ਮਿਲਾਨੋ…… (ਜਸਵਿੰਦਰ ਸੋਂਧੀ)   ਵਰੋਨਾ ਇਟਲੀ ਵਿਖੇ ਡਾ.ਬੀ.ਆਰ.ਅੰਬੇਡਕਰ ਜੀ ਦੇ 62 ਵੇ ਮਹਾ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਮਿਤੀ 9 ਦਸੰਬਰ 2018 ਦਿਨ ਐਤਵਾਰ ਸ਼ਾਮ ਨੂੰ ਬਾਬਾ ਸਾਹਿਬ ਡਾਂ ਅੰਬੇਡਕਰ ਜੀ ਦੇ ਜੀਵਨ ਉਦੇਸ਼ ਤੇ ਕਾਰਵਾਈ ਗਈ ਵਿਚਾਰ ਗੋਸ਼ਟੀ ਜਿਸ ਦਾ ਵਿਸ਼ਾ ਸੀ ਡਾ ਅੰਬੇਡਕਰ ਜੀ ਦਾ ਅੰਤਿਮ ਸੰਦੇਸ਼ ” ਮੈ ਇਹ ਕਾਫ਼ਿਲਾ ਬਹੁਤ ਦੁੱਖਾਂ ਮੁਸੀਬਤਾਂ ਨੂੰ ਸਹਿ ਕੇ ਇਥੇ ਤੱਕ ਲੈ ਕੇ ਆਇਆ ਅਗਰ ਤੁਸੀਂ ਇਸਨੂੰ ਅੱਗੇ ਨਾ ਲਿਜਾ ਸਕੇ ਤਾ ਇਸਨੂੰ ਪਿੱਛੇ ਵੀ ਨਾ ਆਵਣ ਦੇਣਾ ,, ਤੇ ਇਟਲੀ ਦੇ ਵੱਖ ਵੱਖ ਸਹਿਰਾ ਤੋਂ ਆਏ ਬੁਲਾਇਆ ਨੇ ਆਪਣੇ ਵਿਚਾਰ ਦਿੱਤੇ ਸੱਭ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਵਿਚਾਰਧਾਰਾ ਮਿਸ਼ਨ ਅਦਰਿਤ ਆਪਣੇ ਆਪਣੇ ਵਿਚਾਰ ਪੇਸ਼ ਕੀਤੇ .ਇਸ ਵਿਚਾਰ ਗੋਸ਼ਟੀ ਦੀ ਸ਼ੁਰੁਆਤ ਛੋਟੇ ਬੱਚੇ ਅਮਿਤ ਕੁਮਾਰ ਵਲੋਂ ਕਵਿਤਾ ਭਾਸ਼ਣ ਦੇ ਕੇ ਕੀਤੀ ਗਈ ,ਇਸ ਤੋਂ ਉਪਰੰਤ ਬਲਬੀਰ ਰਿੰਕੂ ਜੀ ਨੇ ਬਾਬਾ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਪ੍ਰਤੀ ਆਪਣੀਆਂ ਸਮਾਜਿਕ ਜੁਮੇਵਾਰੀਆਂ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ ਪਰਮਜੀਤ ਦਾਦਰਾ ਪੀਚੇਨਸਾ ਨੇ ਬੱਚਿਆਂ ਦੀ ਸਿੱਖਿਆ ਤੇ ਜ਼ੋਰ ਦਿੰਦੇ ਕਿਹਾ ਸਿੱਖਿਆ ਬਹੁਤ ਸ਼ਕਤਸ਼ਾਲੀ ਚੀਜ ਹੈ ਜੋ ਇਨਸਾਨ ਨੂੰ ਆਤਮ ਸਨਮਾਨ ਨਾਲ ਜਿਉਣਾ ਸਿੱਖੋਂਓਂਦੀ ਹੈ ਇਸਦੇ ਨਾਲ ਹੀ ਸੁਰਿੰਦਰ ਕੁਮਾਰ ਜੀ ਨੇ ਬਾਬਾ ਸਾਹਿਬ ਜੀਵਨ ਅਧਾਰਿਤ ਕਵਿਤਾ ਬੋਲ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਉਪਰੰਤ ਪੰਕਜ ਕੁਮਾਰ ਜੀ ਨੇ ਸਮਾਜਿਕ ਕ੍ਰਾਂਤੀ ਦਾ ਯੁਗ ਪੁਰਸ਼ ਬਾਬਾ ਸਾਹਿਬ ਅੰਬੇਡਕਰ ਵਾਰੇ ਕਿਹਾ ਅਗਰ ਅੰਬੇਡਕਰ ਸਾਡੇ ਹੱਕਾਂ ਦੀ ਲੜਾਈ ਨਾ ਲੜਦੇ ਤਾ ਅੱਜ ਸਾਡਾ ਜੀਵਨ ਪਸ਼ੂਆਂ ਦੀ ਤਰਾਂ ਗੁਲਾਮ ਹੰਦਾ. ਇਸ ਤੋਂ ਉਪਰੰਤ ਗੋਲਡੀ ਸੁਡ ਜੀ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੁਪਨੇ ਜੁਮੇਵਾਰੀਆਂ ਪ੍ਰਤੀ ਸਮਾਜ ਨੂੰ ਜਾਗਰੂਕ ਕੀਤਾ ਕਿਹਾ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਅਸਲ ਜਾਨਣਾ ਹੈ ਤਾ ਉਹਨਾਂ ਦੀਆ ਲਿਖਤਾਂ ਨੂੰ ਪੜਨਾ ਪੈਣਾ ਹੈ ਉਨ੍ਹਾਂ ਦੇ ਤਿੰਨ ਮੂਲ ਸਿਧਾਂਤ ਹਨ ਪੜੋ ਜੁੜੋ ਸੰਗਰਸ਼ ਕਰੋ ਤੇ ਚੱਲ ਹੀ ਸਮਾਜ ਦਾ ਭਲਾ ਹੋ ਸਕਦਾ ਹੈ ਫਿਰ ਜਸਵਿੰਦਰ ਸੋਂਧੀ ਜੀ ਨੇ ਬਹੁਤ ਡੂੰਗੇ ਗਹਿਰੇ ਸ਼ਬਦਾਂ ਚ ਬਾਬਾ ਸਾਹਿਬ ਦਾ ਉਦੇਸ਼ ਅਤੇ ਵਿਚਾਰਤਾਰਾ ਨੂੰ ਸਮਜਾਇਆ ਪੜੇ ਲਿਖੇ ਸਮਾਜ ਦੀ ਬਾਬਾ ਸਾਹਿਬ ਪਤ੍ਰੀ ਬਣਦੀ ਜੁਮੇਵਾਰੀ ਨੂੰ ਯਾਦ ਕਰਵਾਇਆ ਵਰੋਨਾ ਤੋਂ ਸੰਦੇਸ਼ ਕੁਮਾਰ ਜੀ ਨੇ ਬਾਬਾ ਸਾਹਿਬ ਵਲੋਂ ਦਵਾਏ ਅਧਿਆਕਰਾ ਵਾਰੇ ਜਾਣੂ ਕਰਵਾਇਆ ਸਮਾਜਿਕ ਕ੍ਰਾਂਤੀ ਲੀਡਰਸ਼ਿਪ ਨਿਰਮਾਣ ਵਾਰੇ ਚੰਨਣਾ ਪਾਇਆ ਇਸਦੇ ਨਾਲ ਵਿੱਧੀ ਚੰਦ ਜੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਰਾਕੇਸ਼ ਕੁਮਾਰ ਸਨਪਾਓਲੋ ਜੀ ਨੇ ਵੀ ਪਹਿਲੀ ਵਾਰ ਬਾਬਾ ਸਾਹਿਬ ਅੰਬੇਡਕਰ ਦਾ ਦਾ ਅੰਤਿਮ ਸੰਦੇਸ਼ ਵਾਰੇ ਆਪਣੀ ਗੱਲ ਰੱਖੀ ਅੰਤ ਵਿੱਚ ਸਟੇਜ ਸਕੱਤਰ ਰਾਕੇਸ਼ ਕੁਮਾਰ ਜੀ ਨੇ ਸਟੇਜ ਦਾ ਕੰਮ ਬਹੁਤ ਸੁਜਜੇ ਢੰਗ ਨਾਲ ਕੀਤਾ ਆਪਣੇ ਵਿਚਾਰ ਨਾਲ ਲੋਕਾਂ ਨੂੰ ਬੰਨ ਕੇ ਰੱਖਿਆ ਨਾਲ ਹੀ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਬਹੁਜਨ ਕ੍ਰਾਂਤੀ ਮੋਰਚੇ ਦੇ ਅਣਥੱਕ ਸਾਥੀ ਟੋਨੀ ਜੱਖੂ ਜੀ ਮੀਡਿਆ ਦਾ ਕੰਮ ਬਹੁਤ ਨਿਸ਼ਠਾ ਨਾਲ ਕੀਤਾ ਇਸ ਮੌਕੇ ਤੇ ਵਿਚੇਨਸ਼ਾ ਤੋਂ ਕਾਂਸ਼ੀ ਟੀਵੀ ਦੀ ਸਾਰੀ ਟੀਮ ਨੇ ਸਾਰੇ ਪ੍ਰੋਗਰਾਮ ਨੂੰ ਕਵਰਿੰਗ ਕੀਤਾ ਸਟੇਜ ਸਕੱਤਰ ਰਾਕੇਸ਼ ਕੁਮਾਰ ਜੀ ਨੇ ਮੀਡੀਆ ਵਾਲਿਆਂ ਦਾ ਧੰਨਵਾਦ ਕੀਤਾ ਬਾਬਾ ਸਾਹਿਬ ਅੰਬੇਡਕਰ ਜੀ ਦਾ ਮਹਾ ਪ੍ਰੀਨਿਰਵਾਣ ਇਕ ਸੰਕਲਪ ਦੇ ਰੂਪ ਵਿੱਚ ਮਨੋਉਦੇਆ ਕਿਹਾ ਏਸੇ ਪ੍ਰੋਗਰਾਮ ਕਰਨ ਨਾਲ ਹੀ ਅਸੀਂ ਆਪਣੀ ਆਵਣ ਵਾਲੀ ਪੀੜੀ ਨੂੰ ਆਪਣੇ ਪੁਰਖਿਆਂ ਦੇ ਅੰਦੋਲਨ ਨਾਲ ਜੋੜ ਸਕਦੇ ਹਾਂ ਸਮੇ ਸਮੇ ਤੇ ਸਾਨੂ ਇਹੋ ਜਹੇ ਪ੍ਰੋਗਰਾਮ ਕਰਦੇ ਰਹਿਣਾ ਚਾਹੀਦਾ ਹੈ .

LEAVE A REPLY

Please enter your comment!
Please enter your name here