਾਚੇ ਪਿੱਛੇ ਬੈਠੀ ਜਾਂਦੀ ਮਾਂ ਦਿਸਦੀ ਰਹਿੰਦੀ।
ਮੈਨੂੰ ਹਰ ਰਾਤ ਬਾਪੂ ਕਿਉਂ ਦਿਸਦਾ ਰਹਿੰਦਾ ਸੀ? ਮੈਂ ਅਜੇ ਵੀ ਉਹਦੇ ਪਿੱਛੇ ਕਿਉਂ ਪਿਆ ਹੋਇਆ ਸੀ? ਉਹ ਕਿਹੜੀ ਗੱਲ ਸੀ ਜਿਸ ਕਾਰਨ ਉਹ ਮੈਨੂੰ ਚੰਗਾ ਵੀ ਲੱਗਦਾ ਤੇ ਮਾੜਾ ਵੀ ਲੱਗਦਾ ਸੀ?
ਮੈਂ ਬੜਾ ਸੋਚਿਆ। ਜਦੋਂ ਕੋਈ ਸਮਝ ਨਾ ਆਈ। ਮੈਂ ਮਾਂ ਵੱਲ ਵੇਖਣ ਲੱਗ ਪਿਆ।
ਉਹ ਯਾਨੀ ਮੁੱਦਤਾਂ ਤੋਂ ਖੇਸ ਵਿਚ ਲਿਪਟੀ ਪਈ ਸੀ।
ਉਸ ਵੱਲ ਵੇਖ ਮੈਨੂੰ ਇਕ ਬਹੁਤ ਹੀ ਡਰਾਉਣਾ ਖਿਆਲ ਆਇਆ। ਯਾਨੀ ਉਹ ਮਾਂ ਨਹੀਂ ਬਾਪੂ ਸੀ। ਉਹ ਖੇਸ ਵਿਚ ਨਹੀਂ ਚਿੱਟੇ ਲੱਠੇ ਵਿਚ ਲਿਪਟਿਆ ਪਿਆ ਸੀ।
ਕੀ ਉਹ ਸੱਚੀਂ ਮਰ ਗਿਆ ੱੱ
ਬਾਪੂ ਦੀ ਮੌਤ ਦਾ ਖਿਆਲ ਮੈਨੂੰ ਰੀੜ੍ਹ ਦੀ ਹੱਡੀ ਤੱਕ ਠਾਰ ਗਿਆ।
ਮੈਂ ਉਸ ਖਿਆਲ ਤੋਂ ਖਹਿੜਾ ਛੁਡਾਉਣ ਲੱਗਿਆ। ਪਰ ਛੁਡਾ ਨਾ ਸਕਿਆ। ਮਾਂ ਦੀ ਆਖੀ ਗੱਲ ਮੈਨੂੰ ਘੇਰਾ ਪਾਉਣ ਲੱਗ ਪਈ, “ਮਰ ਤਾਂ ਉਹ ਬਹੁਤ ਪਹਿਲਾਂ ਈ ਗਿਆ ਤੀ …ੱਂ
ਉਹ ਠੀਕ ਕਹਿੰਦੀ ਸੀ। ਬਾਪੂ ਅੰਦਰ ਮਾਂ ਦੇ ਮਰਨ ਦੀ ਇੱਛਾ ਜੰਮ ਪਈ ਸੀ।
ਕਈ ਵਾਰ ਉਹ ਸਵੇਰੇ ਚਾਰ ਵਜੇ ਹੀ ਉਸ਼ੱਠ ਖੜ੍ਹਦਾ। ਹੱਥ ਮੂੰਹ ਧੋ ਕੇ ਬਾਬਾ ਗਿਆਨ ਦਾਸ ਦੀ ਸਮਾਧ ਵੱਲ ਨੂੰ ਚਲਿਆ ਜਾਂਦਾ। ਜਦੋਂ ਵਾਪਿਸ ਪਰਤਦਾ। ਮੈਂ ਪੁੱਛਣ ਲੱਗ ਪੈਂਦਾ, “ਕਿੱਥੇ ਗਿਆ ਸੀ ਬਾਪੂ …?ਂ
“ਤੇਰੀ ਮਾਂ ਦੇ ਮਰਨ ਦੀ ਸੁੱਖ ਸੁੱਖਣ ਗਿਆ ਸੀ …ੱਂ ਦੰਦ ਪੀਂਹਦਾ ਹੋਇਆ ਉਹ ਮਰਨ ਮਾਰਨ ‘ਤੇ ਉਸ਼ੱਤਰ ਆਉਂਦਾ ਸੀ।
ਬੁੜ੍ਹਿਆਂ ਦੀ ਟੋਲੀ ਵਿਚ ਬੈਠਾ ਬਿੱਲੂ ਵੀ ਬਾਪੂ ਦੀ ਇਹ ਇੱਛਾ ਸੁਣਾਉਂਦਾ ਹੁੰਦਾ, “ਬਈ ਫੌਜੀ ਕਮਾਲ ਦਾ ਬੰਦਾ ਸੀ ੱ … ਇਕ ਵਾਰੀ ਘਰਆਲੀ ਨੂੰ ਸਕੂਟਰ ‘ਤੇ ਬਿਠਾਈਂ ਨਹਿਰ_ਨਹਿਰ ਜਾਵੇ ੱ.. ਜਦੋਂ ਅੱਧ_ਵਿਚਾਲੇ ਜਿਹੇ ਗਿਆ ੱ… ਅੱਗੋਂ ਨਹਿਰ ਦੀ ਪਟੜੀ ‘ਤੇ ਚਾਰ_ਪੰਜ ਬੰਦੇ ਤੁਰੇ ਆਉਣ ੱ ਕਿਸੇ ਕੋਲ ਗੰਡਾਸੀ ੱ…. ਕਿਸੇ ਕੋਲ ਡਾਂਗੱ… ਦੋ ਜਣਿਆਂ ਕੋਲ ਰਫਲਾਂ ੱ…. ਵੇਖ ਕੇ ਪਹਿਲਾਂ ਤਾਂ ਫੌਜੀ ਯਰਕ ਗਿਆ ੱ… ਬਈ ਅੱਜ ਤਾਂ ਸਭ ਕੁਸa ਗਿਆ ੱ… ਪਰ ਅਗਲੇ ਹੀ ਪਲ  ਉਹ ਸਭ ਕੁਸa ਦੇਣ ਲਈ ਤਿਆਰ ਹੋ ਗਿਆ ੱ… ਘੜ੍ਹੀ, ਕੜਾ, ਛਾਂਪ ਤੇ ਸਕੂਟਰ ੱ…. ਉਹਦੇ ਮਨ ਵਿਚ ਆਈ ਕਿ ਬਦਮਾਸa ਸਭ ਕੁਸa ਲੈ ਜਾਣ ੱ… ਪਰ ਮੇਰੀ ਘਰਆਲੀ ਨੂੰ ਮਾਰ ਦੇਣ ….ਖ਼ਂ
“ਫੇਰ ਮਾਰ ਕੇ ਨੀ ਗਏ ….?ਂ ਬੁੜ੍ਹਿਆਂ ਦੀ ਟੋਲੀ ਪੁੱਛਦੀ
ਬਿੱਲੂ ਉਸ਼ੱਚੀ_ਉਸ਼ੱਚੀ ਹੱਸਣ ਲੱਗ ਪੈਂਦਾ, “ਨਾ ੱ.. ਉਈਂ ਸੁੱਕੇ ਈ ਲੰਘ ਗਏ ੱ.. ਜਦੋਂ ਖਾਸੀ ਦੂਰ ਚਲੇ ਗਏ ੱ… ਫੌਜੀ ਪਤਾ ਕੀ ਕਹਿੰਦਾ ….ਖ਼ਂ
“ਕੀ ਕਹਿੰਦਾ …..ੱਂ ਵੈਲੀਆਂ ਦਾ ਬੁੜ੍ਹਾ ਅੱਡੀਆਂ ਭਾਰ ਹੋ ਜਾਂਦਾ
“ਕਹਿੰਦਾ ਮੇਰਾ ਛੋਟਾ ਜਿਆ ਕੰਮ ਤਾਂ ਕਰ ਨੀ ਸਕੇ ੱ… ਟੱਟੂ ਦੀ ਬਦਮਾਸaੀ ਐ ਇਹ ….ਖ਼ਂ ਹੱਥ ‘ਤੇ ਹੱਥ ਮਾਰਦਾ ਹੋਇਆ ਬਿੱਲੂ ਨਾਲ ਦੀ ਨਾਲ ਨਵੀਂ ਕਥਾ ਛੋਹ ਲੈਂਦਾ, “ਹੋਰ ਤਾਂ ਹੋਰ ੱ… ਉਹ ਤਾਂ ਆਪਣੇ ਮੁੰਡੇ ਨੂੰ ਵੀ ਜੰਗ ਦਾ ਮੁੰਡਾ ਦੱਸਦਾ ਸੀ ….ਖ਼ਂ
“ਹਾਂ ਦੱਸਦਾ ਸੀ ੱ… ਤੇਰੀ ਪਹਿਲੀ ਲੋਹੜੀ ਵਕਤ ਇਹਨੇ ਕੀ_ਕੀ ਕੁਫਰ ਨੀ ਤੋਲਿਆ ….ਖ਼ਂ ਉਂਝ ਤਾਂ ਮੈਨੂੰ ਮਾਂ ਉਸ਼ੱਪਰ ਰੱਬ ਜਿੰਨ੍ਹਾਂ ਯਕੀਨ ਸੀ
ਪਰ ਬਾਪੂ ਦੀ ਆਖੀ ਗੱਲ ਮੈਨੂੰ ਤੰਗ ਕਰਦੀ ਰਹਿੰਦੀ। ਹਰ ਸਾਲ ਜਦੋਂ ਲੋਹੜੀ ਆਉਂਦੀ।ਮੈਨੂੰ ਆਪਣੀ ਪਹਿਲੀ ਲੋਹੜੀ ਦਿਸਣ ਲੱਗ ਪੈਂਦੀ।
ਲੋਕਾਂ ਦਾ ਇਕੱਠ। ਧੂਣੀ ਦੀ ਅੱਗ। ਰਿਊੜੀ_ਗੱਚਕ ਨਾਲ ਵਰਤਦੀ ਮੂੰਗਫਲੀ। ਤੇ ਮੈਨੂੰ ਗੋਦੀ ਵਿਚ ਲਈਂ ਬੈਠੀ ਮਾਂ ੱ
“ਤੇਰੀ ਓਏ ਮਾਂ ਦੀ ਤੇਰੀ ਦੀ ਪਿੰਡਾਂ ….ਖ਼ਂ ਜਿਸ ਵਕਤ ਸaਰਾਬੀ ਹੋਇਆ ਜੰਗ ਚਾਚਾ ਲਲਕਾਰੇ ਮਾਰਨ ਲੱਗਦਾ।
ਉਸ ਨੂੰ ਗਾਲ੍ਹਾਂ ਕੱਢਣਾ ਹੋਇਆ ਬਾਪੂ ਲਾਂਘੇ ਵਾਲੇ ਦਰਵਾਜੇ ਵੱਲ ਨੂੰ ਤੁਰ ਪੈਂਦਾ, “ ਖੜ੍ਹ ਜਾ ਤੇਰੀ ਮਾਂ ਦੀ ਤੇਰੀ ਦੀ ….ੱ… ਅਲੀਪੁਰ ਆਲਿਆ ਕਾਲਿਆ … ਮਾਂ ਦਿਆ ਜੰਗਾ ਸਾਲਿਆ …ਖ਼ਂ
ਦਰਵਾਜੇ ਜਾ ਕੇ ਉਹ ਥਮਲੇ ਨੂੰ ਜੱਫੀ ਪਾ ਲੈਂਦਾ। ਉਸ਼ੱਥੇ ਬੈਠਾ ਅੱਧੀ_ਅੱਧੀ ਰਾਤ ਤੱਕ ਰੋਂਦਾ ਰਹਿੰਦਾ।
“ਪਰ ਉਸ਼ੱਥੇ ਮੇਰੇ ਹੰਝੂ ਪੀਣ ਵਾਲੀ ਮੋਰਨੀ ਨਹੀਂ ਸੀ …ੱਂ ਮੇਰੇ ਅੰਦਰ ਬੈਠਾ ਬਾਪੂ ਦੰਦ ਪੀਹਣ ਲੱਗ ਪਿਆ।
ਮੈਂ ਕਚੀਚੀ ਵੱਟੀ। ਦੰਦਾਂ ਦੀ ਕਿਰਚ_ਕਿਰਚ ਸੁਣ ਮਾਂ ਤੜਪ ਉਸ਼ੱਠੀ। ਉਹ ਖੇਸ ਵਿਚ ਲਿਪਟੀ ਪਈ ਹੀ ਬੋਲੀ, “ਵੇ ਦੰਦ ਨਾ ਵੱਢ ਮੁੰਡਿਆ ੱ … ਮਾੜੇ ਹੁੰਦੇ ਨੇ ਰਾਤ ਨੂੰ ….ਖ਼ਂ
ਸaਾਇਦ ਮੈਨੂੰ ਇਹ ਕੋਈ ਰੋਗ ਸੀ। ਪਰ ਬਾਪੂ ਦਾ ਰੋਗ ਮੈਥੋਂ ਵੀ ਭੈੜਾ ਸੀ। ਉਹ ਰੋਗ ਉਹਦੀ ਅੰਦਰਲੀ ਤਾਕਤ ਖਾਣ ਲੱਗ ਪਿਆ ਸੀ। ਤਕੜਾ ਰਹਿਣ ਲਈ ਉਹ ਬੜੀ ਵਾਹ ਲਾਉਂਦਾ। ਪਰ ਕੋਈ ਨਾ ਕੋਈ ਗੱਲ ਐਸੀ ਵਾਪਰਦੀ। ਉਸ ਨੂੰ ਧੁਰ ਤੱਕ ਚੀਰ ਜਾਂਦੀ।
ਫੌਜ ਵਿਚ ਬਾਪੂ ਨੇ ਦੋ ਲੜਾਈਆਂ ਲੜੀਆਂ ਸਨ।
ਪਹਿਲੀ ਲੜਾਈ ਵਿਚ ਪਾਕਿਸਤਾਨੀ ਫੌਜੀਆਂ ਨੇ ਸੰaਭੂ ਜੌੜੀਆਂ ਦਾ ਪੁਲ ਉਸ਼ੱਡਾ ਦਿੱਤਾ।
ਭਾਰਤੀ ਫੌਜa ਦੀ ਖਾਸੀ ਮਸaੀਨਰੀ ਡੁੱਬ ਗਈ।
ਬਾਪੂ ਟੈਂਕ ਚਲਾਉਂਦਾ ਸੀ। ਉਹਦਾ ਟੈਂਕ ਵੀ ਦਰਿਆ ਵਿਚ ਡਿੱਗ ਪਿਆ।
ਉਹ ਹੋਰ ਫੌਜੀਆਂ ਵਾਂਗ ਤੈਰਨ ਲੱਗਿਆ।
ਇਕ ਥਾਂ ਉਸ ਨੂੰ ਪਿੰਡ ਵਾਲਾ ਨਾਈਆਂ ਦਾ ਦਰਬਾਰਾ ਤੈਰਦਾ ਦਿਸ ਪਿਆ।
ਬਾਹਾਂ ਮਾਰਦਾ ਬਾਪੂ ਉਹਦੇ ਬਰਾਬਰ ਜਾ ਰਿਹਾ। ਪਿੰਡ ਦਾ ਬੰਦਾ ਵੇਖ ਉਹ ਦੁੱਗਣਾ ਹੋ ਗਿਆ। ਪਰ ਜਦੋਂ ਦਰਬਾਰੇ ਨੇ ਕਿਹਾ, “ਮੈਨੂੰ ਪਿੰਡੋਂ ਆਉਣ ਲੱਗੇ ਨੂੰ ਜੰਗ ਮਿਲਿਆ ਸੀ ੱ … ਉਹ ਕਹਿੰਦਾ ਫੌਜੀ ਨੂੰ ਕਹੀਂ ਟੱਬਰ ਦਾ ਫਿਕਰ ਨਾ ਕਰੇ ….ੱ…. ਮੈਂ ਹੈਗਾਂ ….ਖ਼ਂ
ਉਹਦੀ ਗੱਲ ਸੁਣ ਬਾਪੂ ਡੁੱਬਕੀ ਖਾ ਗਿਆ ਸੀ।
ਮੈਂ ਜਿਹੜੀਆਂ ਸੋਚਾਂ ਵਿਚ ਡੁੱਬਦਾ ਜਾ ਰਿਹਾ ਸੀ। ਉਸ਼ੱਥੋਂ ਬਾਪੂ ਦੀ ਦੂਜੀ ਲੜਾਈ ਸaੁਰੂ ਹੁੰਦੀ ਸੀ।
ਉਹ ਦੱਸਦਾ ਹੁੰਦਾ ਸਵੇਰ ਦਾ ਵਕਤ ਸੀ। ਉਨ੍ਹਾਂ ਦੀ ਟੁਕੜੀ ਇਕ ਥਾਂ ਖੜ੍ਹੀ ਸੀ। ਫੌਜੀ ਗੱਲਾਂ ਕਰ ਰਹੇ ਸਨ। ਟੈਂਕ ਕੋਲ ਖੜ੍ਹਾ ਬਾਪੂ ਚੜ੍ਹਦੇ ਸੂਰਜ ਦੀ ਲਾਲੀ ਵੱਖ ਵੇਖ ਰਿਹਾ ਸੀ।
ਉਹਦੇ ਪੱਟ ‘ਤੇ ਵਾਹੀ ਮੋਰਨੀ ਨੱਚ ਰਹੀ ਸੀ।
ਬਾਪੂ ਨੂੰ ਚਿੱਤ_ਚੇਤਾ ਵੀ ਨਹੀਂ ਸੀ ਕਿ ਇਕ ਪਾਕਿਸਤਾਨੀ ਫੌਜੀ ਦਰਖਤ ‘ਤੇ ਘਾਤ ਲਾਈਂ ਬੈਠਾ। ਜਦੋਂ ਗੋਲੀ ਚੱਲੀ। ਉਸ ਵਕਤ ਹੀ ਪਤਾ ਲੱਗਿਆ।
ਬਾਪੂ ਡਿੱਗਿਆ ਨਹੀਂ। ਦਰਦ ਨੂੰ ਪੀ ਗਿਆ। ਗੋਲੀ ਉਹਦੇ ਪੱਟ ਵਿਚ ਵੱਜੀ ਸੀ।
“ਉੜਾ ਦੋ ਸਾਲੇ ਕੋ ….ਖ਼ਂ ਅਫਸਰ ਨੇ ਤਾਂ ਦਰਖਤ ਤੋਂ ਲਾਹੇ ਫੌਜੀ ਨੂੰ ਗੋਲੀ ਮਾਰਨ ਦਾ ਹੁਕਮ ਦੇ ਦਿੱਤਾ ਸੀ।
ਪਰ ਬਾਪੂ ਨੇ ਰੋਕ ਲਿਆ, “ਇਕ ਮਿੰਟ ੱ…. ਇਕ ਮਿੰਟ ਠਹਿਰੋ….ੱਂ
ਲੱਤ ਘੜੀਸਦਾ ਉਹ ਪਾਕਿਸਤਾਨੀ ਫੌਜੀ ਕੋਲ ਆ ਕੇ ਖੜ੍ਹ ਗਿਆ।
ਕੁਝ ਪਲ ਉਹਦੇ ਚਿਹਰੇ ਵੱਲ ਵੇਖਦਾ ਰਿਹਾ। ਪਹਿਲਾਂ ਉਹ ਜੰਗ ਚਾਚੇ ਵਰਗਾ ਲੱਸ਼ਗਿਆ। ਫਿਰ ਅਲੀਪੁਰ ਵਾਲੇ ਸਰਦਾਰਾਂ ਦਾ ਕਾਲਾ ਜਾਪਿਆ।
ਸaਕਲਾਂ ਵਿਚ ਉਲਝਿਆ ਬਾਪੂ ਭੱਜ ਕੇ ਟੈਂਕ ਵਿਚ ਜਾ ਵੜਿਆ।
ਲੋਹੇ ਦੀਆਂ ਚੈਨਾਂ ਘੁੰਮੀਆਂ। ਧੂੜ Tਸ਼ੁੱਡੀ। ਤੇ ਇਕ ਲੰਬੀ ਚੀਕ।
ਜਦੋਂ ਤਸੱਲੀ ਹੋ ਗਈ। ਬਾਪੂ ਟੈਂਕ ਵਿਚੋਂ ਹੇਠਾਂ ਉਸ਼ੱਤਰਿਆ। ਲਾਸa ਦੇ ਟੁਕੜਿਆਂ ਨੂੰ ਇਕੱਠਾ ਕੀਤਾ। ਪੈਟਰੋਲ ਛਿੜਕਿਆ।ਤੇ ਫਿਰ ਅੱਗ ਲਗਾ ਦਿੱਤੀ।
ਫੌਜੀ ਬਾਪੂ ਦਾ ਖੂਨ ਨਾਲ ਸਣਿਆ ਪੱਟ ਵੇਖ ਰਹੇ ਸਨ।
“ਉਹਨੇ ਪੱਟ ਵਿਚ ਗੋਲੀ ਨਹੀਂ ਮਾਰੀ ….ਖ਼ਂ ਅੰਦਰਲਾ ਦਰਦ ਪੀਂਦਾ ਹੋਇਆ ਉਹ ਅੱਗ ਵਿਚਲੀ ਲਾਲੀ ਵੱਲ ਵੇਖ ਰਿਹਾ ਸੀ।
ਮੈਂ ਬੈਸ਼ੱਡ ਦੇ ਪਰਲੇ ਸਿਰੇ ਪਈ ਮਨੀ ਵੱਲ ਵੇਖ ਰਿਹਾ ਸੀ। ਉਹ ਕਿਵੇਂ ਬੇਖਬਰ ਪਈ ਸੀ ੱ ਮੈਂ ਕਿਵੇਂ ਉਹਦਾ ਗੁਨਾਹਗਾਰ ਸੀ। ਜਿਸ ਨੂੰ ਪਿਆਰ ਕੀਤਾ। ਜਿਸ ਨਾਲ ਲਵ_ਮੈਰਿਜa ਕਰਵਾਈ। ਮੇਰੇ ਅੰਦਰ ਉਹਦੇ ਮਰਨ ਦੀ ਇੱਛਾ ਜੰਮਣ ਲੱਗ ਪਈ ਸੀ। ਉਹ ਮੇਰੀ ਕੀ ਲੱਗਦੀ ਸੀ ੱ ਜਿਸ ਬਾਪੁ ਨੇ ਮੈਨੂੰ ਜੰਮਿਆ। ਮੈਂ ਤਾਂ ਉਹਦੀ ਮੌਤ ਦੀਆਂ ਸੁੱਖਾਂ_ਸੁੱਖਣ ਲੱਗ ਪਿਆ ਸੀ।
“ਵੇ ਹੁਣ ਕੀਹਦੇ ਮਰਨ ਦੀਆਂ ਸੁੱਖਾਂ ਸੁੱਖਦੈਂ ੱ….  ਮਰ ਤਾਂ ਗਿਆ ਉਹ ….ਖ਼ਂ ਮਾਂ ਦੀ ਆਵਾਜa ਸੁਣ ਮੈਂ ਉਸ ਵੱਲ ਝਾਕਿਆ।
ਉਹ ਮੂੰਹ ਨੰਗਾ ਕਰੀਂ ਮੈਨੂੰ ਤਾੜ ਰਹੀ ਸੀ।
ਮੈਂ ਉਸ ਨੂੰ ਕੀ ਦੱਸਦਾ। ਮੈਨੂੰ ਤਾਂ ਆਪਣਾ ਪਾਲaਾ ਮਾਰ ਰਿਹਾ ਸੀ। ਉਹਦਾ ਤੋੜ ਲੱਭਣ ਲਈ ਵਾਹਿਗੁਰੂ_ ਵਾਹਿਗੁਰੂ ਕਰ ਰਿਹਾ ਸੀ। ਮਨ ਹੀ ਮਨ ਬਾਪੂ ਦੇ ਪਰਤ ਆਉਣ ਦੀ ਅਰਦਾਸ ਕਰ ਰਿਹਾ ਸੀ।
“ਰਾਮ_ਰਾਮ ਕਰ ਹੁਣ ੱ…. ਉਹ ਨੀ ਆਉਂਦਾ ੱ… ਉਹ ਤਾਂ ਮਰ ਗਿਆ ੱ…. ਹਾਂ ਮਰ ਗਿਆ …ੱਂ ਖੇਸ ਨਾਲ ਮੂੰਹ ਢਕ ਮਾਂ ਫਿਰ ਲਾਸa ਵਾਂਗ ਪੈ ਗਈ
ਉਸ ਵੱਲ ਵੇਖ ਮੇਰੀ ਜਾਨ ਨਿੱਕਲ ਗਈ।
ਮੈਂ ਬਾਪੂ ਨੂੰ ਘਰੋਂ ਕੱਢਣ ਦੀ ਹੱਦ ਤੱਕ ਕਿਉਂ ਜਾ ਪਹੁੰਚਿਆ ਸੀ ੱ
“ਮੈਂ ਕਿਤੇ ਪਹੁੰਚਾਂ ਨਾ ਪਹੁੰਚਾਂ ੱ… ਪਰ ਤੂੰ ਹੁਣ ਕਿਤੇ ਨੀ ਪਹੁੰਚ ਸਕਦਾ….ਖ਼ਂ ਮੇਰੀ ਸੁਰਤੀ ਵਿਚ ਬੈਠਾ ਬਾਪੂ ਰਹੱਸ ਵਾਂਗ ਬੋਲਿਆ।
ਮੈਨੂੰ ਉਸ ਉਸ਼ੱਪਰ ਸaੱਕ ਸੀ। ਜਿਸ ਵਕਤ ਬਿੱਲੂ ਦੀ ਦੁਕਾਨ ‘ਤੇ ਚਰਚਾ ਸੁਣੀ। ਮੇਰਾ ਸaੱਕ ਪੱਕਾ ਹੋ ਗਿਆ। ਬਾਪੂ ਮੈਨੂੰ ਮਰਿਆ ਭਾਲਦਾ ਸੀ।
ਉਨ੍ਹਾਂ ਦੀ ਟੋਲੀ ਦੀ ਇਹੋ ਨੀਤੀ ਸੀ।
ਪਿੰਡ ਵਿਚ ਜਿਸ ਦਾ ਘਰਆਲਾ ਮਰ ਜਾਂਦਾ। ਉਹਦਾ ਨਾਂ ਬਿੱਲੂ ਦੀ ਲਿਸਟ ਵਿਚ ਚੜ੍ਹ ਜਾਂਦਾ।
ਬੁੜ੍ਹਿਆਂ ਦੀ ਟੋਲੀ ਫਿਕਰ ਕਰਦੀ, “ਅਜੇ ਉਮਰ ਕੀ ਸੀ ਵਿਚਾਰੀ ਦੀ ੱ… ਪਹਾੜ ਵਰਗੀ ਜਵਾਨੀ ਕਦ ਲੰਘੀ ੱ…. ਕੋਈ ਬੰਦਾ ਤਾਂ ਚਾਹੀਦਾ ਈ ਐ ਭਾਈ ….ਖ਼ਂ
“ਲੋੜ ਵੇਲੇ ਬੰਦਾ ਈ ਬੰਦੇ ਦੇ ਕੰਮ ਆਉਂਦਾ ਭਾਈ ….ਖ਼ਂ ਇਕ ਵਾਰੀ ਬਿੱਲੂ ਹਰ ਵਿਧਵਾ ਨਾਲ ਗੱਲ ਛੇੜਦਾ ਸੀ।
ਕਈ ਵਾਰੀ ਗਾਲਾਂ ਖਾ ਪਰਤ ਆਉਂਦਾ। ਕਦੀ ਛਿੱਤਰ_ਪਰੇਡ ਵੀ ਹੁੰਦੀ।ਪਰ ਬਹੁਤੀ ਵਾਰ ਉਹ ਸਫਲ ਦਲਾਲ ਬਣ ਪਰਤਦਾ ਸੀ, “ਲੈ ਫੌਜੀਆ ਬਣ ਗਿਆ ਕੰਮ ੱ …. ਅੱਜ ਰਾਤ ਨੂੰ ਮੋਰਨੀ ਤੁਰਦੀ ਵੇਖੀਂ ….ਖ਼ਂ
ਜਿਸ ਰਾਤ ਬਾਪੂ ਜਾਫੀ ਦੀ ਘਰਆਲੀ ਕੋਲੋਂ ਪਰਤਿਆ। ਉਹ ਰੋਟੀ ਫੜਾਉਣ ਆਈ ਮਨੀ ਵੱਲ ਓਪਰਾ ਓਪਰਾ ਝਾਕਦਾ ਸੀ।
“ਤੇਰੀ ਅੱਖ ਨੂੰ ਕੀ ਹੋ ਗਿਆ ਬਾਪੂ ….ਖ਼ਂ ਉਹਦੀ ਅੱਖ ਵਿਚਲੀ ਮੈਲ ਵੱਲ ਝਾਕਦਾ ਹੋਇਆ ਮੈਂ ਕੰਬਣ ਲੱਗ ਪਿਆ।
ਉਹ ਕਹਿੰਦਾ, “ਆਪਣੀ ਮਨੀ ਵੀ ਮੋਰਨੀ ਵਾਂਗ ਤੁਰਦੀ ਐ….ਖ਼ਂ
“ਖੜ੍ਹ ਜਾ ਤੇਰੀ ਕੰਜਰ ਦੀ …ਖ਼ਂ ਗੱਲ ਕਹਿਣ ਦੀ ਦੇਰ ਸੀ, ਮੈਂ ਬਾਪੂ ਦਾ ਗਲ੍ਹਾਮਾ ਫੜ ਲਿਆ
ਉਹਨੇ ਰੋਟੀ ਵਾਲੀ ਥਾਲੀ ਪਰ੍ਹਾਂ ਵਗਾਹ ਮਾਰੀ। ਮੈਂ ਉਹਦੇ ਢਿੱਡ ਵਿਚ ਲੱਤ ਮਾਰੀ। ਉਹ ਤਕੜਾ ਸੀ। ਮੈਂ ਹੇਠਾਂ ਡਿੱਗ ਪਿਆ। ਮੇਰੀ ਸੰਘੀ ਨੱਪਦਾ ਹੋਇਅ ਉਹ ਉਸ਼ੱਚੀ_ਉਸ਼ੱਚੀ ਰੋ ਰਿਹਾ ਸੀ, “ਓਏ ਮੈਂ ਕੀ ਕਰਾਂ ੱ… ਮੈਨੂੰ ਮੋਰਨੀ ਦਿਸਣੋ ਨੀ ਹਟਦੀ….ਖ਼ਂ
ਹੇਠਾਂ ਡਿੱਗਿਆ ਪਿਆ ਜਦੋਂ ਮੈਂ ਬਾਪੂ ਦੀਆਂ ਅੱਖਾਂ ਵਿਚ ਝਾਕਿਆ।
ਇਕ ਡਰ ਮੇਰੇ ਆਰ_ਪਾਰ ਹੋ ਗਿਆ ਸੀ।
“ਡਰਨ ਦੀ ਲੋੜ ਨੀ ਮੁੰਡਿਆ ੱ… ਇਹ ਕਰਮ ਦਾ ਮਾੜਾ ਨੀ ੱ…. ਜਿਹੜੀ ਤੀਮੀ ਮੋਰਨੀ ਵਾਂਗ ਤੁਰਦੀ ਐ ੱ… ਇਹ ਉਹਨੂੰ ਦੇਖਣ ਜਾਂਦਾ ਬੱਸ ੱ… ਇਸ ਤੋਂ ਵੱਧ ਨੀ ੱ… ਜਦੋਂ ਵੇਖ ਆਉਂਦਾ ….ੱ ਮੇਰੇ ਕੋਲ ਬੈਠਾ ਅੱਧੀ_ਅੱਧੀ ਰਾਤ ਤੱਕ ਰੋਂਦਾ ਰਹਿੰਦਾ….ਖ਼ਂ ਮੇਰਾ ਡਰ ਵੇਖ ਇਕ ਦਿਨ ਗੁੜ ਖਾਣਿਆਂ ਦੀ ਬੁੜੀ ਦੱਸਦੀ ਸੀ, “ਇਹਦੀ ਹਾਲਤ ਤਾਂ ਉਸ ਸaਰਾਬੀ ਵਰਗੀ ਐ ੱ…ਜਿਹੜਾ ਠੇਕੇ ਬੈਠਾ ਸaਰਬਤ ਪੀਂਦਾ ਹੁੰਦਾ ਸੀ ….ਖ਼ਂ
ਪਰ ਮੈਨੂੰ ਇਸ ਗੱਲ ਉਸ਼ੱਪਰ ਯਕੀਨ ਨਾ ਆਉਂਦਾ।
ਮੈਂ ਬਾਪੂ ਉਸ਼ੱਪਰ ਨਜaਰ ਰੱਖਦਾ। ਉਹਦੀ ਹਰ ਗੱਲ ਦਾ ਅਰਥ ਕੱਢਦਾ। ਕਈ ਵਾਰੀ ਉਹ ਮੈਨੂੰ ਸਹੀ ਨਜaਰ ਆਉਂਦਾ ਮੈਂ ਗਲਤ। ਪਰ ਕਈ ਵਾਰੀ ਮੈਂ ਸਹੀ ਤੇ ਬਾਪੂ ਗਲਤ ਨਜaਰ ਆਉਂਦਾ।
“ਗਲਤ_ਠੀਕ ਕੁੱਝ ਨੀ ਹੁੰਦਾ ਪੁੱਤ ੱ …. ਬੱਸ ਵੇਖਣ ਦਾ ਢੰਗ ਹੁੰਦਾ ….ਖ਼ਂ ਇਕ ਰਾਤ ਬਾਪੂ ਦੀ ਰਹੱਸ ਵਰਗੀ ਹਰਕਤ ਵੇਖ ਮੈਨੂੰ ਆਪਣੇ ਆਪ ‘ਤੇ ਸaਰਮ ਆਈ ਸੀ।
ਸaਰਮ ਦਾ ਮਾਰਿਆ ਮੈਂ ਕਿੰਨਾ ਹੀ ਚਿਰ ਰਜਾਈ ਵਿਚ ਮੂੰਹ ਲੁਕੋਈ ਪਿਆ ਰਿਹਾ।
ਜਦੋਂ ਬਾਪੂ ਚਲਿਆ ਗਿਆ। ਮੈਂ ਮੂੰਹ ਨੰਗਾ ਕਰਕੇ ਵੇਖਿਆ। ਉਹ ਰਸੋਈ ਵਿਚ ਗੁਰੂਆਂ ਦੀਆਂ ਫੋਟੋਆਂ ਮੂਹਰੇ ਹੱਥ ਬੰਨ੍ਹੀ ਖੜ੍ਹਾ ਸੀ।
ਪਰ ਕੁੱਝ ਪਲ ਪਹਿਲਾਂ ਸਾਡੇ ਪੈਰਾਂ ਵੱਲ ਖੜ੍ਹਾ ਮਨੀ ਨੂੰ ਤਾੜ ਰਿਹਾ ਸੀ।
ਕੁਦਰਤੀ ਮੇਰੀ ਅੱਖ ਖੁੱਲ੍ਹ ਗਈ। ਮੈਂ ਸਾਹ ਰੋਕੀਂ ਚੋਰ ਅੱਖ ਨਾਲ ਉਸ ਨੂੰ ਤਾੜਦਾ ਰਿਹਾ।
ਮੈਂ ਉਸ ਨੂੰ ਰੰਗੇ ਹੱਥੀਂ ਫੜਕੇ ਗੁੜ ਖਾਣਿਆਂ ਦੀ ਬੁੜ੍ਹੀ ਦੀ ਗੱਲ ਝੂਠੀ ਸਾਬਿਤ ਕਰਨੀ ਚਾਹੁੰਦਾ ਸੀ।
ਮੈਨੂੰ ਉਹਦੀ ਅਗਲੀ ਹਰਕਤ ਦੀ ਉਡੀਕ ਸੀ। ਪਰ ਬਾਪੂ, ਬਾਪੂ ਹੀ ਨਿਕਲਿਆ।
“ਰਜਾਈ ਲੈ ਲਓ ਮੇਰੇ ਬੱਚਿਓ ੱ… ਥੋਨੂੰ ਠੰਡ ਲੱਗ ਰਹੀ ਸੀ …ਖ਼ਂ ਜਿਸ ਵਕਤ ਲਹੀ ਹੋਈ ਰਜਾਈ ਨੂੰ ਸਾਡੇ ਉਸ਼ੱਪਰ ਦਿੰਦਾ ਹੋਇਆ ਬਾਪੂ ਵਾਹਿਗੁਰੂ ਵਾਹਿਗੁਰੂ ਕਰਨ ਲੱਗਿਆ।
ਉਸ ਵਕਤ ਗੁੜ ਖਾਣਿਆਂ ਦੀ ਬੁੜੀ ਜਿੱਤ ਗਈ ਮੈਂ ਹਾਰ ਗਿਆ ਸੀ।
ਪਰ ਇਹ ਗੱਲ ਵੀ ਮੇਰੇ ਅੰਦਰ ਜੰਮਿਆ ਨੰਗਾ ਖਿਆਲ ਨਾ ਮਾਰ ਸਕੀ।
ਮੈਂ ਹੋਰ ਸaੱਕੀ ਹੋ ਗਿਆ ਸੀ।
ਬਾਪੂ ਪਹਿਲੀ ਉਮਰ ਵਿਚ ਹੀ ਕਿਉਂ ਖੜ੍ਹਾ ਸੀ ? ਉਹ ਅਗਾਂਹ ਕਿਉਂ ਨਾ ਤੁਰ ਸਕਿਆ? ਕਿਸ ਮਿੱਟੀ ਦਾ ਬਣਿਆ ਸੀ ਉਹ ? ਕਈ ਵਾਰੀ ਮੈਂ ਸਵਾਲਾਂ ਵਿਚ ਘਿਰ ਜਾਂਦਾ। ਮੇਰਾ ਸਿਰ ਘੁੰਮਣ ਲੱਗ ਪੈਂਦਾ।
ਜਿਸ ਵਕਤ ਬਾਪੂ ਸaਰਾਬ ਪੀ ਘਰ ਆਉਂਦਾ। ਮਾਂ ਉਸ ਨੂੰ ਪੈ ਨਿੱਕਲਦੀ, “ਦੇਖ ਆਇਆ ਮੋਰਨੀ ਤੁਰਦੀ ੱ … ਹੁਣ ਐਥੇ ਬੈਠਾ ਦੇਖੂ ੱ… ਮਾਰ ਇਹਦੇ ੱ… ਮਾਰ ਮੁੰਡਿਆ …ਖ਼ਂ
“ਮੇਰਾ ਮੁੰਡਾ ਨੀ ਇਹ ੱ… ਮੇਰਾ ਨੀ ੱ… ਜੰਗ ਦੀ ਰੰਨ ਸਾਲੀ ੱ… ਜਵਾਲੇ ਪਟਵਾਰੀ ਦੀ ਰੰਨ ….ਖ਼ਂ ਜਿਉਂ ਹੀ ਬਾਪੂ ਮੋੜਵਾਂ ਵਾਰ ਕਰਦਾ
ਮਾਂ ਮੈਨੂੰ ਹਥਿਆਰ ਬਣਾ ਲੈਂਦੀ, “ਮੈਂ ਕਹਿੰਨੀ ਆਂ ਮਾਰ ਇਹਦੇ ….ਖ਼ਂ
ਠੀਕ ਉਹੀ ਪਲ ਹੁੰਦਾ ਸੀ ਜਦੋਂ ਮੈਂ ਅਰਜਨ ਵਾਂਗ ਹਥਿਆਰ ਸਿੱਟ ਕੇ ਖੜ੍ਹ ਜਾਂਦਾ। ਮੈਨੂੰ ਸਮਝ ਨਾ ਆਉਂਦੀ ਕਿਸ ਦੀ ਗੱਲ ਮੰਨਾਂ। ਬਾਪੂ ਦੀ ਜਾਂ ਮਾਂ ਦੀ ….?
“ਮੈਂ ਕਹਿੰਨੀ ਆਂ ਅਜੇ ਵੀ ਮੇਰੀ ਮੰਨ ੱ… ਇਹਨੂੰ ਮਾਰ ਦੇ ੱ… ਨਹੀਂ ਤਾਂ ਇਹਨੇ ਇਕ ਦਿਨ ਸਾਰਿਆਂ ਨੂੰ ਮਾਰ ਦੇਣਾ ….ਖ਼ਂ ਚੁੰਨੀ ਨਾਲ ਅੱਖਾਂ ਪੁੰਝਦੀ ਉਹ ਮਨੀ ਵੱਲ ਝਾਕਣ ਲੱਗ ਪੈਂਦੀ।
ਉਹਦਾ ਇਸaਾਰਾ ਸਮਝ ਮੇਂ ਫਿਰ ਹਥਿਆਰ ਚੁੱਕਾ ਲੈਂਦਾ, “ਜੇ ਚੰਗੀ ਚਾਹੁੰਨਾ ਤਾਂ ਚਲਿਆ ਜਾ ਬਾਪੂ ੱ… ਨਹੀਂ ਤਾਂ …ਖ਼ਂ
“ਨਹੀਂ ਤਾਂ ਕੀ ਅਲੀਪੁਰ ਆਲਾ ਕਾਲਾ ਬਣਜੇਂਗਾ ੱ… ਕਿ ਜੰਗ ਬਣਜੇਂਗਾ ….ਖ਼ਂ ਮੈਨੂੰ ਖਾ ਜਾਣ ਵਾਲੀਆਂ ਨਜaਰਾਂ ਨਾਲ ਘੂਰਦਾ ਬਾਪੂ ਵਰਾਂਢੇ ਵੱਲ ਨੂੰ ਤੁਰ ਪੈਂਦਾ ਸੀ
ਬਾਪੂ ਦਾ ਇਤਿਹਾਸ ਫਰੋਲਦਾ ਹੋਇਆ ਮੈਂ ਵਰਾਂਢੇ ਵਿਚ ਕਿਉਂ ਆ ਖੜਿਆ ਸੀ ? ਕੋਈ ਸਮਝ ਨਾ ਆਈ। ਮੈਂ ਬਾਪੂ ਦੇ ਬੈਸ਼ੱਡ ਵੱਲ ਝਾਕਿਆ। ਉਹ ਸੁੰਨਾ ਪਿਆ ਸੀ। ਮੇਰੀ ਨਜaਰ ਕੁੱਝ ਲੱਭ ਰਹੀ ਸੀ। ਮੋਰਨੀ ਵਾਲੀ ਫੋਟੋ ਜਾਂ ਕੁੱਝ ਹੋਰ? ਗੱਲ ਦੀ ਤਹਿ ਤੱਕ ਜਾਣ ਲਈ ਮੈਂ ਬੈਸ਼ੱਡ ‘ਤੇ ਬੈਠ ਗਿਆ। ਉਸ਼ੱਥੇ, ਜਿਸ਼ੱਥੇ ਬਾਪੂ ਬਹਿੰਦਾ ਹੁੰਦਾ ਸੀ।
“ਉਹਦੇ ਤੇ ਤੇਰੇ ਬੈਠਣ ‘ਚ ਫਰਕ ਐ …ੱਂ ਇਹ ਕੌਣ ਬੋਲਿਆ ਸੀ ?
ਮੈਂ ਬਾਹਰ ਨੂੰ ਝਾਕਿਆ। ਫਿਰ ਆਵਾਜa ਆਈ, “ਆਪਣੇ ਅੰਦਰ ਝਾਕ ….ੱਂ
ਮੈਂ ਅੰਦਰ ਨੂੰ ਝਾਕਿਆ। ਖੇਸ ਦੀ ਵਿਰਲ ਵਿਚ ਦੀ ਮਾਂ ਬਾਹਰ ਨੂੰ ਝਾਕ ਰਹੀ ਸੀ।
ਉਹ ਕੁੱਝ ਖੋਜ ਰਹੀ ਸੀ। ਜੇਕਰ ਮਨੀ ਵੀ ਜਾਗ ਪਈ। ਮੈਂ ਫੜਿਆ ਜਾਣਾ ਸੀ। ਆਪਣਾ ਉਹਲਾ ਰੱਖਣ ਲਈ ਸaਾਇਦ ਮੈਂ ਵਰਾਂਢੇ ਵਿਚ ਆ ਬੈਠਾ ਸੀ।
“ਹੁਣ ਐਥੇ ਬੈਠਾ ਕੀ ਕਰਦਾਂ ….ਖ਼ਂ ਮੈਨੂੰ ਮਾਂ ਦੀ ਮੱਧਮ ਜਿਹੀ ਆਵਾਜa ਸੁਣਾਈ ਦਿੱਤੀ
ਮੈਂ ਮਨੀ ‘ਤੇ ਹੈਰਾਨ ਸੀ। ਉਸ ਨੂੰ ਇਕ ਵੀ ਆਵਾਜa ਨਹੀਂ ਸੁਣੀ। ਕਿਸ ਮਿੱਟੀ ਦੀ ਬਣੀ ਸੀ ਉਹ। ਉਹਦੀ ਵੱਖੀ ਵਿਚ ਕਿੰਨਾ ਕੁੱਝ ਢਹਿ_ਉਸ਼ੱਸਰ ਰਿਹਾ ਸੀ। ਉਹ ਘੋੜੇ ਵੇਚ ਕੇ ਸੁੱਤੀ ਪਈ ਸੀ।
ਪਰ ਬਾਪੂ ਇੰਝ ਨਹੀਂ ਸੌਂਦਾ ਸੀ। ਬਹੁਤੀ ਰਾਤ ਉਸ ਦੀਆਂ ਅੱਖਾਂ ਵਿਚ ਦੀ ਲੰਘਦੀ। ਉਹ ਮੁੜ_ਘੜੀ ਉਹੀ ਹਰਕਤ ਕਰੀਂ ਜਾਂਦਾ। ਪਹਿਲਾਂ ਖਾਸਾ ਚਿਰ ਬੈਸ਼ੱਡ ‘ਤੇ ਬੈਠਾ ਰਹਿੰਦਾ। ਜਿਵੇਂ ਕਿਸੇ ਦੀ ਉਡੀਕ ਕਰ ਰਿਹਾ ਹੁੰਦਾ। ਜਦੋਂ ਕੋਈ ਨਾ ਆਉਂਦਾ। ਉਹ ਕੁੜਤਾ_ਪਜਾਮਾ ਲਾਹ ਕੇ ਕਿੱਲੀ ‘ਤੇ ਟੰਗ ਦਿੰਦਾ। ਤੇੜ ਪਰਨਾ ਬੰਨ੍ਹ ਲੈਂਦਾ। ਤੇ ਫਿਰ ਪਰਨਾ ਉਤਾਂਹ ਚੁੱਕ ਕਿੰਨਾ_ਕਿੰਨਾ ਚਿਰ ਆਪਣੇ ਪੱਟ ਵੱਲ ਵੇਖਦਾ ਰਹਿੰਦਾ।
“ਲੱਛਣ ਦੇਖ ਕੀ ਕਰਦਾ ….ਖ਼ਂ ਉਹਦੀ ਹਰਕਤ ਵੇਖ ਮਾਂ ਦੰਦ ਪੀਹਣ ਲੱਗ ਪੈਂਦੀ
ਵਿਹੜੇ ਵਿਚ ਤੁਰੀ ਫਿਰਦੀ ਮਨੀ ਵੀ ਬੋਲਣ ਲੱਗ ਪੈਂਦੀ, “ਬਾਪੂ ਜੀ ਦੀ ਆਹ ਹਰਕਤ ਮੈਨੂੰ ਬਿਲਕੁੱਲ ਪਸੰਦ ਨੀ….ੱਂ
“ਇਹ ਥੋਨੂੰ ਕਿਮੇਂ ਪਸੰਦ ਆਊ ੱ… ਤੁਸੀਂ ਕਿਹੜਾ ਮੇਰੇ ਓਂ …ਖ਼ਂ ਜਿਸ ਵਕਤ ਬਾਪੂ ਮਾਂ ਨਾਲ ਮੇਰੇ ਵੱਲ ਇਸaਾਰਾ ਕਰਦਾ
ਮੈਂ ਸੁਆਹ ਹੋ ਜਾਂਦਾ। ਮਾਂ ਗਾਲਾਂ ਦਾ ਪਾਠ ਸaੁਰੂ ਕਰ ਦਿੰਦੀ। ਮੈਂ ਤੜਫਣ ਲੱਗ ਪੈਂਦਾ, “ਮੈਂ ਕਿਸੇ ਦਿਨ ਤੇਰੇ ਪੱਟ ‘ਚ ਗੋਲੀ ਮਾਰਨੀ ਐ …ਖ਼ਂ
ਜਿਸ ਦਿਨ ਮੈਂ ਇਹ ਗੱਲ ਆਖੀ। ਉਹ ਵੱਢੇ ਹੋਏ ਦਰਖਤ ਵਾਂਗ ਡਿੱਗ ਪਿਆ ਸੀ।
ਫਿਰ ਨਹੀਂ ਉਸ਼ੱਠਿਆ।
ਬੱਸ ਜਾਣ ਤੋਂ ਪਹਿਲਾਂ ਇਕ ਦਿਨ ਬਿੱਲੂ ਦੀ ਦੁਕਾਨ ‘ਤੇ ਗਿਆ ਸੀ।
“ਦੇਖੀਂ ਫੌਜੀਆ ੱ .. ਹੁਣ ਤਾਂ ਡਿੱਗ ਪਿਆ ਲੱਗਦਾਂ …ਖ਼ਂ ਉਹਦੀ ਤੋਰ ਵੇਖ ਬੁੜ੍ਹਿਆਂ ਦੀ ਟੋਲੀ ਰਮਜa ਪਛਾਣ ਗਈ
ਬਿੱਲੂ ਦੱਸਦਾ ਸੀ। ਕਹਿੰਦਾ ਵੈਲੀਆਂ ਦਾ ਬੁੜ੍ਹਾ ਕਹਿੰਦਾ, “ਕਿਉਂ ਫੌਜੀਆ ੱ … ਤੂੰ ਤਾਂ ਗੋਲੀ ਨਾਲ ਵੀ ਨੀ ਡਿੱਗਦਾ ਹੁੰਦਾ ਸੀ ੱ…. ਫਿਰ ਹੁਣ ਕਿਮੇਂ ….?ਂ
“ਓਦੋਂ ਦੁਸaਮਣ ਨੇ ਗੋਲੀ ਮਾਰੀ ਸੀ ੱ… ਹੁਣ ਮੇਰੇ ਆਪਣੇ ਨੇ ਮਾਰੀ ਐ …ਖ਼ਂ ਮੈਨੂੰ ਆਪਣਾ ਕਹਿੰਦਾ ਹੋਇਆ ਬਾਪੂ ਆਪਣੀ ਜੀਭ ਟੁੱਕ ਗਿਆ।
“ਪਰ ਮਾਰੀ ਕਿੱਥੇ ਐ ਖਸਮਾ …?ਂ ਪੁੱਛਣ ਵਾਲਾ ਜੜ੍ਹ ਫੜਨੀ ਚਾਹੁੰਦਾ ਸੀ।
“ਉਹਨੇ ਪੱਟ ਵਿਚ ਨਹੀਂ ੱ…. ਪੱਟ ‘ਤੇ ਵਾਹੀ ਮੋਰਨੀ ਦੇ ਗੋਲੀ ਮਾਰੀ ਐ …ਖ਼ਂ ਸੱਜਾ ਪੱਟ ਫੜੀਂ ਜਾਂਦਾ ਬਾਪੂ ਫਿਰ ਕਿਸੇ ਨੂੰ ਨਜaਰ ਨਹੀਂ ਆਇਆ ਸੀ
ਅਸੀਂ ਸਾਰੀ ਦੁਨੀਆਂ ਛਾਣ ਮਾਰੀ ਸੀ। ਪਰ ਕਿਤੋਂ ਵੀ ਉਹਦਾ ਖੁਰ_ਖੋਜ ਨਾ ਨਿੱਕਲਿਆ। ਮਾਂ ਕਹਿੰਦੀ, “ਉਹ ਮਰ ਗਿਆ ੱ… ਜੇ ਜਿਉਂਦਾ ਹੁੰਦਾ ਆਉਂਦਾ ਨਾ …..ਖ਼ਂ
ਮੈਂ ਕਿੰਝ ਦੱਸਦਾ ਉਹ ਮੇਰੀ ਸੁਰਤੀ ਵਿਚ ਰੋਜa ਆਉਂਦਾ ਸੀ।
“ਹੁਣ ਤੂੰ ਜਾਹ ….ਖ਼ਂ ਇਹ ਕਿਸ ਨੇ ਕਿਸ ਨੂੰ ਆਖਿਆ ਸੀ ?
ਮੈਂ ਬਾਪੂ ਨੂੰ ਆਖਿਆ ਸੀ ਕਿ ਉਹਨੇ ਮੈਨੂੰ ੱ ਕੋਈ ਸਮਝ  ਨਾ ਆਈ।
“ਸਮਝ ਆਉਣੀ ਵੀ ਨੀ ਪੁੱਤ ੱ… ਇਹ ਗੋਰਖਧੰਦਾ ਈ ਐਸਾ ….ਖ਼ਂ ਮੈਨੂੰ ਬਾਪੂ ਦੀ ਮੌਤ ਦਾ ਖਿਆਲ ਤੰਗ ਕਰਨ ਲੱਗ ਪਿਆ
ਮੈਂ ਬੈਸ਼ੱਡ ਤੋਂ ਉਸ਼ੱਠ ਕੇ ਭੱਜਣਾ ਚਾਹਿਆ। ਪਰ ਭੱਜ ਨਾ ਸਕਿਆ।
ਕਿਹੜੀ ਚੀਜa ਮੈਨੂੰ ਉਸ਼ੱਠਣ ਨਹੀਂ ਦੇ ਰਹੀ ਸੀ ? ਮੈਂ ਸੋਚੀ ਪੈ ਗਿਆ।
ਮੇਰੀ ਸੁਰਤੀ ਵਿਚ ਅੱਗ ਮੱਚ ਉਸ਼ੱਠੀ। ਬਾਪੂ ਦਾ ਸਿਵਾ ਬਲਣ ਲੱਗ ਪਿਆ।
ਮੈਂ ਰੋਣ ਲੱਗ ਪਿਆ ….ਖ਼
ਲੋਕ ਬਾਪੂ ਦੇ ਫੁੱਲ ਚੁਗਣ ਲੱਗ ਪਏ। ਮੈਂ ਵੀ ਚੁਗਣ ਲੱਗ ਪਿਆ।
ਉਹ ਦੰਦ, ਜਾੜ੍ਹਾਂ, ਕੜਾ, ਨੌਂਹ ਤੇ ਹੱਡੀਆਂ ਦੇ ਟੁਕੜੇ ਲੱਭ ਰਹੇ ਸਨ। ਮੈਂ ਦਾਤੀ ਨਾਲ ਕੁੱਝ ਹੋਰ ਲੱਭ ਰਿਹਾ ਸੀ। ਜਦੋਂ ਖਾਸਾ ਚਿਰ ਕੁੱਝ ਨਾ ਲੱਭਿਆ। ਮੈਨੂੰ ਜਾਗਰ ਤਾਇਆ ਕਹਿੰਦਾ, “ਭਾਈ ਤੂੰ ਵੀ ਪਾ ਦੇ ਦੋ ਫੁੱਲ ੱ… ਕੀ ਲੱਭੀਂ ਜਾਂਨੈ ਹੁਣ ….ਖ਼ਂ
“ਮੈਂ ਤਾਂ ਉਹ ਹੱਡੀ ਲੱਭਦਾ ਤਾਇਆ ….ੱਂ ਮੈਂ ਹੱਥਾਂ ਦੀ ਰਾਖ ਝਾੜਨ ਲੱਗ ਪਿਆ
“ਕਿਹੜੀ ਹੱਡੀ ਕਮਲਿਆ …?ਂ ਕਈ ਆਵਾਜaਾਂ ਆਈਆਂ
“ਬਾਪੂ ਦੇ ਪੱਟ ਦੀ ਹੱਡੀ ੱ…. ਜਿਸ ‘ਤੇ ਮੋਰਨੀ ਵਾਹੀ ਹੋਈ ਸੀ ….ਖ਼ਂ ਬੋਲਿਆ ਤਾਂ ਮੈਂ ਹੌਲੀ ਹੀ ਸੀ
ਪਰ ਮੇਰੀ ਆਵਾਜa ਪੂਰੇ ਸਮਸaਾਨਘਾਟ ਵਿਚ ਗੂੰਜਦੀ ਚਲੀ ਗਈ।
“ਹੌਲੀ ਬੋਲ ਪੁੱਤ ੱ… ਕੋਈ ਸੁਣ ਨਾ ਲਵੇ …ੱਂ ਮਾਂ ਨੂੰ ਸaਾਇਦ ਕੋਈ ਕਸਰ ਹੋ ਗਈ ਸੀ, ਉਹ ਮੈਨੂੰ ਕਹਿੰਦੀ, “ਲੈ ਸੁਆਹ ਉਸ਼ੱਪਰ ਆਹ ਤਸਲਾ ਮੂਧਾ ਮਾਰ ਦੇ ….ਖ਼ਂ
ਵਿਹੜੇ ਵਿਚ ਜਿਸ ਥਾਂ ਤੋਂ ਬਾਪੂ ਦੀ ਲਾਸa ਚੁੱਕੀ ਸੀ। ਮੈਂ ਉਸ ਥਾਂ ਵਿਛਾਈ ਸੁਆਹ ਉਸ਼ੱਪਰ ਤਸਲਾ ਮੂਧਾ ਮਾਰ ਦਿੱਤਾ।
“ਸਵੇਰੇ ਚੁੱਕ ਕੇ ਦੇਖਾਂਗੇ ੱ… ਜਿਸ ਦੀਆਂ ਵੀ ਪੈੜਾਂ ਹੋਈਆਂ ੱ… ਤੇਰਾ ਬਾਪੂ ਉਸੇ ਦੀ ਜੂਨ ਪਿਆ ਹੋਊ …ਖ਼ਂ ਮਾਂ ਇਹ ਕਿਉਂ ਵੇਖਣਾ ਚਾਹੁੰਦੀ ਸੀ ?
ਮੈਂ ਸਾਰੀ ਰਾਤ ਸੋਚਦਾ ਰਿਹਾ। ਮਸਾਂ ਸਵੇਰ ਹੋਈ। ਜਦੋਂ ਤਸਲਾ ਚੁੱਕ ਕੇ ਵੇਖਿਆ। ਬਾਪੂ ਦੀ ਸੁਆਹ ਉਸ਼ੱਪਰ ਮੋਰਨੀ ਦੀਆਂ ਪੈੜਾਂ ਦੇ ਨਿਸaਾਨ ਸਨ।
“ਨਿਸaਾਨ ਨੀ ਮਿਟਦਾ ਹੁੰਦਾ ….ੱਂ ਉਹ ਸੱਚ ਕਹਿੰਦਾ ਸੀ
ਵਰਾਂਢੇ ਵਿਚ ਟੰਗੀ ਫੋਟੋ ਤਾਂ ਬਾਪੂ ਨਾਲ ਲੈ ਗਿਆ ਸੀ। ਕੰਧ ‘ਤੇ ਸਿਰਫ ਫੋਟੋ ਦਾ ਨਿਸaਾਨ ਸੀ। ਪਰ ਸਾਨੂੰ ਨਿਸaਾਨ ਦੀ ਥਾਂ ਫੋਟੋ ਹੀ ਦਿਸੀਂ ਜਾਂਦੀ ਸੀ। ਕੀ ਹੋ ਗਿਆ ਸੀ ਮੇਰੀ ਤੇ ਮਾਂ ਦੀ ਮੱਤ ਨੂੰ ? ਸਾਡੀ ਨਜaਰ ਐਡਾ ਭੁਲੇਖਾ ਕਿੰਝ ਖਾ ਰਹੀ ਸੀ? ਜਾਂ ਫਿਰ ਭੁਲੇਖਾ ਸਾਡੀ ਨਜaਰ ਨੂੰ ਖਾ ਰਿਹਾ ਸੀ ੱੱ
ਸaਮਸaਾਨਘਾਟ … ਹੱਡੀਆਂ … ਫੁੱਲ … ਤੇ ਪੈੜਾਂ ਦੇ ਨਿਸaਾਨ ੱ ਕੁੱਝ ਵੀ ਨਹੀਂ ਸੀ।
“ਫਿਰ ਮੈਂ ਇਹ ਕਿੱਥੋਂ ਪਰਤ ਰਿਹਾ ਸੀ …?ਂ ਮੈਂ ਆਪਣੇ ਆਪ ਨੂੰ ਸਵਾਲ ਕੀਤਾ।
ਪਰ ਕੋਈ ਜਵਾਬ ਨਾ ਆਇਆ। ਕਿਉਂਕਿ ਉਸ ਰਾਤ ਮੈਂ ਪਰਤਿਆ ਹੀ ਨਹੀਂ ਸੀ।
ਬਾਪੂ ਦੇ ਪੱਟ ਦੀ ਹੱਡੀ ਮੈਨੂੰ ਧੂਹੀ ਜਾ ਰਹੀ ਸੀ। ਮੈਂ ਕਾਹਲੇ ਕਦਮੀਂ ਤੁਰਿਆ ਜਾ ਰਿਹਾ ਸੀ।
ਜਿਸ ਥਾਂ ਰੁਕਿਆ। ਉਸ਼ੱਥੇ ਜਾਫੀ ਦੀ ਘਰਆਲੀ ਦਾ ਘਰ ਸੀ।
“ਹਾਂ ਜੀ ੱ…. ਕੋਈ ਕੰਮ ਸੀ …?ਂ ਜਿਸ ਵਕਤ ਉਹ ਕੁੰਡਾ ਖੋਲ੍ਹ ਬਾਹਰ ਆਈ।
ਮੈਨੂੰ ਦੂਰ ਕਿਤੇ ਮੋਰਨੀ ਬੋਲਦੀ ਸੁਣਾਈ ਦਿੱਤੀ।
“ਜਾਹ ਪੁੱਤ, ਹੁਣ ਇਹ ਪਤਾ ਕਰੀਂ ਕਿ ਬੰਦਾ ਫੈਲਦਾ ਕਿਉਂ ਐ ….ੱੱਂ ਮੇਰੇ ਅੰਦਰ ਬੈਠਾ ਬਾਪੂ ਉਸ਼ੱਚੀ_ਉਸ਼ੱਚੀ ਹੱਸਣ ਲੱਗ ਪਿਆ।
ਉਹਦੀ ਆਵਾਜa ਸੁਣ ਮੈਨੂੰ ਬੈਠਣਾ ਔਖਾ ਹੋ ਗਿਆ।ਮੈਂ ਬੈਸ਼ੱਡ ਤੋਂ ਉਸ਼ੱਠ ਖੜ੍ਹਿਆ।
ਕੁੱਝ ਪਲ ਆਪਣੇ ਆਰ_ਪਾਰ ਵੇਖਦਾ ਰਿਹਾ। ਫਿਰ ਅੰਦਰ ਨੂੰ ਤੁਰ ਪਿਆ।
ਖੇਸ ਦੀ ਬੁੱਕਲ ਮਾਰੀਂ ਮਾਂ ਉਸ਼ੱਠੀ ਬੈਠੀ ਸੀ।
ਮਨੀ ਸੁੱਤੀ ਪਈ ਸੀ। ਉਸ ਵੱਲ ਵੇਖ ਮੈਨੂੰ ਇਕ ਨਵਾਂ ਹੀ ਖਿਆਲ ਆਇਆ ੱ
ਉਹ ਸੱਚੀ ਸੁੱਤੀ ਪਈ ਸੀ ਜਾਂ ਸੌਣ ਦੀ ਐਕਟਿੰਗ ਕਰ ਰਹੀ ਸੀ ?
ਮੈਂ ਉਹਦੀ ਸੁੱਤੀ ਅੱਖ ਦੀ ਰਮਜa ਪਛਾਨਣ ਹੀ ਲੱਗਾ ਸੀ ਕਿ ….ੱ
“ਭਾਮੇਂ ਲੱਖ ਮਾੜਾ ਤੀ ਪਰ …ੱਂ ਕੋਈ ਤੁਰੀ ਆਉਂਦੀ ਗੱਲ ਮਾਂ ਦੀ ਸੰਘੀ ਵਿਚ ਅੜ ਗਈ
“ਪਰ ਕੀ ਮਾਂ …?ਂ ਮੈਂ ਡਰੀ ਹੋਈ ਆਵਾਜa ਵਿਚ ਪੁੱਛਿਆ
“ਪਰ ਐਨੀਂ ਕੁ ਗੱਲ ਪਿੱਛੇ ਮਾਰਨਾ ਥੋੜੀ ਤੀ …ੱੱਂ ਹੌਂਕਾ ਭਰਦੀ ਹੋਈ ਮਾਂ ਦੇ ਖੇਸ ਦੀ ਬੁੱਕਲ ਖੁੱਲ੍ਹ ਗਈ
ਜਿਸ ਵਕਤ ਉਹ ਦੁਬਾਰਾ ਬੁੱਕਲ ਮਾਰਨੀ ਲੱਗੀ। ਮੇਰੀ ਨਜaਰ ਉਹਦੇ ਸੱਜੇ ਹੱਥ ਉਸ਼ੱਪਰ ਜਾ ਟਿਕੀ।
ਉਸ ‘ਤੇ ਮੋਰ ਵਾਹਿਆ ਹੋਇਆ ਸੀ ੱ

NO COMMENTS

LEAVE A REPLY