ਨਸ਼ਿਆਂ ਡੇਰਿਆਂ ਖਾ ਲਿਆ ਤੇਰਾ ਦੇਸ਼ ਬਾਬਾ ਜੀ 
ਕੇੜੀ ਗੁਫਾ ਵਿਚ ਤੂੰ ਲਾਇਆ ਡੇਰਾ ਬਾਬਾ ਜੀ

ਸਾਧਾਂ ਅੱਜ ਧਾਰ ਲਿਆ ਰੂਪ ਚੋਰਾਂ ਦਾ 
ਪਤਾ ਲੱਗਦਾ ਦਾ ਨੀ ਸਾਧ ਹਰਾਮਖੋਰਾਂ ਦਾ 
ਲੁੱਟੇ ਇਥੇ ਸੰਤ ਸਿਆਸਤਦਾਨ ਬਾਬਾ ਜੀ

ਲੋਕ ਰਾਜ ਵਿਚ ਕਤਲ ਲੋਕਾਂ ਦਾ ਆਮ ਹੁੰਦਾ ਹੈ 
ਬੇਕਸੂਰੇ ਲੋਕਾਂ ਸਿਰ ਉਹਦਾ ਇਲਜ਼ਾਮ ਹੁੰਦਾ ਹੈ 
ਫੜੇ ਨਾ ਕਾਤਲਾਂ ਨੂੰ ਇਥੇ ਕੋਈ ਬਾਬਾ ਜੀ

ਨਸ਼ੇ ਦੇ ਵਪਾਰੀ ਸਿਆਸੀ ਲੋਕ ਐਸ ਕਰਦੇ 
ਜਵਾਨੀ ਡੇਰਿਆਂ ਵਿਚ ਤਹਿਸ ਨਹਿਸ ਕਰਦੇ 
ਤੇਰੇ ਭਗਤਾਂ ਦਾ ਹਾਲ ਬਹੁਤ ਮਾੜਾ ਬਾਬਾ ਜੀ

ਵਹਿਮਾਂ ਭਰਮਾਂ ਚੋਂ ਤੂੰ ਸੀ ਲੋਕਾਂ ਤਾਈਂ ਕੱਢਿਆ 
ਬਨਾਰਸੀ ਠੱਗਾਂ ਮੁੜ ਭਰਮਾਂ ਚਿ ਪਾ ਠੱਗਿਆ
ਤੇਰੇ ਬਾਝੋਂ ਕੌਣ ਇਨ੍ਹਾਂ ਦਾ ਨਬੇੜਾ ਕਰੂ ਬਾਬਾ ਜੀ

ਤੂੰ ਤਾਂ ਦਾਤਾ ਠੱਗਾਂ ਨੂੰ ਸੱਜਣ ਬਣਾਇਆ ਸੀ
ਸੱਜਣਾ ਅੱਜ ਠੱਗਣ ਦਾ ਅਡੰਬਰ ਰਚਾਇਆ ਜੀ 
ਆਕੇ ਕਲਜੁਗੀ ਸੱਜਣਾ ਨੂੰ ਨੱਥ ਪਾਉ ਬਾਬਾ ਜੀ

ਬੱਚੀਆਂ ਨੂੰ ਬਾਂਝ ਕੀਤਾ ਕੀਤੇ ਮੁੰਡੇ ਨਿਪੁੰਸਕ ਗੁੰਡਿਆਂ 
ਕੀਤਾ ਬੱਚੇ ਦਾਨੀ ਸਫਾਇਆ ਨੌਜਵਾਨ ਰੁੰਡ ਗੁੰਡਿਆਂ 
ਹਿਜੜਿਆਂ ਦੀ ਫੌਜ ਹਰਾਮੀਆਂ ਦੁਆਲੇ ਬਾਬਾ ਜੀ

ਚਾਰ ਦਿਸ਼ਾਵਾਂ ਤੂੰ ਤਾਂ ਤੁਰ ਕੇ ਸੀ ਘੁੰਮਿਆਂ 
ਅੱਜ ਦਿਆਂ ਸੱਜਣਾ ਪੈਸੇ ਵਾਲਾ ਦੇਸ਼ ਚੁਨਿਆ
ਸਿਧਾਂਤ ਤੇਰੇ ਤਾਈਂ ਦਿੱਤਾ ਪੁੱਠਾ ਗੇੜਾ ਬਾਬਾ ਜੀ

ਇੱਕ ਵਾਰੀ ਆਕੇ ਵੇਖ ਜਾਓ ਦੇਸ਼ ਆਪਣਾ 
ਆਉਣਾ ਜੇ ਆਇਓ ਵਟਾ ਕੇ ਭੇਸ ਆਪਣਾ 
ਧਰਮਾਂ ਦੇ ਨਾਂ ਕਿੰਨਾ ਇਥੇ ਕੂੜ ਬਾਬਾ ਜੀ

LEAVE A REPLY

Please enter your comment!
Please enter your name here