ਤਿੰਨ ਮਹੀਨੇ ਪਹਿਲਾਂ ਮੇਰੇ ਵੱਡੇ ਭਰਾ ਦੀ ਵੱਡੀ ਕੁੜੀ ਤੇ ਮੇਰੇ ਚਾਚੇ ਦੀ ਨੂੰਹ ਆਪਸ ਵਿੱਚ ਝਗੜ ਪਈਆਂ ਸਨ। ਝਗੜਾ ਏਨਾ ਵੱਧ ਗਿਆ ਸੀ ਕਿ ਇਕ, ਦੂਜੇ ਨੂੰ ਕਦੇ ਨਾ ਬੁਲਾਣ ਤੱਕ ਦੀ ਨੌਬਤ ਆ ਗਈ ਸੀ। ਕੁਝ ਦਿਨ ਪਹਿਲਾਂ ਮੇਰੇ ਮਾਤਾ ਜੀ ਕੁਝ ਸਮਾਂ ਬੀਮਾਰ ਰਹਿਣ ਪਿੱਛੋਂ ਸਾਥੋਂ ਵਿਛੜ ਗਏ ਸਨ।ਅੱਜ ਉਨ੍ਹਾਂ ਦੀ ਅੰਤਮ ਅਰਦਾਸ ਲਈ ਘਰ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਣਾ ਸੀ।ਮੈਂ ਆਪਣੇ ਚਾਚੇ ਦੇ ਘਰ ਗਿਆ ਤੇ ਆਖਿਆ, “ਚਾਚਾ ਜੀ, ਅੱਜ ਮਾਤਾ ਜੀ ਦੀ ਅੰਤਮ ਅਰਦਾਸ ਲਈ ਘਰ ‘ਚ ਸੁਖਮਨੀ ਸਾਹਿਬ ਦਾ ਪਾਠ ਕਰਵਾਣਾ ਆਂ। ਤੁਸੀਂ ਗਿਆਰਾਂ ਕੁ ਵਜੇ ਘਰ ਪਹੁੰਚ ਜਾਇਉ।”
“ਪਾਠ ‘ਚ ਮੈਂ ਪਹੁੰਚ ਤਾਂ ਜਾਊਂਗਾ, ਪਰ ਮੇਰੀ ਇਕ ਸ਼ਰਤ ਆ।”ਚਾਚੇ ਨੇ ਆਖਿਆ।
“ਉਹ ਕਿਹੜੀ ?”ਮੈਂ ਹੈਰਾਨੀ ਨਾਲ ਪੁੱਛਿਆ।
“ਪਹਿਲਾਂ ਆਪਣੇ ਵੱਡੇ ਭਰਾ ਨੂੰ ਇਸ ਪਾਠ ‘ਚ ਸ਼ਾਮਲ ਹੋਣ ਤੋਂ ਰੋੋਕੋ।”
“ਦੇਖੋ ਚਾਚਾ ਜੀ, ਅਸੀਂ ਚਾਰੇ ਭਰਾਵਾਂ ਨੇ ਇਹ ਫੈਸਲਾ ਕੀਤਾ ਹੋਇਐ ਕਿ ਅਸੀਂ ਹਰ ਹਾਲਤ ‘ਚ ‘ਕੱਠੇ ਰਹਾਂਗੇ, ਚਾਹੇ ਕੁਝ ਵੀ ਹੋਵੇ।ਹੁਣ ਤੁਸੀਂ ਹੀ ਦੱਸੋ , ਮੈਂ ਚਾਰੇ ਭਰਾਵਾਂ ਦੇ ਫੈਸਲੇ ਨੂੰ ਕਿੱਦਾਂ ਨਾ ਮੰਨਾਂ ?”
“ਫਿਰ ਮੈਂ ਪਾਠ ‘ਚ ਨਹੀਂ ਆ ਸਕਦਾ।”
“ਜਿਵੇਂ ਤੁਹਾਡੀ ਮਰਜ਼ੀ।”ਕਹਿ ਕੇ ਮੈਂ ਚਾਚੇ ਦੇ ਘਰ ਤੋਂ ਬਾਹਰ ਆ ਗਿਆ, ਪਰ ਮੇਰੇ ਮਨ ਨੂੰ ਇਹ ਤਸੱਲੀ ਸੀ ਕਿ ਮੈਂ ਚਾਰੇ ਭਰਾਵਾਂ ਦੇ ਫੈਸਲੇ ਨੂੰ ਆਂਚ ਨਹੀਂ ਆਣ ਦਿੱਤੀ।
—————-0000—————–
ਪਿੰਡ ਤੇ ਡਾਕ ਰੱਕੜਾਂ ਢਾਹਾ (ਸ਼.ਭ.ਸ.ਨਗਰ)9915803554

LEAVE A REPLY

Please enter your comment!
Please enter your name here