ਮਿਲਾਨੋ ਜਸਵਿੰਦਰ ਸੋਂਧੀ  5 ਨਵੰਬਰ …… ਬਹੁਜਨ ਕ੍ਰਾਂਤੀ ਮੋਰਚਾ ਇਟਲੀ ਵਲੋਂ ਮਨਾਇਆ ਗਿਆ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਮਹਾਪ੍ਰੀਨਿਰਵਾਣ ਤੇ ਧੱਮ ਪਰਿਵਰਤਨ ਦਿਵਸ ਬਹੁਤ ਸਫਲਤਾ ਪੂਰਵਕ ਰਿਹਾ ਜਿਸ ਵਿਚ ਦੋ ਵਿਸਿਆਂ ਉਪਰ ਚਰਚਾ ਹੋਈ ਬਾਬੂ ਕਾਂਸ਼ੀ ਰਾਮ ਜੀ ਦਾ ਜੀਵਨ ਸੰਗਰਸ਼ ਅਤੇ ਬਾਬਾ ਦੁਆਰਾ ਨਾਗਪੁਰ ਵਿਚ ਕੀਤਾ ਗਿਆ ਧਮ ਪਰਿਵਰਤਨ ਦਿਵਸ ਸੱਭ ਸਾਥੀਆਂ ਨੇ ਇਹਨਾਂ ਵਿਸਿਆਂ ਉਪਰ ਆਪਣੇ ਆਪਣੇ ਵਿਚਾਰ ਦਿਤੇ ਇੰਗਲੈਂਡ ਤੋਂ ਆਏ ਮਾਨਯੋਗ ਤਰਸੇਮ ਲਾਲ ਚਾਹਲ ਜੀ ਵੀ ਇਸ ਵਿਚਾਰ ਗੋਸਟੀ ਵਿੱਚ ਪੁੱਜੇ ਓਹਨਾ ਨੇ ਵੀ ਬਾਬੂ ਕਾਂਸ਼ੀ ਰਾਮ ਜੀ ਅਤੇ ਧੱਮ ਉਪਰ ਬਹੁਤ ਗਹਿਰੇ ਵਿਚਾਰ ਪ੍ਰਗਟ ਕੀਤੇ ਪ੍ਰੋਗਰਾਮ ਦੀ ਸ਼ੁਰੂਆਤ ਛੋਟੇ ਬੱਚੇ ਅਮਿਤ ਕੁਮਾਰ ਵਲੋਂ ਤੇ ਛੋਟੀ ਬੱਚੀ ਵਲੋਂ ਕੀਤੀ ਗਈ ਉਸਤੋਂ ਉਪਰੰਤ ਕਸ਼ਮੀਰ ਜਨਾਗਰ ਜੀ ,ਸੁਰਿੰਦਰ ਕੁਮਾਰ ਜੀ ,ਤਰਸੇਮ ਲਾਲ ਚਾਹਲ ਜੀ ,ਸੁਰੇਸ਼ ਕੁਮਾਰ ਵਰੋਨਾ ,ਪੰਜਕ ਕੁਮਾਰ,ਪੰਮਾ ਸਾਨੀਆਰਾ ਜੀ ਟੋਨੀ ਜੱਖੂ ਜੀ ਜਸਵਿੰਦਰ ਸੋਂਧੀ ਸਭ ਸਾਥੀਆਂ ਨੇ ਆਪਣੇ ਆਪਣੇ ਵਿਚਾਰਾਂ ਪੇਸ਼ ਕੀਤੇ ਸ੍ਟੇਜ ਦੀ ਜੁਮੇਵਾਰੀ ਸ਼੍ਰੀ ਰਾਕੇਸ਼ ਕੁਮਾਰ ਜੀ ਵਲੋਂ ਬਹੁਤ ਮਿਸ਼ਨਰੀ ਵਿਚਾਰਤਰਾ ਦੇ ਦੇ ਬੋਲਾ ਨਾਲ ਨਿਭਾਈ ਗਈ ਨੈੱਟਵਰਕ ਪ੍ਰੋਗਰਾਮ ਦੀ ਕਵਰਿੰਗ ਹਮੇਸ਼ਾ ਦੀ ਤਰਾਂ ਟੋਨੀ ਜੱਖੂ ਜੀ ਨੇ ਕੀਤੀ ਇਸ ਪ੍ਰੋਗਰਾਮ ਵਿੱਚ ਵਿਚੇਨਸੇ ਤੋਂ ਕਾਂਸ਼ੀ ਟੀਵੀ ਦੀ ਸਾਰੀ ਟੀਮ ਵੀ ਕੈਵਰੇਜ ਲਈ ਪੋਂਉਂਚੀ ਇਸ ਪ੍ਰੋਗਰਾਮ ਕਰਨ ਮਗਰ ਸਾਡਾ ਉਦੇਸ਼ ਬਹੁਜਨ ਸਮਾਜ ਨੂੰ ਜਾਗਰੂਕ ਤੇ ਵਿਚਾਰ ਪਰਿਰਤਨ ਕਰਨਾ ਹੈ ਸਾਹਿਬ ਕਾਂਸ਼ੀ ਰਾਮ ਜੀ ਕਿਹਾ ਕਰਦੇ ਸੀ ਸਰਕਾਰ ਬਣੇ ਯਾ ਨਾ ਬਣੇ ਲੇਕਿਨ ਸਮਾਜਿਕ ਪਰਿਵਰਤਨ ਦਾ ਕੰਮ ਕਿਸੀ ਵੀ ਹਾਲਤ ਚ ਰੁਕਣਾਂ ਨਹੀਂ ਚਾਹੀਦਾ ਓਹਨਾ ਦੇ ਇਹਨਾਂ ਵਿਚਾਰਾਂ ਤਹਿਤ ਬਹੁਜਨ ਕ੍ਰਾਂਤੀ ਮੋਰਚਾ ਇਟਲੀ ਨੇ ਇਹ ਕੋਸ਼ਿਸ਼ ਕੀਤੀ ਹੈ ਆਵਣ ਵਾਲੇ ਸਮੇ ਇਸ ਤਰਾਂ ਦੇ ਪ੍ਰੋਗਰਾਮ ਲਗਾਤਾਰ ਉਡੀਕੇ ਜਾਣ ਗਏ ਤਾ ਜੋ ਕਿ ਆਪਣੇ ਬਹੁਜਨ ਮਹਾਪੁਰਸ਼ਾ ਦੀ ਵਿਚਾਰਤਾਰਾ ਉਦੇਸ਼ ਨਾਲ ਜੁਡ਼ੇ ਰਹੀਏ ਆਏ ਹੋਏ ਸਾਰੇ ਸਾਥੀ ਜੋ ਆਪਣਾ ਸਮਾਂ ਕੱਢ ਆਏ ਸੱਭ ਦਾ ਧੰਨਵਾਦ ਕਰਦੇ ਹਾਂ ਅੰਤ ਵਿੱਚ ਰਾਕੇਸ਼ ਕੁਮਾਰ ਜੀ ਵਲੋਂ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ

LEAVE A REPLY

Please enter your comment!
Please enter your name here