ਭਾਵੇਂ   ਮੰਜ਼ਲ   ਦੇ  ਰਸਤੇ  ‘ਚ  ਗੂੜ੍ਹਾ  ਹਨੇਰਾ  ਦਿਸੇ ,
ਇਸ ਨੂੰ ਪਾਣੇ ਲਈ ਫਿਰ ਵੀ ਦਿਲ ਕਾਹਲਾ ਮੇਰਾ ਦਿਸੇ ।

ਜ਼ਿੰਦਗੀ  ਫਿਰ  ਵੀ  ਕੱਟਾਂਗਾ  ਮੈਂ  ਮੁਸਕਾ  ਕੇ  ਦੋਸਤੋ ,
ਭਾਵੇਂ ਇਸ ਵਿੱਚ ਥਾਂ ਪਰ ਥਾਂ  ਦੁੱਖਾਂ  ਦਾ  ਡੇਰਾ  ਦਿਸੇ ।

ਗ਼ਮ ਦੇ  ਕਾਲੇ  ਫਨੀਅਰ  ਨੂੰ  ਇਹ  ਕੀਲਣਾ  ਚਾਹਵੇ ,
ਬਹੁਤ  ਹੀ  ਹੌਸਲੇ  ਵਾਲਾ  ਦਿਲ  ਦਾ  ਸਪੇਰਾ  ਦਿਸੇ ।

ਪੱਕਿਆਂ ਵਿੱਚ ਕਿਸੇ ਦਿਨ  ਉਹ  ਵੀ  ਵਸਣਗੇ ਦੋਸਤੋ ,
ਅੱਜ  ਜਿਹਨਾਂ  ਦਾ  ਫੁਟ  ਪਾਥਾਂ  ਉੱਤੇ  ਵਸੇਰਾ  ਦਿਸੇ ।

ਵਤਨ ਦੇ ਨੌਜਵਾਂ  ਲੜਨ  ਬੰਨ੍ਹ  ਕੇ  ਸਿਰਾਂ  ਤੇ  ਕਫਨ ,
ਵਤਨ  ਦਾ   ਵਤਨ  ਚੋਂ  ਖਤਮ  ਹੁੰਦਾ  ਲੁਟੇਰਾ ਦਿਸੇ ।

LEAVE A REPLY

Please enter your comment!
Please enter your name here