ਰੋਮ ਇਟਲੀ(ਕੈਂਥ)ਭਾਰਤੀ ਸੰਵਿਧਾਨ ਦੇ ਨਿਰਮਾਤਾ ,ਭਾਰਤੀ ਨਾਰੀ ਦੇ ਮੁੱਕਤੀ ਦਾਤਾ ,ਸਮੂਹ ਦਲਿਤ ਕੌਮ ਦੇ ਰਹਿਬਰ,ਭਾਰਤ ਰਤਨ ਡਾ:ਬੀ,ਆਰ ਅੰਬੇਦਕਰ ਸਾਹਿਬ ਜੀ ਨੇ ਆਪਣੇ ਆਖਰੀ ਸਾਹ ਤੱਕ ਦਲਿਤ ਸਮਾਜ ਦੇ ਹੱਕਾਂ ਅਤੇ ਮਾਣ-ਸਨਮਾਨ ਲਈ ਸੰਘਰਸ਼ ਕੀਤਾ।ਇਹਨਾਂ ਗੱਲ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਮਿਸ਼ਨਰੀ ਪ੍ਰਚਾਰਕ ਬਲਜੀਤ ਭੌਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਡਾ:ਬੀ,ਆਰ ਅੰਬੇਦਕਰ ਸਾਹਿਬ ਜੀ ਦੇ 62ਵੇਂ ਪ੍ਰੀ-ਨਿਰਮਾਣ ਦਿਵਸ ਸਮਾਗਮ ਮੌਕੇ ਬਾਵਾ ਸਾਹਿਬ ਜੀ ਨੂੰ ਸ਼ਰਧਾਂਜਲੀ ਦੇਣ ਲਈ ਪਹੁੱਚੀ ਸਮੂਹ ਸਾਧ ਸੰਗਤ ਨਾਲ ਕੀਤਾ।ਭੌਰਾ ਹੁਰਾਂ ਨੇ ਕਿਹਾ ਕਿ ਭਾਰਤ ਆਜ਼ਾਦ ਹੋਏ ਅੱਜ 72 ਹੋ ਗਏ ਹਨ ਪਰ ਇਹਨਾਂ 72 ਸਾਲਾਂ ਵਿੱਚ ਬਣੇ 14 ਰਾਸ਼ਟਰਪਤੀਆ ਵਿੱਚੋ ਬਹੁਜਨ ਸਮਾਜ ਦਾ 2 ਰਾਸ਼ਟਰਪਤੀ,12 ਉਪ-ਰਾਸ਼ਟਰਪਤੀਆ ਵਿੱਚੋਂ ਬਹੁਜਨ ਸਮਾਜ ਦਾ ਇੱਕ ਉਪ-ਰਾਸ਼ਟਰਪਤੀ,14 ਪ੍ਰਧਾਨ ਮੰਤਰੀਆਂ ਵਿੱਚ ਬਹੁਜਨ ਸਮਾਜ ਦਾ ਕੋਈ ਵੀ ਪ੍ਰਧਾਨ ਮੰਤਰੀ ਨਹੀਂ,ਲੋਕ ਸਭਾ ਦੇ ਬਣੇ 18 ਸਪੀਕਰਾਂ ਵਿੱਚ ਬਹੁਜਨ ਸਮਾਜ ਦੇ 2,ਮੁੱਖ ਬਣੇ 39 ਜੱਜਾਂ ਵਿੱਚੋਂ 1 ਜੱਜ,ਥੱਲ ਸੈਨਾ ਬਣੇ 20 ਮੁੱਖੀਆਂ ਵਿੱਚੋਂ ਬਹੁਜਨ ਸਮਾਜ ਦਾ ਕੋਈ ਵੀ ਨਹੀਂ ਅਤੇ ਹਵਾਈ ਸੈਨਾ ਵਿੱਚ ਬਹੁਜਨ ਸਮਾਜ ਦਾ ਸਿਰਫ਼ 1 ਹੀ ਮੁੱਖੀ ਬਣ ਸਕਿਆ ਆਦਿ ਹੋਰ ਵੀ ਅਨੇਕਾਂ ਖੇਤਰ ਹੈ ਜਿੱਥੇ ਕਿ ਬਹੁਜਨ ਸਮਾਜ ਨੂੰ ਅਨੇਕਾਂ ਹੀ ਗੈਰ-ਬਰਾਬਰੀ ਵਰਗੀਆਂ ਮਹਾਂ ਅਲਾਮਤਾਂ ਕਾਰਨ ਕਾਣੀ ਵੰਡ ਦਾ ਸ਼ਿਕਾਰ ਹੋਣਾ ਪਿਆ।ਬਾਵਾ ਸਾਹਿਬ ਨੇ ਕਿਹਾ ਸੀ ਕਿ ਅਸੀਂ ਆਪਣੇ ਬੱਿਚਆਂ ਨੂੰ ਬੇਸ਼ੱਕ ਕੋਈ ਜਾਇਜਾਦ ਅਤੇ ਦੋਲਤ ਦੇ ਖਜ਼ਾਨੇ ਨਹੀਂ ਦੇ ਸਕਦੇ ਪਰ ਸਭ ਤੋਂ ਵੱਡਾ ਖਜ਼ਾਨਾ ਗਿਆਨ ਦਾ ਹੈ ਜਿਸ ਵੀ ਇਨਸਾਨ ਕੋਲ ਗਿਆਨ ਭਾਵ ਸਿੱਖਿਆ ਹੈ ਉਹ ਕਦੇਂ ਵੀ ਗੁਲਾਮ ਰਹਿ ਸਕਦਾ।ਇਸ ਲਈ ਸਮੂਹ ਦਲਿਤ ਸਮਾਜ ਆਪਣੀ ਔਲਾਦ ਨੂੰ ਸਿੱਖਿਅਤ ਜ਼ਰੂਰ ਕਰੇ।ਇਸ ਸਮਾਗਮ ਮੌਕੇ ਵਿਜੈ ਬ੍ਰਦਰਜ਼ ਸਲੇਰਨੋ ਅਤੇ ਹੋਰ ਮਿਸ਼ਨਰੀ ਗਾਇਕਾ ਵੱਲੋਂ ਬਾਬਾ ਸਾਹਿਬ ਨੂੰ ਕ੍ਰਾਂਤੀਕਾਰੀ ਗੀਤਾਂ ਸ਼ਰਧਾਂਜਲੀ ਦਿੱਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਨੇ ਸਮੂਹਕ ਤੌਰ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿ ਅੱਜ ਬਾਵਾ ਸਾਹਿਬ ਜੀ ਦੇ 62 ਵੇਂ ਪ੍ਰੀ-ਨਿਰਮਾਣ ਦਿਵਸ ਮੌਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋ ਸਕਦੀ ਹੈ ਕਿ ਸਮੂਹ ਬਹੁਜਨ ਸਮਾਜ ਉਹਨਾਂ ਦੇ ਮਿਸ਼ਨ ਨੂੰ ਦੁਨਿਆਂ ਭਰ ਵਿੱਚ ਪ੍ਰਫੁਲਿੱਤ ਕਰਨ ਲਈ ਆਪਣੇ ਦਸਾ ਨੋਹਾਂ ਦੀ ਕਿਰਤ ਕਮਾਈ ਦਾ 20ਵਾਂ ਹਿੱਸਾ ਹੀ ਖਰਚ ਕਰਨਾਂ ਸ਼ੁਰੂ ਕਰ ਦੇਵੇ।ਜੇਕਰ ਅਸੀਂ ਅਸਲ ਵਿੱਚ ਸਮਾਜ ਵਿੱਚੋਂ ਭਿੰਨ-ਭੇਦ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਬਾਵਾ ਸਾਹਿਬ ਜੀ ਦੇ ਮਿਸ਼ਨ ਪ੍ਰਤੀ ਸੰਜੀਦਾ ਹੋਣ ਦੀ ਸਖ਼ਤ ਜ਼ਰੂਰਤ ਹੈ।ਇਸ ਸਮਾਗਮ ਵਿੱਚ ਸੂਬੇ ਭਰ ਤੋਂ ਅੰਬੇਡਕਰੀ ਸਾਥੀਆਂ ਨੇ ਭਾਗ ਲਿਆ।ਪ੍ਰਬੰਧਕਾਂ ਵੱਲੋਂ ਆਏ ਪਤਵੰਤਿਆਂ ਅਤੇ ਸੇਵਾਦਾਰਾਂ ਦਾ ਵਿਸੇæਸ ਸਨਮਾਨ ਵੀ ਕੀਤਾ ਗਿਆ।

LEAVE A REPLY

Please enter your comment!
Please enter your name here