ਲੰਡਨ

ਬ੍ਰਿਟੇਨ ਦੇ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜਾਨਸਨ ਨੇ ਬੁਰਕੇ ਨੂੰ ‘ਦਮਨਕਾਰੀ’ ਦੱਸਦੇ ਹੋਏ ਇਹ ਲਿਬਾਸ ਪਾਈਆਂ ਔਰਤਾਂ ਨੂੰ ‘ਲੈਟਰ ਬਾਕਸ’ ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਦੇ ਇਸ ਬਿਆਨ ਦੀ ਨਿੰਦਾ ਵੀ ਕੀਤੀ ਗਈ। ਐਤਵਾਰ ਨੂੰ ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਕੰਜਰੇਵਿਟਵ ਪਾਰਟੀ ਦੇ ਸੰਸਦੀ ਮੈਂਬਰ ਨੇ ਆਖਿਆ ਕਿ ਉਹ ਡੈਨਮਾਰਕ ਦੀ ਤਰਜ਼ ‘ਤੇ ਬੁਰਕੇ ਨੂੰ ਪੂਰੀ ਤਰ੍ਹਾਂ ਨਾਲ ਪਾਬੰਧਿਤ ਕਰਨ ਖਿਲਾਫ ਹੈ। ਉਨ੍ਹਾਂ ਲਿੱਖਿਆ ਕਿ ਜੇਕਰ ਤੁਸੀਂ ਮੈਨੂੰ ਕਹੋ ਕਿ ਬੁਰਕਾ ਦਮਨਕਾਰੀ ਹੈ ਤਾਂ ਮੈਂ ਤੁਹਾਡੇ ਨਾਲ ਹਾਂ। ਮੈਂ ਤਾਂ ਇਹ ਵੀ ਕਹਾਂਗਾ ਕਿ ਇਹ ਬਿਲਕੁਲ ਭੱਦਾ ਹੈ ਕਿ ਲੋਕ ਆਉਣ-ਜਾਣ ਲਈ ਲੈਟਰ ਬਾਕਸ ਦੇ ਵਾਂਗ ਦਿੱਖਣ ਦਾ ਵਿਕਲਪ ਚੁਣਦੇ ਹਨ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ‘ਚ ਕਾਰੋਬਾਰੀ ਅਤੇ ਸਰਕਾਰੀ ਏਜੰਸੀਆਂ ਨੂੰ ‘ਡ੍ਰੈਸ ਕੋਡ’ ਲਾਗੂ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੇ ਚਿਹਰੇ ਦੇਖਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਮੁਸਲਿਮ ਕਾਊਂਸਿਲ ਆਫ ਬ੍ਰਿਟੇਨ ਨੇ ਉਨ੍ਹਾਂ ਤੋਂ ਮੁਆਫੀ ਦੀ ਮੰਗ ਕਰਦੇ ਹੋਏ ਉਨ੍ਹਾਂ ‘ਤੇ ਦੱਖਣੀਪੰਥੀ ਨੂੰ ਵਧਾਉਣ ਦਾ ਦੋਸ਼ ਲਾਇਆ ਜਦਕਿ ਵਿਰੋਧੀ ਲੇਬਰ ਪਾਰਟੀ ਦੇ ਸੰਸਦੀ ਮੈਂਬਰਾਂ ਨੇ ਇਸਲਾਮਫੋਬੀਆ ਨੂੰ ਭੜਕਾਉਣ ਦਾ ਦੋਸ਼ ਲਾਇਆ। ਲੇਬਰ ਪਾਰਟੀ ਦੀ ਨਾਜ਼ ਸ਼ਾਹ ਨੇ ਆਖਿਆ ਕਿ ਬੋਰਿਸ ਜਾਨਸਨ ਨੇ ਨੱਸਲੀ ਅਪਮਾਨ ‘ਤੇ ਹੱਸਿਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਇਸਲਾਮਫੋਬੀਆ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਬੋਰਿਸ ਜਾਨਸਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

LEAVE A REPLY

Please enter your comment!
Please enter your name here