ਭਾਰਤ ਮਾਂ ਦੀ ਛਾਤੀ ਵਿੱਚੋਂ,

ਫੁੱਟੀ ਦੁੱਧ ਦੀ ਧਾਰ ਨੀ ਅੜੀਓ!

ਯਾਦ ਅਾ ਗਿਅਾ ਰਾਜਦੁਲਾਰਾ,

ਭਗਤ ਸਿੰਘ ਸਰਦਾਰ ਨੀ ਅੜੀਓ!

ਪਰ ਨੈਣਾਂ ‘ਚੋਂ ਨੀਰ ਵੀ ਫੁੱਟੇ।

ਹਾੳੁਕੇ ਸੰਘ ਵਿੱਚ ਰਹਿ ਗੲੇ ਘੁੱਟੇ।

ਅਾਖਣ ਲੱਗੀ ਸੋਹਣੇ ਪੁੱਤਰਾ!

ਕਿੳੁਂਂ ਜੀਵਨ ਬਲਿਦਾਨ ਤੂੰ ਕੀਤਾ?

ਤੇਰੇ ਬਾਦੋਂ ਅਾਪਣਿਅਾਂ ਹੱਥੋਂ,

ਸ਼ਰਮਿੰਦਗੀ ਦਾ ਜ਼ਹਿਰ ਮੈਂ ਪੀਤਾ।

ਤੇਰੀ ਰੂਹ ਨੇ ੲਿਹ ਸੋਚਿਅਾ,

ਮੇਰੀ ਮਾਂ ਅਾਜ਼ਾਦ ਹੋ ਗੲੀ।

ਬੇਸਹਾਰੀ ਤੇ ਬੇਕਦਰੀ ,

ਹੋਰ ਵੀ ਤੇਰੇ ਬਾਦ ਹੋ ਗੲੀ।

ਜੀਂਦਾ ਵੱਸਦਾ ਕੋਲ ਜੇ ਹੁੰਦੋਂ,

ਮੇਰੀ ਸਾਂਭ ਸੰਭਾਲ ਤੂੰ ਕਰਦਾ।

ਕੁਰਸੀ ਵਾਲਾ ਹਰ ੲਿੱਕ ਡਾਕੂ,

ਮੇਰੇ ਲਾਲ! ਤੇਰੇ ਤੋਂ ਡਰਦਾ।

ਜੇਕਰ ਤੇਰੇ ਨਾਲ ਮੈਂ ਹੁੰਦੀ।

ਸੱਚੀ ਅੱਜ ਖੁਸ਼ਹਾਲ ਮੈਂ ਹੁੰਦੀ ।

ਸੱਚੀ ਅੱਜ ਖੁਸ਼ਹਾਲ ਮੈਂ ਹੁੰਦੀ।

ਸੱਚੀ ਅੱਜ ਖੁਸ਼ਹਾਲ ਮੈਂ ਹੁੰਦੀ।

LEAVE A REPLY

Please enter your comment!
Please enter your name here