ਢਾਕਾ

ਬੰਗਲਾਦੇਸ਼ ਦੀ ਇਕ ਵਿਸ਼ੇਸ਼ ਟ੍ਰਿਬਿਊਨਲ ਨੇ 1971 ਦੇ ਮੁਕਤੀ ਸੰਗਰਾਮ ਦੌਰਾਨ ਮਨੁੱਖਤਾ ਖਿਲ਼ਾਫ ਅਪਰਾਧਾਂ, ਜੰਗੀ ਅਪਰਾਧਾਂ ਅਤੇ ਪਾਕਿਸਾਤਨੀ ਫੌਜੀਆਂ ਦੀ ਮਦਦ ਕਰਨ ਨੂੰ ਲੈ ਕੇ ਸੱਤਾਧਾਰੀ ਆਵਾਮੀ ਲੀਗ ਦੇ ਇਕ ਸਾਬਕਾ ਨੇਤਾ ਸਣੇ ਦੋ ਲੋਕਾਂ ਨੂੰ ਸੋਮਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ। ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਦੇ ਤਿੰਨ ਜੱਜਾਂ ਦੀ ਬੈਂਚ ਦੇ ਮੁਖੀ ਮੁਹੰਮਦ ਸ਼ਾਹੀਨੂਰ ਇਸਲਾਮ ਨੇ ਦੋਹਾਂ ਲੋਕਾਂ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਦੋਹਾਂ ਦੋਸ਼ੀਆਂ ਦੀ ਉਮਰ 60 ਸਾਲ ਦੇ ਆਸਪਾਸ ਹੈ। ਉਹ ਫਰਾਰ ਹਨ। ਇਸਤਗਾਸਾ ਧਿਰ ਦੇ ਵਕੀਲਾਂ ਨੇ ਇਨ੍ਹਾਂ ਦੋਹਾਂ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਪਾਕਿਸਤਾਨੀ ਫੌਜ ਦੀ ਹਮਾਇਤ ਕਰਦੇ ਹੋਏ ਆਪਣੇ ਇਲਾਕਿਆਂ ਦੇ ਆਸ-ਪਾਸ ਲਗਭਗ 100 ਲੋਕਾਂ ਨੂੰ ਕਤਲ ਕਰ ਦਿੱਤਾ, ਜਿਨ੍ਹਾਂ ਵਿਚ ਜ਼ਿਆਦਾਤਰ ਹਿੰਦੂ ਘੱਟ ਗਿਣਤੀ ਸਨ। ਇਹ ਮੁਕੱਦਮਾ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਚੱਲਿਆ। ਦੋਸ਼ੀਆਂ ਵਿਚ ਇਕ ਲਿਆਕਲ ਅਲੀ ਆਵਾਮੀ ਲੀਗ ਦੀ ਪੂਰਬੀ ਉੱਤਰ ਕਿਸ਼ੋਰਗੰਜ ਵਿਚ ਲਖੀ ਉਪ ਜ਼ਿਲੇ ਦਾ ਮੁਖੀ ਸੀ। ਜ਼ਿਕਰਯੋਗ ਹੈ ਕਿ ਮੁਕਤੀ ਸੰਗਰਾਮ ਦੌਰਾਨ ਅਪਰਾਧਾਂ ਲਈ 53 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਜਿਨ੍ਹਾਂ ਵਿਚ ਜ਼ਿਆਦਾਤਰ ਕੱਟੜਪੰਥੀ ਜਮਾਤ-ਏ-ਇਸਲਾਮੀ ਦੇ ਨੇਤਾ ਹਨ, ਜਿਨ੍ਹਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਦਾ ਵਿਰੋਧ ਕੀਤਾ ਸੀ। ਦੋਸ਼ੀਆਂ ਵਿਚ ਕੁਝ ਲੋਕ ਮੁੱਖ ਵਿਰੋਧੀ ਪਾਰਟੀ ਬੀ.ਐਨ.ਪੀ. ਦੇ ਵੀ ਮੈਂਬਰ ਹਨ।

LEAVE A REPLY

Please enter your comment!
Please enter your name here