ਲੰਡਨ

ਬ੍ਰਿਟੇਨ ‘ਚ ਯੌਨ ਉਤਪੀੜਨ ਦੇ ਸਭ ਤੋਂ ਭਿਆਨਕ ਮਾਮਲੇ ‘ਚ ਚਾਰ ਦਹਾਕਿਆਂ ਦੌਰਾਨ ਕਰੀਬ ਇਕ ਹਜ਼ਾਰ ਲੜਕੀਆਂ ਨੂੰ ਡਰਗਜ਼ ਦੇ ਕੇ ਕੁਕਰਮ ਦਾ ਸ਼ਿਕਾਰ ਬਣਾਇਆ ਗਿਆ। ਪੀੜਤਾਂ ‘ਚ 11 ਸਾਲ ਦੇ ਉਮਰ ਦੀਆਂ ਲੜਕੀਆਂ ਵੀ ਸ਼ਾਮਲ ਹਨ। ਕੁਝ ਮਾਮਲਿਆਂ ‘ਚ ਪਰਿਵਾਰ ਦੇ ਮੈਂਬਰ ਵੀ ਸ਼ੱਕ ਦੇ ਘੇਰੇ ‘ਚ ਹਨ। ਸੰਡੇ ਮਿਰਰ ਅਖਬਾਰ ‘ਚ ਛੱਪੀ ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਸੋਸ਼ਲ ਵਰਕਰਾਂ ਨੂੰ 1990 ਦੇ ਕਰੀਬ ਹੀ ਇਸ ਦੀ ਜਾਣਕਾਰੀ ਹੋ ਗਈ ਸੀ ਪਰ ਪੁਲਸ ਨੇ ਜਾਂਚ ਸ਼ੁਰੂ ਕਰਨ ‘ਚ ਕਰੀਬ ਇਕ ਦਹਾਕੇ ਦਾ ਸਮਾਂ ਲੈ ਲਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਾਮਲੇ ਦੀ ਜਾਂਚ ਨਾਲ ਜੁੜੀ ਪੁਰਾਣੀ ਫਾਇਲਾਂ ‘ਚ ਇਨ੍ਹਾਂ ਬੱਚੀਆਂ ਨੂੰ ਪੀੜਤ ਦੀ ਥਾਂ ਯੌਨ ਕਰਮਚਾਰੀ ਕਰਾਰ ਦਿੱਤਾ ਗਿਆ । ਮਾਮਲੇ ਨੂੰ ਲੈ ਕੇ ਨਸਲੀ ਵਿਵਾਦ ਨਾ ਖੜ੍ਹਾ ਹੋ ਜਾਵੇ ਇਸ ਲਈ ਅਧਿਕਾਰੀਆਂ ਨੇ ਏਸ਼ੀਆਈ ਭਾਈਚਾਰੇ ਦੇ ਦੋਸ਼ੀ ਦੀ ਕੋਈ ਜਾਣਕਾਰੀ ਨਹੀਂ ਰੱਖੀ। ਮਾਮਲੇ ਨਾਲ ਜੁੜੇ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਤੇ ਦੋ ਪੀੜਤਾਂ ਦੀ ਮੌਤ ਹੋ ਗਈ। ਸਾਲ 2000 ‘ਚ ਇਸ ਮਾਮਲਿਆਂ ਦੇ ਇਕ ਦੋਸ਼ੀ ਅਜ਼ਹਰ ਅਲੀ ਮਹਿਮੂਦ ਨੇ ਪੀੜਤ ਲੁਸੀ ਲੋਵੇ (16) ਦੇ ਘਰ ਨੂੰ ਅੱਗ ਲਗਾ ਦਿੱਤੀ ਸੀ। ਇਸ ਹਾਦਸੇ ‘ਚ ਲੂਸੀ, ਉਸ ਦੀ ਮਾਂ ਤੇ ਭੈਣ ਦੀ ਮੌਤ ਹੋ ਗਈ ਸੀ। ਅਜ਼ਹਰ ਟੈਕਸੀ ਚਲਾਉਂਦਾ ਸੀ।
1997 ‘ਚ ਪਹਿਲੀ ਵਾਰ ਉਸ ਨੇ ਲੂਸੀ ਨੂੰ ਆਪਣਾ ਸ਼ਿਕਾਰ ਬਣਾਇਆ ਸੀ। 14 ਸਾਲ ਦੀ ਉਮਰ ‘ਚ ਲੂਸੀ ਨੇ ਉਸ ਦੇ ਬੱਚੇ ਨੂੰ ਜਨਮ ਦਿੱਤਾ ਸੀ। ਟੇਲਫੋਰਡ ਦੀ ਸੰਸਦ ਮੈਂਬਰ ਲੂਸੀ ਏਲਨ ਦੀ ਮੰਗ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਮੁੜ ਜਾਂਚ ਸ਼ੁਰੂ ਕੀਤੀ। ਟੇਲਫੋਰਡ ਵਾਂਗ ਰੋਚਡੇਲ ਤੇ ਰੋਦਰਹੈਮ ‘ਚ ਅਜਿਹੇ ਹੀ ਮਾਮਲੇ ਸਾਹਮਣੇ ਆਏ ਸੀ।

LEAVE A REPLY

Please enter your comment!
Please enter your name here