ਮੁੰਬਈ

ਬਾਲੀਵੁੱਡ ਕਲਾਕਾਰ ਅਤੇ ਸਿੰਗਰ ਆਦਿਤਿਆ ਨਰਾਇਣ ਨੂੰ ਅੱਜ ਵਰਸੋਵਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਅਦਿੱਤਯ ‘ਤੇ ਇਕ ਆਟੋ ਨੂੰ ਟੱਕਰ ਮਾਰਨ ਦਾ ਦੋਸ਼ ਹੈ। ਸੂਤਰਾਂ ਮੁਤਾਬਕ ਆਦਿਤਿਆ ਨੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕੀਤੀ ਹੈ, ਜਿਸ ਦੌਰਾਨ ਆਦਿਤਿਆ ਨੇ ਇਕ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਆਟੋ ਡਰਾਈਵਰ ਅਤੇ ਉਸ ‘ਚ ਬੈਠੇ ਯਾਤਰੀ ਜ਼ਖਮੀ ਹੋ ਗਏ। ਪੁਲਸ ਨੇ ਆਦਿਤਿਆ ਦਾ ਮੈਡੀਕਲ ਟੈਸਟ ਕਰਵਾਇਆ ਹੈ।
ਆਈ. ਸੀ. ਯੂ. ‘ਚ ਹੈ ਆਟੋ ਡਰਾਈਵਰ 
ਹਾਦਸਾ ਵਾਪਰਨ ਤੋਂ ਬਾਅਦ ਆਟੋ ਚਾਲਕ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ। ਉਸ ਦੇ ਸਿਰ ‘ਤੇ ਸੱਟ ਲੱਗ ਗਈ ਹੈ। ਫਿਲਹਾਲ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਆਈ. ਸੀ. ਯੂ. ‘ਚ ਦਾਖਲ ਹੈ। ਆਟੋ ‘ਚ ਸਵਾਰ ਇਕ ਮਹਿਲਾ ਦੇ ਪੈਰ ‘ਤੇ ਸੱਟ ਲੱਗੀ ਹੈ। ਇਹ ਹਾਦਸਾ ਲੋਖੰਡਵਾਲਾ ‘ਚ ਇੰਦਰਲੋਕ ਬਿਲਡਿੰਗ ਸਾਹਮਣੇ ਹੋਇਆ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅਦਿੱਤਯ ਸਪੀਡ ਨਾਲ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਉਸ ਨੇ ਆਟੋ ਨੂੰ ਟੱਕਰ ਮਾਰ ਦਿੱਤੀ।

LEAVE A REPLY

Please enter your comment!
Please enter your name here