ਫੁੱਲ, ਫੁੱਲਾਂ ਵਿੱਚੋਂ ਗੋਭੀ ਦਾ
ਪਰਸੋਂ ਦਾ ਸਿਰ ਦੁਖਦਾ
ਬੇੜਾ ਬਹਿ ਜਾਏ ਮੋਦੀ ਦਾ………..

ਪੈਜਾ ਚਾਦਰ ਖਿੱਚ੍ਹ-ਖੁੱਚ੍ਹ ਕੇ
ਮੋਦੀ ਦਾ ਕਸੂਰ ਕੋਈ ਨਾ
ਉਹ ਤਾਂ ਮੂਤਦਾ ਵੀ ਪੁੱਛ-ਪੁੱਛ ਕੇ……….

ਪੀਪੇ ਵਿੱਚ ਆਟਾ ਏ
ਪਰਾਤ ਵਿੱਚ ਤਿੰਨ ਮੋਰੀਆਂ
ਸਾਨੂੰ ਕਾਹਦਾ ਘਾਟਾ ਏ………..

ਕੰਮ ਪੂਰਾ ਖਿੱਚ੍ਹਿਆ ਏ
ਸਲੰਡਰਾਂ ਨੂੰ ਅੱਗ ਲੱਗ ਗਈ
ਅਸਾਂ ਚੁੱਲ੍ਹਿਆਂ ਨੂੰ ਲਿੱਪਿਆ ਏ…………

ਕੰਡੇ ਸੀ ਤਾਂ ਕੰਡੇ ਸੀ
ਏਦਾਂ ਦੀਆਂ ਸੂਲ਼ਾਂ ਤੋਂ
ਅੰਗਰੇਜ਼ ਹੀ ਚੰਗੇ ਸੀ……….

ਸਾਹ ਰਲ਼ਦੇ ਨਾ ਸਾਹਾਂ ਨੂੰ
ਸ਼ੂਗਰਾਂ ਮਖੌਲ ਕਰਿਆ
ਸਾਡੀਆਂ ਫਿੱਕੀਆਂ ਚਾਹਾਂ ਨੂੰ………..

ਅਸਾਂ ਹੋਣੀਆਂ ਢੱਕੀਆਂ ਨੇ
ਚੂੜੇ ਵਾਲ਼ੀ ਬਾਂਹ ਕੱਢਕੇ
ਅਸਾਂ ਪਾਥੀਆਂ ਪੱਥੀਆਂ ਨੇ………..

ਕਦੇ ਰੋਈਏ ਤੇ ਕਦੇ ਹੱਸੀਏ
ਚਿਹਰਿਆਂ ਤੇ ਲੱਗਾ ਕਰਫਿਊ
ਅਸੀਂ ਦਿਲ ਦੀਆਂ ਕੀ ਦੱਸੀਏ…………..

ਕੋਈ ਕਵਿਤਾ ਕਹਾਣੀ ਲਿਖਦੇ
ਜਿਹੋ ਜਿਹੇ ਹਾਲਾਤ ਸਾਡੇ ਆ
ਟੁੱਟੀ-ਫੁੱਟੀ #ਗੱਗਬਾਣੀ ਲਿਖਦੇ…….

ਕਲਮਾਂ ਤੇ ਪਾਬੰਦੀਆਂ ਨੇ
ਜਦੋਂ ਸਾਨੂੰ ਪਤਾ ਲੱਗਿਆ
ਅਸਾਂ ਹੋਰ ਵੀ ਚੰਡੀਆਂ ਨੇ………..।।

LEAVE A REPLY

Please enter your comment!
Please enter your name here