ਭਾਵੇਂ ਸਾਰਾ ਦਿਨ ਕੰਮ ਕਰਦੇ ਨੇ ਮਜ਼ਦੂਰ,
ਫਿਰ ਵੀ ਉਹ ਭੁੱਖੇ ਰਹਿਣ ਲਈ ਨੇ ਮਜਬੂਰ।

ਸੱਭ ਕੁਝ ਦੇ ਮਾਲਕ ਬਣ ਗਏ ਜਿਹੜੇ ਬੈਠੇ ਹੀ,
ਉਹ ਹੋ ਗਏ ਨੇ ਯਾਰੋ ਹੱਦੋਂ ਵੱਧ ਮਗਰੂਰ।

ਵਿਹਲੇ ਬੰਦੇ ਸੌਣ ਲਈ ਤਰਲੇ ਕਰਦੇ ਨੇ,
ਉਹ ਰੱਜ ਕੇ ਸੌਂਦੇ,ਹੋ ਜਾਣ ਜੋ ਥੱਕ ਕੇ ਚੂਰ।

ਲੈ ਗਈ ਬੱਚਿਆਂ ਨੂੰ ਪ੍ਰਦੇਸੀਂ ਢਿੱਡ ਦੀ ਭੁੱਖ,
ਏਧਰ ਮਾਂ-ਪਿਉ ਕੱਲੇ ਰਹਿਣ ਲਈ ਮਜਬੂਰ।

ਮਾਂ-ਪਿਉ ਅੱਜ ਕਲ੍ਹ ਪੁੱਤਾਂ ਤੋਂ ਡਾਢੇ ਦੁਖੀ ਨੇ,
ਫਿਰ ਵੀ ਧੀਆਂ ਵਾਲੇ ਪੁੱਤਾਂ ਲਈ ਰਹੇ ਨੇ ਝੂਰ।

ਜੋ ਖੁਸ਼ ਨ੍ਹੀ ਮਜ਼ਦੂਰਾਂ ਦੀ ਮਜ਼ਦੂਰੀ ਦੇ ਕੇ,
ਸਾਥ ਉਨ੍ਹਾਂ ਦਾ ਅਸੀਂ ਕਿੱਦਾਂ ਕਰੀਏ ਮਨਜੂਰ?

ਜਦ ਭੁੱਖੇ ਵੀ ਢਿੱਡ ਭਰ ਕੇ ਰੋਟੀ ਖਾਵਣਗੇ,
‘ਮਾਨਾ’ਉਹ ਸਮਾਂ ਨੇੜੇ ਹੈ,ਨਹੀਂ ਬਹੁਤਾ ਦੂਰ।

NO COMMENTS

LEAVE A REPLY