ਢਾਕਾ

ਬੰਗਲਾਦੇਸ਼ ‘ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਫਰਜ਼ੀ ਖਬਰਾਂ ਦਾ ਪ੍ਰਕਾਸ਼ਨ ਤੇ ਅਫਵਾਹ ਫੈਲਾ ਕੇ ਦਹਿਸ਼ਤ ਕਾਇਮ ਕਰਨ ਦੇ ਦੋਸ਼ ‘ਚ ਆਨਲਾਈਨ ਨਿਊਜ਼ ਪੋਰਟਲ ਦੇ ਸੀ.ਈ.ਓ. ਸਣੇ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਹਜ਼ਾਰਾਂ ਵਿਦਿਆਰਥੀ 29 ਜੁਲਾਈ ਨੂੰ ਸੜਕਾਂ ‘ਤੇ ਉਤਰੇ ਸਨ। ਪ੍ਰਦਰਸ਼ਨਕਾਰੀ ਤੇਜ਼ ਸਪੀਡ ਨਾਲ ਜਾ ਰਹੀ ਬੱਸ ਦੀ ਲਪੇਟ ‘ਚ ਆ ਕੇ ਦੋ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਸੜਕ ਸੁਰੱਖਿਆ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਦੀ ਮੰਗ ਕਰ ਰਹੇ ਸਨ। ਇਹ ਅਚਾਨਕ ਕੀਤਾ ਗਿਆ ਪ੍ਰਦਰਸ਼ਨ 9 ਦਿਨਾਂ ਤਕ ਚੱਲਿਆ, ਜਿਸ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ। ਪੁਲਸ ਨਾਲ ਝੜਪ ‘ਚ 1,000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ‘ਜੂਮ ਬੰਗਲਾ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਯੂਸੁਫ ਚੌਧਰੀ (40) ਨੂੰ ਪ੍ਰਦਰਸ਼ਨ ਨੂੰ ਭੜਕਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਦਰਸ਼ਨ ਦੌਰਾਨ ਸੋਸ਼ਲ ਮੀਡੀਆ ‘ਤੇ ਅਫਵਾਹ ਫੈਲਾਉਣ ਲਈ ਸੂਚਨਾ ਤੇ ਸੰਚਾਰ ਤਕਨੀਕੀ ਕਾਨੂੰਨ ਦੇ ਤਹਿਤ 2 ਵਿਦਿਆਰਥੀਆਂ ਸਣੇ 22 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

 

LEAVE A REPLY

Please enter your comment!
Please enter your name here