ਦਲਿਤਾਂ ਦੇ ਮਸੀਹਾ,
ਮਜਲੂਮਾਂ ਦੇ ਰਖਵਾਲੇ,
ਡੀ. ਐਸ. ਫੋਰ, ਬਾਮਸੇਫ,
ਅਤੇ ਬਸਪਾ ਦੇ ਸੰਸਥਾਪਕ,
ਕ੍ਰਾਤੀਕਾਰੀ ਯੋਧੇ,ਮਹਾਂ-ਤਿਆਗੀ,
ਯੁੱਗਪੁਰਸ਼,ਬਹੁਜਨ ਨਾਇਕ,
ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ
ਉਹਨਾਂ ਦੇ ਪ੍ਰੀਨਿਰਮਾਣ ਦਿਵਸ ਤੇ
ਕੋਟੀ- ਕੋਟੀ ਪ੍ਰਣਾਮ 🙏🏻ਭੀਮ ਤੋਂ ਬਾਅਦ ਸੀ ਜੰਮਿਆ ,
ਇੱਕੋ ਪੁੱਤਰ ਉਸਦਾ ਲਾਇਕ !!

ਉੁਹਨੂੰ ਸਾਹਿਬ ਕਾਸ਼ੀ ਰਾਮ ਕਹੋ,
ਚਾਹੇ ਆਖੋ ਬਹੁਜਨ ਨਾਇਕ !!

ਹਮਦਰਦੀ ਸੀ ਮਜਲੂਮਾਂ ਦਾ,
ਇੱਕ ਸੱਚਾ ਮਹਾਂ ਤਿਆਗੀ !!

ਧੁਰ ਅੰਦਰੋਂ ਸੰਤ ਸਿਪਾਹੀ ਸੀ,
ਉਹਦੇ ਬੋਲ ਸੀ ਭਰੇ ਆਜਾਦੀ !!

ਸਾਧੂ ਸੀ ਅਮਲਾਂ ਕਰਮਾਂ ਦਾ,
ਨਹੀ ਝੂਠੀ ਕਰੀ ਨੁਮਾਇਸ਼ !!

ਉਹਨੂੰ ਸਾਹਬ ਕਾਸ਼ੀ ਰਾਮ ਕਹੋ,
ਚਾਹੇ ਆਖੋ ਬਹੁਜਨ ਨਾਇਕ !!

ਜਦ ਮਿਸ਼ਨ ਸਮਝ ਵਿੱਚ ਆਇਆ,
ਸਾਹਬ ਨੋਕਰੀ ਨੂੰ ਠੁਕਰਾਇਆ!!

ਘਰ ਬਾਹਰ ਮਿਸ਼ਨ ਲਈ ਛੱਡਕੇ
ਬਹੁਜਨ ਹੀ ਪਰਿਵਾਰ ਬਣਾਇਆ!!

ਜਿੰਦ ਲਾਈ ਸਮਾਜ ਦੇ ਲੇਖੇ,
ਕੋਈ ਖੁਸ਼ੀ ਰੱਖੀ ਨਾ ਖਾਹਿਸ਼ !!

ਉਹਨੂੰ ਸਾਿਹਬ ਕਾਂਸ਼ੀ ਰਾਮ ਕਹੋ,
ਚਾਹੇ ਆਖੋ ਬਹੁਜਨ ਨਾਇਕ !!

ਬਹੁਜਨ ਦਾ ਰਾਜ ਲਿਆਉਣ ਲਈ,
ਉਸ ਕੀਤੀ ਇੰਝ ਅਗਵਾਈ !!

ਕਦੇ ਬਾਮਸੇਫ ਤੇ ਡੀ ਐਸ ਫੋਰ,
ਪਿੱਛੋਂ ਬਸਪਾ ਆਣ ਬਣਾਈ !!

ਦੇਕੇ ਰਾਜਨੀਤੀ ਦਾ ਮੰਚ ਸਾਨੂੰ,
ਕੀਤਾ ਰਾਜ ਭਾਗ ਦੇ ਲਾਇਕ !!

ਉਹਨੂੰ ਸਾਹਿਬ ਕਾਂਸ਼ੀ ਰਾਮ ਕਹੋ,
ਚਾਹੇ ਆਖੋ ਬਹੁਜਨ ਨਾਇਕ !!

ਕੋਣ ਕਿੱਦਾਂ ਰਾਜ ਕਿਉਂ ਕਰਦੇ ਨੇ,
ਉਸ ਗੱਲ ਸਭ ਨੂੰ ਸਮਝਾ ਦਿੱਤੀ !!

ਪਚਾਸੀ ਪੰਦਰਾਂ ਦੇ ਕੇ ਫਾਰਮੂਲਾ,
ਖਾਨੇ ਵਿੱਚ ਸਾਡੇ ਪਾ ਦਿੱਤੀ !!

ਨਾ ਸਮਝੇ ਕੀਤਾ ਅਮਲ ਅਸੀਂ,
ਤਾਹੀਂਓ ਹਾਲ ਅਜੇ ਦੁੱਖ ਦਾਇਕ !!

ਉਹਨੂੰ ਸਾਹਿਬ ਕਾਂਸ਼ੀ ਰਾਮ ਕਹੋ,
ਚਾਹੇ ਆਖੋ ਬਹੁਜਨ ਨਾਇਕ !!

ਕੀ ਕਰਨਾ ਉਸ ਫਰਮਾਅ ਦਿੱਤਾ,
ਨਿੱਕਲੋ ਹੁਣ ਬਾਹਰ ਮਕਾਨਾਂ ਤੋਂ !!

ਨਹੀਂ ਡਰਨਾ, ਹੱਕਾਂ ਲਈ ਲੜਨਾ,
ਪਊ ਜਿੱਤਣੀ ਜੰਗ ਸ਼ੈਤਾਨਾਂ ਤੋਂ !!

ਲੈ ਕੇ ਰਾਜ ਭਾਗ ਪੂਰੀ ਕਰਨੀ,
ਉਸ ਰਹਿਬਰ ਦੀ ਫਰਮਾਇਸ਼ !!

ਉਹਨੂੰ ਸਾਹਿਬ ਕਾਂਸ਼ੀ ਰਾਮ ਕਹੋ,
ਚਾਹੇ ਆਖੋ ਬਹੁਜਨ ਨਾਇਕ !!

ਆਓ ਕਾਸ਼ੀ ਰਾਮ ਦੀ ਸੋਚ ਉੱਤੇ,
ਅੱਜ ਠੋਕ ਕੇ ਪਹਿਰਾ ਲਾ ਦਈਏ !!

ਬੋਲੇ ਸਾਿਹਬ ਦੇ ਬੋਲ “ਫਿਰੋਜ਼ਪੁਰੀ”
ਰਲ-ਮਿਲ ਕੇ ਅੱਜ ਪੁਗਾ ਦਈਏ !!

ਜਦ ਤੱਕ ਨਹੀ ਰਾਜ ਥਿਆਉਂਦਾ,
ਮੁੜ-ਮੁੜ ਕਰਨੀ ਪਉ ਅਜਮਾਇਸ਼ !!

ਉਹਨੂੰ ਸਾਹਬ ਕਾੰਸ਼ੀ ਰਾਮ ਕਹੋ,
ਚਾਹੇ ਆਖੋ ਬਹੁਜਨ ਨਾਇਕ !!

LEAVE A REPLY

Please enter your comment!
Please enter your name here