ਭਾਰਤ ਮਾਤਾ ਵਿਲਕਦੀ,

ਸੁਣ ਹਾਲ ਸੁਣਾਵਾਂ ।

ਊਧਮ ਸਿੰਘਾ ਦੱਸ ਜਾ,

ਸਹੁੰ ਕੀਹਦੀ ਖਾਵਾਂ।

ਵੈਰੀ ਆਪਣੇ ਖੂਨ ਦੇ,

ਹੋ ਗਏ ਹਾਂ ਆਪੇ ।

ਧੀ ਜੰਮਣ ਤੋਂ ਡਰਦੇ ਨੇ,

ਅੱਜ ਕਲ੍ਹ ਦੇ ਮਾਪੇ ।

ਮੈਂ ਸੋਚਾਂ ਨੰਨ੍ਹੀਆਂ ਜਾਨਾਂ ਨੂੰ,

ਦੱਸ ਕਿਵੇਂ ਬਚਾਵਾਂ,

ਊਧਮ ਸਿੰਘਾ—————-

ਚਿੱਟੇ ਨੀਲੇ ਵਿਹਲੜ ਏਥੇ,

ਹੁਕਮ ਚਲਾਉਂਦੇ ।

ਸੇਵਾ ਸੇਵਾ ਆਖ ਕੇ,

ਖੁਦ ਨਸ਼ੇ ਵਿਕਾਉਂਦੇ।

ਲੋਟੂ ਟੋਲਾ ਸੋਚਦਾ,

ਕਿਵੇਂ ਦੇਸ਼ ਨੂੰ ਖਾਵਾਂ,

ਊਧਮ ਸਿੰਘਾ —————–

ਰੁਲੀ ਜਵਾਨੀ ਮੁਲਕ ਦੀ,

ਕੰਮਕਾਰ ਕੋਈ ਨਾ ।

ਇਕੱਠੀਆਂ ਕਰ ਲਓ ਡਿਗਰੀਆਂ,

ਰੁਜ਼ਗਾਰ ਕੋਈ ਨਾ ।

ਡਰਾਂ ਵਿਦੇਸ਼ੀ ਜਾਣ ਤੋਂ,

ਲੁਟਿਆ ਨਾ ਜਾਵਾਂ,

ਊਧਮ ਸਿੰਘਾ ——————-

ਕਰਜ਼ੇ ਦਾ ਜੱਟ ਮਾਰਿਆ,

ਫਾਹਾ ਲੈ ਲੈਂਦਾ ।

ਸੁਣ ਤੇਰੀ ਬਲੀਦਾਨ ਨੂੰ,

‘ਰਾਜਨ ‘ਰੋ ਪੈਂਦਾ ।

ਥਾਂ-ਥਾਂ ਅੱਜ ਉਡਵਾਇਰ ਨੇ,

ਆ ਫੇਰ ਬੁਲਾਵਾਂ,

ਊਧਮ ਸਿੰਘਾ ਦੱਸ ਜਾ————

 

LEAVE A REPLY

Please enter your comment!
Please enter your name here