ਮਾਸਕੋ

ਫੁੱਟਬਾਲ ਦੇ ਸਭ ਤੋਂ ਵੱਡੇ ਮਹਾਂਕੁੰਭ ‘ਫੀਫਾ ਵਿਸ਼ਵ ਕੱਪ’ ਦਾ ਆਗਾਜ਼ ਵੀਰਵਾਰ ਨੂੰ ਰੂਸ ‘ਚ ਹੋ ਗਿਆ ਹੈ। ਇਸ ਵਿਸ਼ਵ ਕੱਪ ਨੂੰ ਧਿਆਨ ‘ਚ ਰੱਖਦੇ ਹੋਏ ਰੂਸ ਨੇ ਸਮੁੰਦਰੀ ਫੌਜ ਨੂੰ ਹਾਈ ਅਲਰਟ ‘ਤੇ ਰੱਖਿਆ ਹੈ। ਕਾਲਾ ਸਾਗਰ ‘ਚ ਤਾਇਨਾਤ ਰੂਸੀ ਸਮੁੰਦਰੀ ਫੌਜ ਨੂੰ ਯੁਕਰੇਨ ‘ਤੇ ਵਧੇਰੇ ਧਿਆਨ ਰੱਖਣ ਲਈ ਕਿਹਾ ਗਿਆ ਹੈ। ਰੂਸੀ ਫੌਜ ਦੇ ਕਰੀਬੀ ਸੂਤਰਾਂ ਨੇ ਇਸ ਦੀ ਜਾਣਕਾਕਰੀ ਦਿੱਤੀ ਹੈ। 
ਹਾਲਾਂਕਿ ਰੱਖਿਆ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਕਾਲਾ ਸਾਗਰ ‘ਚ ਤਾਇਨਾਤ ਸਮੁੰਦਰੀ ਜਹਾਜ਼ ਨਿਯਮਿਤ ਤਰੀਕੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਹਾਈ ਅਲਰਟ ‘ਤੇ ਰੱਖਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਦੂਜੇ ਪਾਸੇ ਹੋਰ ਸੂਤਰਾਂ ਨੇ ਕਿਹਾ ਕਿ ਯੁਕਰੇਨ ਇਸ ਖੇਤਰ ‘ਚ ਆਪਣੀ ਫੌਜ ਦੀ ਮੌਜੂਦਗੀ ਨੂੰ ਟੂਰਨਾਮੈਂਟ ਦੌਰਾਨ ਭੜਕਾਉਣ ਲਈ ਵਰਤ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਕਾਲਾ ਸਾਗਰ ਕ੍ਰਿਮੀਆ ਪ੍ਰਾਇਦੀਪ ਕੋਲ ਰੂਸ ਦੀ ਫੌਜ ਨੂੰ ਸਾਵਧਾਨੀ ਦੇ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ ਅਤੇ ਇਹ ਮਾਮਲਾ ਇਸ ਟੂਰਨਾਮੈਂਟ ਨਾਲ ਜੁੜਿਆ ਹੋਇਆ ਹੈ। ਇਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਕਿਹਾ,”ਵਿਸ਼ਵ ਕੱਪ ਅਤੇ ਕ੍ਰਿਮਿਅਨ ਤਟ ਦੇ ਨੇੜੇ ਯੁਕਰੇਨ ਵੱਲੋਂ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਕੀਤੇ ਜਾਣ ਦੇ ਡਰ ਕਾਰਨ ਕਮਾਂਡਰਾਂ ਨੇ ਸਮੁੰਦਰੀ ਫੌਜ ਦੀ ਤਿਆਰੀ ਦੇ ਪੱਧਰ ਨੂੰ ਵਧਾਉਣ ਦਾ ਫੈਸਲਾ ਲਿਆ ਹੈ।

LEAVE A REPLY

Please enter your comment!
Please enter your name here