ਵਾਸ਼ਿੰਗਟਨ

ਅਮਰੀਕਾ ਵਿਚ ਐਰੀਜ਼ੋਨਾ ਦੀ Îਇੱਕ ਸੰਘੀ ਅਦਾਲਤ ਨੇ ਭਾਰਤੀ ਮੂਲ ਦੇ ਇਕ ਕੈਨੇਡੀਅਨ ਵਿਅਕਤੀ ਨੂੰ ਨਾਬਾਲਗ ਲੜਕੀ ਨਾਲ ਯੌਨ ਸਬੰਧ ਬਣਾਉਣ ਲਈ ਅਮਰੀਕਾ ਆਉਣ ਦੇ ਜੁਰਮ ਵਿਚ 46 ਮਹੀਨੇ ਦੀ ਸਜ਼ਾ ਸੁਣਾਈ  ਹੈ। ਕੈਨੇਡਾ ਵਿਚ ਉਨਟਾਰੀਓ ਦੇ ਦਿਲਬਾਗ ਸਿੰਘ ਨੇ Îਇਕਬਾਲ ਏ ਜੁਰਮ ਕਰ ਲਿਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਦਿਲਬਾਗ ਸਿੰਘ ਜਨਵਰੀ 2017 ਵਿਚ ਆਨਲਾਈਨ ਇੱਕ ਲੜਕੀ ਦੇ ਸੰਪਰਕ ਵਿਚ ਆਇਆ ਜਿਸ ਦੇ ਬਾਰੇ ਵਿਚ ਉਸ ਦਾ ਮੰਨਣਾ ਸੀ ਕਿ ਉਹ 15 ਸਾਲ ਦੀ ਹੈ। ਕਰੀਬ 4 ਮਹੀਨੇ ਬਾਅਦ ਦਿਲਬਾਗ ਸਿੰਘ ਨੇ ਲੜਕੀ ਨੂੰ ਕਿਹਾ ਕਿ ਉਹ ਉਸ ਦੇ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦਾ ਹੈ। ਮਈ 2017 ਵਿਚ ਦਿਲਬਾਗ ਸਿੰਘ ਲੜਕੀ ਨੂੰ ਮਿਲਣ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੇ ਲਈ ਕੈਨੇਡਾ ਤੋਂ ਐਰੀਜ਼ੋਨਾ ਦੇ ਫਲੈਗਸਟਾਫ ਪਹੁੰਚਿਆ ਸੀ। ਸਾਲ 2006 ਵਿਚ ਅਮਰੀਕਾ ਦੇ ਨਿਆ ਵਿਭਾਗ ਨੇ ਬਾਲ ਯੌਨ ਸ਼ੋਸ਼ਣ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੂਰੇ ਦੇਸ਼ ਵਿਚ ‘ਸੇਫ ਚਾਈਲਡਹੁਡ’ ਮੁਹਿੰਮ ਸ਼ੁਰੂ ਕੀਤੀ ਜਿਸ ਦੇ ਤਹਿਤ ਇਸ ਮਾਮਲੇ ਵਿਚ ਸੁਣਵਾਈ ਹੋ ਰਹੀ ਸੀ।

NO COMMENTS

LEAVE A REPLY