ਸਿਡਨੀ 

ਆਸਟ੍ਰੇਲੀਆ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ 34 ਸਾਲਾ ਸ਼ਖਸ ਨੂੰ ਸਿੰਗਾਪੁਰ ਆਉਣ ਵਾਲੀ ਉਡਾਣ ਦੀ ਸਿੰਗਾਪੁਰੀ ਚਾਲਕ ਦਲ ਦੀ ਮੈਂਬਰ ਨਾਲ ਛੇੜਖਾਨੀ ਕਰਨ ਦੇ ਦੋਸ਼ ਵਿਚ 3 ਹਫਤੇ ਜੇਲ ਦੀ ਸਜ਼ਾ ਸੁਣਾਈ ਗਈ ਹੈ। ਪਰਾਂਜਪੇ ਨਿਰੰਜਨ ਜਯੰਤ ਨੇ ਅਗਸਤ ਵਿਚ 25 ਸਾਲਾ ਫਲਾਈਟ ਅਟੈਂਡੈਂਟ ਨਾਲ ਛੇੜਖਾਨੀ ਕਰਨ ਦਾ ਅਪਰਾਧ ਸਵੀਕਾਰ ਕੀਤਾ। ਸਿਡਨੀ ਤੋਂ ਸਿੰਗਾਪੁਰ ਲਈ 8 ਘੰਟੇ ਦੀ ਉਡਾਣ ਦੌਰਾਨ ਜਯੰਤ ਨੇ ਫਲਾਈਟ ਅਟੈਂਡੈਂਟ ਦਾ ਫੋਨ ਨੰਬਰ ਮੰਗਣ ਲਈ ਕਈ ਵਾਰ ਸੰਪਰਕ ਕੀਤਾ ਪਰ ਉਸ ਨੇ ਜਯੰਤ ਨੂੰ ਨਜ਼ਰ ਅੰਦਾਜ਼ ਕੀਤਾ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸਕੂਟ ਏਅਰਲਾਈਨਜ਼ ਦੇ ਜਹਾਜ਼ ਵਿਚ ਬਿਜ਼ਨੈੱਸ ਕਲਾਸ ਵਿਚ ਸਫਰ ਕਰ ਰਹੇ ਯਾਤਰੀ ਨੇ ਅਟੈਂਡੈਂਟ ਨੂੰ ਗਲਤ ਜਗ੍ਹਾ ‘ਤੇ ਛੂਹਿਆ। ਰਿਪੋਰਟ ਵਿਚ ਡਿਪਟੀ ਸਰਕਾਰੀ ਵਕੀਲ ਜੇਮਜ਼ ਚਿਊ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਅਟੈਂਡੈਂਟ ਉਸ ਤੋਂ ਦੂਰ ਚਲੀ ਗਈ ਅਤੇ ਉਸ ਨੇ ਆਪਣੀ ਸੀਟ ਤੇ ਵਾਪਸ ਪਰਤਨ ਦੌਰਾਨ ਉਸ ਨੂੰ ਕਿਹਾ ਕਿ ਉਹ ਬਹੁਤ ਖੂਬਸੂਰਤ ਹੈ। ਲੈਡਿੰਗ ਤੋਂ ਤਕਰੀਬਨ ਇਕ ਘੰਟਾ ਪਹਿਲਾਂ ਜਯੰਤ ਨੇ ਮਹਿਲਾ ਨਾਲ ਦੁਬਾਰਾ ਸੰਪਰਕ ਕੀਤਾ ਅਤੇ ਉਸ ਨਾਲ ਛੇੜਖਾਨੀ ਕੀਤੀ। ਮਹਿਲਾ ਨੇ ਤੁਰੰਤ ਆਪਣੇ ਸੁਪਰਵਾਈਜ਼ਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਸ ਨੇ ਬਾਅਦ ਵਿਚ ਚਾਂਗੀ ਹਵਾਈ ਅੱਡਾ ਟਰਮੀਨਲ ਦੋ ਪੁਲਸ ਚੌਕੀ ਵਿਚ ਸ਼ਿਕਾਇਤ ਦਰਜ ਕਰਵਾਈ। ਜਯੰਤ ਦੀ ਕਿਸੇ ਵਕੀਲ ਨੇ ਨੁਮਾਇੰਦਗੀ ਨਹੀਂ ਕੀਤੀ। ਉਸ ਨੇ ਜ਼ਿਲਾ ਜੱਜ ਲਿਮ ਤਸੇ ਹੌਵ ਨੂੰ ਕਿਹਾ ਕਿ ਉਸ ਨੇ ਜਦੋਂ ਅਪਰਾਧ ਕੀਤਾ ਉਦੋਂ ਉਹ ਨਸ਼ੇ ਵਿਚ ਸੀ। ਜਯੰਤ ਨੇ ਕਿਹਾ ਕਿ ਉਸ ਨੂੰ ਆਪਣੀ ਕੀਤੀ ਹਰਕਤ ਤੇ ਪਛਤਾਵਾ ਹੈ। ਉਸ ਨੇ ਸਜ਼ਾ ਸੁਣਾਏ ਜਾਣ ਵਿਚ ਨਰਮੀ ਵਰਤੇ ਜਾਣ ਦੀ ਅਪੀਲ ਕੀਤੀ। ਉਂਝ ਛੇੜਖਾਨੀ ਦੇ ਹਰ ਅਪਰਾਧ ਲਈ ਉਸ ਨੂੰ 2 ਸਾਲ ਤੱਕ ਦੀ ਜੇਲ ਤੇ ਜੁਰਮਾਨਾ ਜਾਂ ਬੈਂਤ ਨਾਲ ਕੁੱਟਣ ਦੀ ਸਜ਼ਾ ਹੋ ਸਕਦੀ ਸੀ।

LEAVE A REPLY

Please enter your comment!
Please enter your name here