ਰਹਿਬਰਾਂ ਦੇ ਬੋਲ ਪਗੌਣ ਲਈ,
ਸੋਚਾਂ ਤੇ ਫੁੱਲ ਚੜਾਉਣ ਲਈ !!
ਜੋ ਕਾਂਸੀ ਰਾਮ ਬਣਾਇਆ ਸੀ,
ਇੱਕ ਬਹੁਜਨ ਦਾ ਗੁਲਦਸਤਾ !!
ਸਿਰਫ ਰਾਜਸੀ ਪਾਰਟੀ ਨਹੀਂ,
!! ਇੱਕ ਮਿਸ਼ਨ ਹੈ ਬਸਪਾ !!

ਮਨੁੱਖਤਾ ਦੀ ਖਾਤਰ ਲੜਦੀ ਏ,
ਜੁਲਮਾਂ ਦੇ ਅੱਗੇ ਖੜ੍ਹਦੀ ਏ !!
ਰੋਕਣ ਲਈ ਅੱਤਿਆਚਾਰਾਂ ਨੂੰ,
ਗੁਰੂਆਂ ਦੀ ਸੋਚ ਤੇ ਚੱਲਦੀ ਏ !!
ਚੋਣ -ਮਨੋਰਥ ਗੁਰੂ ਗ੍ਰੰਥ ਜੀ,
ਸੱਚ ਦਾ ਮਾਰਗ-ਰਸਤਾ !!
ਸਿਰਫ ਰਾਜਸੀ ਪਾਰਟੀ ਨਹੀਂ,
!! ਇੱਕ ਮਿਸ਼ਨ ਹੈ ਬਸਪਾ !!

ਗੱਲ ਕਰੇ ਬਸਪਾ ਅਧਿਕਾਰਾਂ ਦੀ,
ਖੋਏ ਇੱਜਤ ਮਾਣ ਸਤਿਕਾਰਾਂ ਦੀ !!
ਅਣਖਾਂ ਦੀ ਖਾਤਿਰ ਲੜਨ ਵਾਲੇ,
ਹੱਕ-ਸੱਚ ਦੇ ਪਹਿਰੇਦਾਰਾਂ ਦੀ !!
ਸਦਾ ਯਤਨਸ਼ੀਲ,ਜੋ ਰਹਿੰਦੇ ਨੇਂ,
ਹਲਾਤ ਬਦਲਣ ਲਈ ਖਸਤਾ !!
ਸਿਰਫ ਰਾਜਸੀ ਪਾਰਟੀ ਨਹੀਂ,
!! ਇੱਕ ਮਿਸ਼ਨ ਹੈ ਬਸਪਾ !!

ਬਸਪਾ ਤੋਂ ਭਟਕੇ ਲੋਕਾਂ ਨੇਂ,
ਵੱਖਰੇ ਸੰਗਠਨ ਬਣਾ ਲਏ ਨੇਂ !!
ਬਹੁਜਨ ਦੇ ਹਿੱਤਕਾਰੀ ਬਣਕੇ,
ਵੱਖਰੇ ਰਾਹ ਅਪਣਾ ਲਏ ਨੇਂ !!
ਜਿਸ ਵਿੱਚੋਂ ਸਭ ਰਾਹ ਨਿੱਕਲੇ,
ਬਸਪਾ ਐਸਾ ਇੱਕ ਚੁਰੱਸਤਾ !!
ਸਿਰਫ ਰਾਜਸੀ ਪਾਰਟੀ ਨਹੀਂ,
!! ਇੱਕ ਮਿਸ਼ਨ ਹੈ ਬਸਪਾ !!

ਆਪਣੇ ਘਰ ਵਾਪਿਸ ਮੁੜ ਜਾਵੋ,
ਮੁੜ ਬਸਪਾ ਦੇ ਨਾਲ ਜੁੜ ਜਾਵੋ !!
ਸਮੇਂ ਸਿਰ ਜੋ ਵਾਪਿਸ ਆਉਂਦਾ ਏ,
ਕਦੇ ਭੁੱਲਿਆ ਨਹੀ ਕਹਾਉਂਦਾ ਏ !!
ਕੀ ਵਿਗੜਿਆ ਡੁੱਲੇ ਬੇਰਾਂ ਦਾ ?
ਹੋਇਆ ਕੀ ਜੇ ਭੁੱਲ ਗਏ ਰਸਤਾ ?
ਸਿਰਫ ਰਾਜਸੀ ਪਾਰਟੀ ਨਹੀਂ,
!! ਇੱਕ ਮਿਸ਼ਨ ਹੈ ਬਸਪਾ !!

ਜੋ ਸਾਬ੍ਹ ਦਾ ਮਿਸ਼ਨ ਅਧੂਰਾ ਏ,
ਬਸਪਾ ਨੇਂ ਕਰਨਾ ਪੂਰਾ ਏ !!
ਦੇਣਾ ਸਬਕ ਸਿਖਾ ਹੰਕਾਰੀ ਨੂੰ,
ਨਿੱਤ ਲੰਘਦਾ ਮਾਰ ਖੰਘੂਰਾ ਏ !!
ਕਰੋ ਮਿਲਕੇ ਗੋਲ “ਫਿਰੋਜਪੁਰੀ”
ਜਾਬਰ ਦਾ ਬੋਰੀ- ਬਸਤਾ !!!!
ਸਿਰਫ ਰਾਜਸੀ ਪਾਰਟੀ ਨਹੀਂ,
!! ਇੱਕ ਮਿਸ਼ਨ ਹੈ ਬਸਪਾ !!

LEAVE A REPLY

Please enter your comment!
Please enter your name here