ਲੰਡਨ 

ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਟੀਮ ਵਿਚ ਹੁਣ ਚਾਰ ਭਾਰਤੀ ਸ਼ਾਮਲ ਹੋ ਗਏ ਹਨ। ਬ੍ਰਿਟਿਸ਼ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਹੋਇਆ ਹੈ। ਇਨ੍ਹਾਂ ਵਿਚ ਭਾਰਤੀ ਪ੍ਰਵਾਸੀ ਅਲੋਕ ਸ਼ਰਮਾ ਅਤੇ ਤਿੰਨ ਜੂਨੀਅਰ ਮੰਤਰੀ ਰਿਸ਼ੀ ਸੁਨੇਕ, ਸ਼ੈਲੇਸ਼ ਵਾਰਾ ਅਤੇ ਸੁਏਲਾ ਫਰਨਾਂਡਿਸ ਸ਼ਾਮਲ ਹਨ। ਪ੍ਰਮੁੱਖ ਆਈ. ਟੀ. ਕੰਪਨੀ ਇੰਫੋਂਸਿਸ ਦੇ ਸੰਸਥਾਪਕ ਐੱਨ. ਆਰ. ਨਾਰਾਇਣ ਮੂਰਤੀ ਦੇ ਜਵਾਈ 37 ਸਾਲਾ ਸੁਨੇਕ ਅਤੇ ਸੁਏਲਾ ਫਰਨਾਂਡਿਸ ਪਹਿਲੀ ਵਾਰੀ ਮੰਤਰੀ ਬਣੇ ਹਨ। ਹੁਣ ਉਹ ਮੰਤਰਾਲੇ ਦੇ ਅੰਦਰ ਸਹਿਯੋਗ ਅਤੇ ਖਾਸ ਭੂਮਿਕਾਵਾਂ ਨਿਭਾਉਣਗੇ। ਹੁਣ ਤੱਕ ਸਿਰਫ ਇਕ ਭਾਰਤੀ ਮੂਲ ਦੀ ਮੰਤਰੀ ਪ੍ਰੀਤੀ ਪਟੇਲ ਕੈਬੀਨੇਟ ਦਾ ਕੰਮ ਦੇਖ ਰਹੀ ਸੀ, ਜਿਸ ਦਾ ਕਾਰਜਕਾਲ ਅੰਤਰ ਰਾਸ਼ਟਰੀ ਵਿਕਾਸ ਵਿਚ ਛੇ ਮਹੀਨੇ ਤੋਂ ਘੱਟ ਸਮੇਂ (ਜੁਲਾਈ ਤੋਂ ਨਵੰਬਰ 2017) ਤੱਕ ਦਾ ਸੀ।

NO COMMENTS

LEAVE A REPLY