ਲੰਡਨ

ਬਰਤਾਨੀਆ ’ਚ ਆਤਮ–ਹੱਤਿਆਵਾਂ ਦੇ ਵਧ ਰਹੇ ਮਾਮਲਿਆਂ ’ਤੇ ਰੋਕ ਲਾਉਣ ਲਈ ਪਹਿਲੀ ਵਾਰ ਇਕ ਮੰਤਰੀ ਦੀ ਨਿਯੁਕਤੀ ਕੀਤੀ ਗਈ ਹੈ। ਇਹ ਕਦਮ ਵਿਸ਼ਵ ਮਾਨਸਿਕ ਸਿਹਤ ਦਿਵਸ ’ਤੇ ਉਠਾਇਆ ਗਿਆ ਹੈ। ਬਰਤਾਨੀਆ ’ਚ ਹਰ ਸਾਲ ਲਗਭਗ 4500 ਵਿਅਕਤੀ ਆਤਮ–ਹੱਤਿਆ ਕਰਦੇ ਹਨ। ਦੇਸ਼ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਵੀਰਵਾਰ ਦੱਸਿਆ ਕਿ ਦੇਸ਼ ਦੇ ਸਿਹਤ ਮੰਤਰੀ ਜੈਕੀ ਡਾਇਲ ਪ੍ਰਾਇਸ ਨੂੰ ਇਕ ਵਾਧੂ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ, ਜਿਸ ਨਾਲ ਆਤਮ–ਹੱਤਿਆਵਾਂ ਨੂੰ ਰੋਕਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਅਸੀਂ ਉਸ ਧੱਬੇ ਨੂੰ ਮਿਟਾ ਸਕਦੇ ਹਾਂ, ਜਿਸ ਕਾਰਨ ਕਈ ਲੋਕ ਚੁੱਪ ਰਹਿ ਕੇ ਦਰਦ ਸਹਿਣ ਲਈ ਮਜਬੂਰ ਹੁੰਦੇ ਹਨ।

LEAVE A REPLY

Please enter your comment!
Please enter your name here