ਖੇਲਣ ਖੇਲ ਮਹਿਲ ਮੈਂ ਜਾਣਾ,

ਬਣਨਾ ਤਕੜਾ ਬੀਬਾ ਰਾਣਾ।

ਤਨਮਨ ਨੂੰ ਤੰਦਰੁਸਤ ਬਣਾਵੇ,

ਜੋ ਵੀ ਖੇਡਾਂ ਖੇਡਣ ਜਾਵੇ।

ਬਲਸ਼ਾਲੀ ਉਹ ਬਾਲ ਕਹਾਵੇ,

ਖੇਲਾਂ ਵਿੱਚ ਵੀ ਸਮਾਂ ਬਿਤਾਵੇ।

ਤਨਮਨ ਤਕੜਾ ਕਰਦੀ ਖੇਡਾਂ,

ਬੁੱਧੀ ਤਾਕਤ ਭਰਦੀ ਖੇਡਾਂ।

ਖੇਡਾਂ ਜੀਵਨ ਦਾ ਨੇ ਗਹਿਣਾ,

ਦੇਸ਼ ਲਈ ਮੈਂ ਮੈਡਲ ਲੈਣਾ।

ਖੇਲ ਖੇਲ ਵਿੱਚ ਜੀਵਨ ਸਿੱਖਣਾ,

ਤਨਮਨ ਤੋਂ ਫਿਰ ਚੰਗਾ ਦਿਖਣਾ।

ਜੋ ਖੇਲਾਂ ਦੀ ਸ਼ਕਤੀ ਜਾਣੇ,

ਉਹ ਬਣ ਜਾਂਦੇ ਬੀਬੇ ਰਾਣੇ।

ਮੇਲ ਮਿਲਾਪ ਵਧਾਵਣ ਖੇਡਾਂ,

ਜੀਵਨ ਜਾਚ ਸਿਖਾਵਣ ਖੇਡਾਂ।

 

 

LEAVE A REPLY

Please enter your comment!
Please enter your name here