ਬੀਜ਼ਿੰਗ

ਚੀਨ ਦੀ ਫੌਜ ‘ਚ ਸੀਨੀਅਰ ਜਨਰਲ ਚਾਈ ਯਿੰਗਟਿੰਗ ਦਾ ਡੈਮੋਸ਼ਨ (ਰੈਂਕ ਘਟਾਉਣਾ) ਕਰ ਬਟਾਲੀਅਨ ਕਮਾਂਡਰ ਬਣਾ ਦਿੱਤਾ ਹਿਆ ਹੈ। ਉਹ ਫੌਜ ‘ਚ ਦੂਜੇ ਰੈਂਕ ਦੇ ਅਧਿਕਾਰੀ ਸਨ। ਭ੍ਰਿਸ਼ਟਾਚਾਰ ‘ਚ ਘਿਰੇ ਸੀਨੀਅਰ ਕਮਾਂਡਰਾਂ ਦੇ ਨਾਲ ਉਨ੍ਹਾਂ ਦੇ ਸਖਤ ਸਬੰਧ ਅਤੇ ਇਕ ਫ੍ਰਾਂਸੀਸੀ ਨਾਲ ਧੀ ਦੇ ਵਿਆਹ ਨੂੰ ਉਸ ਦੇ ਡੈਮੋਸ਼ਨ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ, 64 ਸਾਲਾਂ ਚਾਈ ਨੂੰ ਫੌਜ ‘ਚ ਪ੍ਰਮੁੱਖ ਅਹੁਦੇ ਤੋਂ ਹਟਾ ਕੇ 8 ਰੈਂਕ ਹੇਠਾਂ ਬਟਾਲੀਅਨ ਪ੍ਰਮੁੱਖ ਬਣਾ ਦਿੱਤਾ ਗਿਆ ਹੈ। ਉਹ ਫੌਜ ਵਿਗਿਆਨ ਅਕੈਡਮੀ ਦੇ ਪ੍ਰਮੁੱਖ ਰਹਿ ਚੁੱਕੇ ਹਨ। ਕੇਂਦਰੀ ਫੌਜ ਕਮਿਸ਼ਨ (ਸੀ. ਐੱਮ. ਸੀ.) ਦੇ ਸੀਨੀਅਰ ਪੱਧਰ ‘ਤੇ ਹੋਏ ਇਸ ਬਦਲਾਅ ਦਾ ਕੋਈ ਐਲਾਨ ਨਹੀਂ ਕੀਤਾ ਹੈ, ਪਰ ਚਾਈ ਦੇ ਡੈਮੋਸ਼ਨ ਦੀ ਖਬਰ ਐਤਵਾਰ ਨੂੰ ਫੌਜ ‘ਚ ਫੈਲੀ। ਉਹ ਪਿਛਲੇ ਸਾਲ ਫੌਜ ਅਕੈਡਮੀ ਤੋਂ ਰਿਟਾਇਰਡ ਹੋਏ ਸਨ। ਉਹ ਜਨਤਕ ਰੂਪ ਤੋਂ ਆਖਰੀ ਵਾਰ ਪਿਛਲੇ ਸਾਲ ਅਗਸਤ ‘ਚ ਜਿਆਂਗਸੂ ਦੇ ਕਮਿਊਨਿਸਟ ਪਾਰਟੀ ਦੇ ਸਾਬਕਾ ਪ੍ਰਮੁੱਖ ਸ਼ੇਨ ਡੈਰੇਨ ਦੇ ਅੰਤਿਮ ਸਸਕਾਰ ‘ਚ ਦਿਖਾਈ ਦਿੱਤੇ ਸਨ। ਇਸ ‘ਚ ਸ਼ਾਮਲ ਹੋਏ ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜੇਮਿਨ ਅਤੇ ਹੂ ਜਿਂਤਾਓ ਦੇ ਨਾਲ ਉਨ੍ਹਾਂ ਦਾ ਨਾਂ ਰਿਟਾਇਰਡ ਅਧਿਕਾਰੀਆਂ ‘ਚ ਸ਼ੁਮਾਰ ਕੀਤਾ ਗਿਆ ਸੀ। ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਉਨ੍ਹਾਂ ਨੂੰ 2013 ‘ਚ ਜਨਰਲ ਬਣਾਇਆ ਸੀ।

LEAVE A REPLY

Please enter your comment!
Please enter your name here