ਜਿੱਤ ਲਓ ਮਿਸ਼ਨ ਉੱਨੀ ਦਾ,
ਮਿਲਕੇ ਬਹੁਜਨ ਸਾਥੀ,
ਕਾਮਯਾਮ ਹੁਣ ਕਰ ਦਿਓ,
ਬਸਪਾ ਦਾ ਹਾਥੀ !!
🐘 🐘 🐘 🐘

ਨਸ਼ਾ ਮੁਕਤ ਚਾਹੁੰਦੇ ਹੋ,
ਜੇ ਪੰਜਾਬ ਬਣਾਉਣਾ !!
ਕਿਸਾਨਾਂ ਤੇ ਮਜਦੂਰਾਂ ਨੂੰ,
ਖੁਸ਼ਹਾਲ ਬਣਾਉਣਾ!!
ਬੰਦ ਕਰਨਾ ਚਾਹੁੰਦੇ,
ਚੋਰੀ,ਠੱਗੀ,ਜੇ ਬਦਮਾਸ਼ੀ !!
ਕਾਮਯਾਬ ਹੁਣ ਕਰ ਦਿਓ,
ਬਸਪਾ ਦਾ ਹਾਥੀ !!!
🐘 🐘 🐘 🐘

ਹੱਕ ਜੋ ਸਾਨੂੰ ਦੇ ਗਏ ਨੇ
,ਅੰਬੇਡਕਰ ਬਾਬਾ !!!
ਵੋਟ ਬੈਂਕ ਹੀ ਅਸਲੀ,
ਹੈ ਹਥਿਆਰ ਅਸਾਡਾ !!!
ਪਛਤਾਵਾਂਗੇ ਗਲਤ ਜਗਾ,
ਜੇ ਮੋਹਰ ਲਗਾਤੀ!!
ਕਾਮਯਾਬ ਹੁਣ ਕਰ ਦਿਓ,
ਬਸਪਾ ਦਾ ਹਾਥੀ !!
🐘 🐘 🐘 🐘

ਪੈੱਗ ਨੋਟਾਂ ਤੇ ਵਿਕਣਾ,
ਕੰਮ ਨੇ ਮੰਗਣ ਵਾਲੇ !!
ਸੱਤਾ ਨੂੰ ਹਥਿਆ ਕੇ,
ਬਣ ਜੋ ਵੰਡਣ ਵਾਲੇ !!
ਆਟਾ ਦਾਲ ਦੀ ਸੁੱਟੋ ਪਰਾਂ,
ਵਗਾਹ ਕੇ ਬਾਟੀ !!
ਕਾਮਯਾਬ ਹੁਣ ਕਰ ਦਿਓ,
ਬਸਪਾ ਦਾ ਹਾਥੀ !!
🐘 🐘 🐘 🐘

ਹੱਕਾਂ ਲਈ ਸੰਘਰਸ਼,
ਸਦਾ ਹੀ ਕਰਨੇ ਪੈਂਦੇ !!
ਮੰਗਿਆਂ ਨਾ ਕੋਈ ਦੇਵੇ,
ਹੱਕ ਤਾਂ ਖੋਹਣੇ ਪੈਂਦੇ !!
ਮਧੂਮੱਖੀਆਂ ਵਾਂਗ ਜੁੜਜੋ,
ਗੁਰਾਂ ਸੀ ਗੱਲ ਸਮਝਾਤੀ!!
ਕਾਮਯਾਬ ਹੁਣ ਕਰ ਦਿਓ,
ਬਸਪਾ ਦਾ ਹਾਥੀ !!
🐘 🐘 🐘 🐘

ਧੱਕੇਸ਼ਾਹੀ ਰਿਸ਼ਵਤਖੋਰੀ,
ਨੱਥ ਜੇ ਪਾਉਣੀ !!
ਸੱਤਾ ਵਾਲੀ ਵਾਗਡੋਰ,
ਪਊ ਹੱਥ ਲਿਆਉਣੀ !!
ਧੀ-ਭੈਣ ਦੀ ਇੱਜਤ ਦੀ,
ਜੇ ਕਰਨੀ ਰਾਖੀ!
ਕਾਮਯਾਬ ਹੁਣ ਕਰ ਦਿਓ,
ਬਸਪਾ ਦਾ ਹਾਥੀ !!
🐘 🐘 🐘 🐘

ਕਾਂਸ਼ੀ ਰਾਮ ਦੀ ਸੋਚ ਤੇ,
ਪਹਿਰਾ ਠੋਕ ਹੀ ਦੇਣਾ !!
ਜੇ ਹਾਥੀ ਉੱਠ ਤੁਰਿਆ,
ਕਿਸੇ ਤੋ ਰੋਕ ਨੀ ਹੋਣਾ!
ਬੂਥ ਕਰੋ ਮਜਬੂਤ,
ਕਿ ਜੁੜ ਜਾਓ ਸਾਰੇ ਸਾਥੀ !!
ਕਾਮਯਾਬ ਹੁਣ ਕਰ ਦਿਓ,
ਬਸਪਾ ਦਾ ਹਾਥੀ !!
🐘 🐘 🐘 🐘

ਭੈਣਜੀ ਨੂੰ ਜੇ ,ਦਿੱਲੀ ਵਾਲੇ,
ਤਖਤ ਬਿਠਾਉਣਾ!!!
ਹੁਣ ਨੀਲੇ ਝੰਡੇ ਥੱਲੇ,
ਸਭਨੂੰ ਆਉਣਾ ਪੈਣਾਂ !!
ਗੱਲ ‘ਫਿਰੋਜਪੁਰੀ’ ਨੇਂ,
ਸੱਚੀ-ਖਰੀ ਸੁਣਾਤੀ,
ਕਾਮਯਾਬ ਹੁਣ ਕਰ ਦਿਓ,
ਬਸਪਾ ਦਾ ਹਾਥੀ !!
🐘 🐘 🐘 🐘

LEAVE A REPLY

Please enter your comment!
Please enter your name here