ਨਿਊਯਾਰਕ 16 ਜੂਨ ( ਰਾਜ ਗੋਗਨਾ )— 2010 ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ( ਬਾਦਲ ) ਦੇ ਐਨ.ਆਰ ਆਈਜ ਵਿੰਗ ਅਮਰੀਕਾ ਦੀ ਪਹਿਲੀ ਕਾਨਫਰੰਸ ਬੀਤੇ ਦਿਨ ਫਰਿਜ਼ਨੋ ਵਿਖੇ ਹੋਈ। ਇਸ ਕਾਨਫਰੰਸ ਚ’ ਸਾਬਕਾ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਵਿਸ਼ੇਸ ਤੋਰ ਤੇ ਪੁੱਜੇ ਹੋਏ ਸਨ ਜਿੱਥੇ ਸ: ਰੱਖੜਾ ਨੇ ਪਾਰਟੀ ਦੀ ਹੋਰ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ ਉੱਥੇ ਉਹਨਾਂ ਪਾਰਟੀ ਦੇ ਜੁਝਾਰੂ ਵਰਕਰਾਂ ਦੀ ਪਾਰਟੀ ਪ੍ਰਤੀ ਕਾਰਗੁਜ਼ਾਰੀ ਦੀ ਪ੍ਰਸੰਸਾ ਵੀ ਕੀਤੀ ਇਸ ਮੌਕੇ ਜਨਤਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਐਨ.ਆਰ.ਆਈਜ਼ ਅਮਰੀਕਾ ( ਬਾਦਲ ਦਲ ) ਵੱਲੋਂ ਉੱਘੇ ਕਾਰੋਬਾਰੀ ਅਤੇ ਸੀਨੀਅਰ ਵਾਈਸ ਪ੍ਰਧਾਨ ਯੂਥ ਅਕਾਲੀ ਦਲ ਵੈਸਟ ਕੌਸਟ ਅਮਰੀਕਾ ਸ੍ਰੀ ਵਿਨੇ ਵੋਹਰਾ ਦੀ ਪ੍ਰਧਾਨਗੀ ਹੇਠ ਸਮੁੱਚੇ ਯੂਥ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ( ਬਾਦਲ ) ਅਮਰੀਕਾ ਦੇ ਪਾਰਟੀ ਆਗੂਆਂ ਵੱਲੋਂ ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਦਾ ਸੋਨੇ ਦੇ ਤਗਮੇ ਨਾਲ ਵੀ ਸਨਮਾਨ ਕੀਤਾ ਗਿਆ ਅਤੇ ਸਾਰੇ ਕੈਲੀਫੋਰਨੀਆ ਵਿੱਚੋਂ ਪਾਰਟੀ ਦੀਆ ਨਾਮਵਾਰ ਸ਼ਖ਼ਸੀਅਤਾਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉੱਥੇ ਯੂਬਾ ਸਿਟੀ ਦੇ ਉੱਘੇ ਨਾਮਵਰ ਕਾਰੋਬਾਰੀ ਅਤੇ ਸਮਾਜ ਸੇਵੀ ਸ. ਸਰਬਜੀਤ ਸਿੰਘ ਥਿਆਰਾ ਆਪਣੇ ਸਾਥੀਆਂ ਸਮੇਤ ਹਵਾਈ ਸਵਾਰੀ ਰਾਹੀਂ ਉਚੇਚੇ ਤੌਰ ਤੇ ਇਸ ਕਾਨਫਰੰਸ ਵਿੱਚ ਪਹੁੰਚੇ। ਹੋਰਨਾਂ ਤੋਂ ਇਲਾਵਾ ਜੋਬਨਜੀਤ ਸਿੰਘ ਚੌਹਾਨ,ਸੁਖਵਿੰਦਰ ਿਸੰਘ ਸੰਘੇੜਾ,ਗੁਰਸੇਵਕ ਭੰਗੂ ,ਰਾਜਾ ਮਾਨ,ਵੀ ਹਾਜਿਰ ਸਨ।ਸਟੇਜ ਦੀ ਸੇਵਾ ਸ. ਨੈਕਸਨ ਔਜਲਾ ਨੇ ਬੜੀ ਬਾਖੂਬੀ ਨਾਲ ਨਿਭਾਈ ਅਤੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ ਪਾਰਟੀ ਪ੍ਰਤੀ ਇੰਨਾ ਪਿਆਰ ਦਿਖਾਉਣ ਤੇ ਦਿਲ ਦੀਆ ਗਹਿਰਾਈਆ ਤੋ ਜੀ ਆਇਆ ,ਅਤੇ ਵਿਸ਼ੇਸ਼ ਧੰਨਵਾਦ ,ਸ੍ਰੀ ਵਿਨੇ ਵੋਹਰਾ ਨੇ ਕੀਤਾ।

LEAVE A REPLY

Please enter your comment!
Please enter your name here