ਲੁਧਿਆਣਾ, – ਸਿੱਖ ਵਿਦਵਾਨ ਬਾਪੂ ਬਲਬੀਰ ਸਿੰਘ ਰੰਧਾਵਾ ਦਾ ਪਿਛਲੇ ਦਿਨੀਂ ਸੈਕਰਾਮੈਂਟ, ਕੈਲੀਫੋਰਨੀਆ ਵਿਖੇ ਦਿਹਾਂਤ ਹੋ ਗਿਆ ਸੀ। ਉਨ•ਾਂ ਦਾ ਅੰਤਿਮ ਸਸਕਾਰ ਸੈਕਰਾਮੈਂਟੋ ਵਿਖੇ ਕਰ ਦਿੱਤਾ ਗਿਆ ਸੀ। ਲੁਧਿਆਣਾ ਵਿਖੇ ਇਕ ਭਰਵੇਂ ਸਮਾਗਮ ਦੌਰਾਨ ਉਨ•ਾਂ ਦੀ ਯਾਦ ਵਿਚ ਕਿਚਲੂ ਨਗਰ ਗੁਰਦੁਆਰਾ ਸਾਹਿਬ ਲੁਧਿਆਣਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਕੀਰਤਨ ਹੋਇਆ। ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਬਾਪੂ ਬਲਬੀਰ ਸਿੰਘ ਰੰਧਾਵਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਨ•ਾਂ ਵਿਚ ਡਾ. ਐੱਸ.ਪੀ. ਸਿੰਘ ਓਬਰਾਏ (ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ), ਮਨਪ੍ਰੀਤ ਸਿੰਘ ਇਆਲੀ, ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ, ਪੰਮੀ ਬਾਈ ਤੇ ਸੁਰਿੰਦਰ ਲਾਡੀ, ਕ੍ਰਿਸ਼ਨ ਕੁਮਾਰ ਬਾਵਾ, ਜਸਮੇਰ ਸਿੰਘ ਢੱਟ, ਦਲਜੀਤ ਸਿੰਘ ਭੱਠਲ, ਪ੍ਰੀਤਮ ਸਿੰਘ ਭਰੋਵਾਲ, ਉਜਾਗਰ ਸਿੰਘ, ਸੁਖਦੇਵ ਸਿੰਘ ਢਿੱਲੋਂ (ਰੇਡਿਓ ਪੰਜਾਬ ਯੂ.ਐੱਸ.ਏ.), ਡਾ. ਅੰਮ੍ਰਿਤ ਸਿੰਘ, ਸਰਬਜੀਤ ਸਿੰਘ ਸੋਹਲ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋ ਇਲਾਵਾ ਜਗਰੂਪ ਜਰਖੜ, ਗੁਰਮੀਤ ਸਿੰਘ ਮੁੱਲ•ਾਂਪੁਰ (ਨਿਊਯਾਰਕ), ਪੱਪੀ ਸ਼ਾਹਪੁਰ, ਬਲਜੀਤ ਸਿੰਘ ਕੰਗ, ਹਰਬਰਿੰਦਰ ਸਿੰਘ ਸੰਧੂ, ਅਮਰੀਕ ਸਿੰਘ ਬੋਪਾਰਾਏ, ਬਲਕਾਰ ਸਿੰਘ ਭੁੱਲਰ, ਗੁਰਸ਼ਰਨ ਸਿੰਘ ਘੁੰਮਣ, ਹਰਵਿੰਦਰਪਾਲ ਸਿੰਘ ਘੁੰਮਣ, ਬਲਦੇਵ ਰਾਹੀ, ਨਿਰੰਜਣ ਸਿੰਘ ਟੂਰ, ਰਣਬੀਰ ਸਿੰਘ ਨੈਨੀ, ਡਾ. ਨਿਰਮਲ ਜੌੜਾ, ਮਨਜੀਤ ਸਿੰਘ ਮਹਿਰਮ, ਰਜਿੰਦਰ ਸਿੰਘ, ਕੰਵਲਜੀਤ ਸਿੰਘ ਸ਼ੰਕਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ। ਇਸ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ ਨੇ ਐਲਾਨ ਕੀਤਾ ਕਿ ਬਾਪੂ ਬਲਬੀਰ ਸਿੰਘ ਦੀ ਰੰਧਾਵਾ ਜੀ ਦੀ ਯਾਦ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਕ ਲੈਬਾਰਟਰੀ ਖੋਲ•ੀ ਜਾਵੇਗੀ, ਜਿੱਥੇ ਮਰੀਜ਼ਾਂ ਦੇ ਮੁਫਤ ਲੈਬ ਟੈਸਟ ਕੀਤੇ ਜਾਣਗੇ। ਸਟੇਜ ਦੀ ਸੇਵਾ ਇੰਦਰਜੀਤ ਸਿੰਘ ਬੌਬੀ ਨੇ ਬਾਖੂਬੀ ਨਿਭਾਈ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਪੂ ਬਲਬੀਰ ਸਿੰਘ ਰੰਧਾਵਾ ਦੇ ਪੁੱਤਰ ਗੁਰਜਤਿੰਦਰ ਰੰਧਾਵਾ ਨੂੰ ਸਿਰੋਪਾਓ ਭੇਂਟ ਕੀਤਾ ਗਿਆ ਅਤੇ ਉਨ•ਾਂ ਨੂੰ ਪਰਿਵਾਰ ਵੱਲੋਂ ਦਸਤਾਰਾਂ ਦੇ ਕੇ ਜ਼ਿੰਮੇਵਾਰੀ ਸੌਂਪੀ ਗਈ।

LEAVE A REPLY

Please enter your comment!
Please enter your name here